ਦਿਵਿਆਂਗ ਵਿਅਕਤੀਆਂ ਦੇ ਦਸਤਾਵੇਜ਼ ਬਣਾਉਣ ਸਬੰਧੀ ਵਿਸ਼ੇਸ਼ ਸਹਾਇਤਾ ਕੈਂਪ 9 ਅਪ੍ਰੈਲ ਨੂੰ
Thursday, Apr 07, 2022 - 02:29 PM (IST)

ਕਪੂਰਥਲਾ (ਵੈੱਬ ਡੈਸਕ)- ਸਮਾਜ ਸੇਵੀ ਸੰਸਥਾ ਲੂਈਸ ਬਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਇੰਡ (ਰਜਿ) ਪੰਜਾਬ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਦਸਤਾਵੇਜ਼ ਬਣਾਉਣ ਸਬੰਧੀ ਇਕ ਵਿਸ਼ੇਸ਼ ਕੈਂਪ ਕਪੂਰਥਲਾ ਵਿੱਚ ਲਗਾਇਆ ਜਾ ਰਿਹਾ ਹੈ। ਇਹ ਵਿਸ਼ੇਸ਼ ਕੈਂਪ ਪ੍ਰਧਾਨ ਵਿਕਰਾਂਤ ਦੱਤਾ ਦੀ ਅਗਵਾਈ ਵਿੱਚ ਲਗਾਇਆ ਜਾਵੇਗਾ। ਸੰਸਥਾ ਦੇ ਬੁਲਾਰੇ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਲਗਾਏ ਜਾ ਰਹੇ ਵੱਖ-ਵੱਖ ਕੈਂਪਾਂ ਦੀ ਲੜੀ ਦੇ ਤਹਿਤ ਇਹ ਵਿਸ਼ੇਸ਼ ਕੈਂਪ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਰਣਧੀਰ ਕਾਲਜ ਨੇੜੇ ਸਟੇਟ ਗੁਰਦੁਆਰਾ ਸਾਹਮਣੇ ਵਿਰਸਾ ਵਿਹਾਰ ਵਿਖੇ ਮਿਤੀ 9 ਅਪ੍ਰੈਲ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮੋਗਾ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਸਾਬਕਾ ਪੁਲਸ ਮੁਲਾਜ਼ਮ ਦੀ ਮੌਤ
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਮਾਹਰ ਸਰਕਾਰੀ ਮੈਡੀਕਲ ਸਟਾਫ਼ ਅਤੇ ਬਾਕੀ ਵਿਭਾਗਾਂ ਦੀਆਂ ਟੀਮਾਂ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਦਿਵਿਆਂਗ ਵਿਅਕਤੀਆਂ ਨੂੰ ਦਿਵਿਆਂਗ ਦਾ ਸਰਟੀਫ਼ਿਕੇਟ, ਰੇਲਵੇ ਕਨਸੈਸ਼ਨ, ਰੇਲਵੇ ਈ ਕਾਰਡ, ਆਧਾਰ ਕਾਰਡ, ਯੂਡੀ ਆਈ ਕਾਰਡ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਪੈਨਸ਼ਨਾਂ ਦੇ ਫਾਰਮ ਵੀ ਭਰੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੋਵਿਡ ਵੈਕਸੀਨੇਸ਼ਨ ਲਈ ਵੀ ਟੀਮਾਂ ਹਾਜ਼ਰ ਰਹਿਣਗੀਆਂ। ਉਨ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਲਾਭਪਾਤਰ ਵਿਅਕਤੀਆਂ ਨੂੰ ਇਸ ਕੈਂਪ ਵਿਚ ਪਹੁੰਚਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਨਾਲ ਲੋੜੀਂਦੇ ਸਾਰੇ ਡਾਕਿਊਮੈਂਟ ਲੈ ਕੇ ਆਉਣਾ।
ਇਹ ਵੀ ਪੜ੍ਹੋ: CM ਭਗਵੰਤ ਮਾਨ ਪੰਜਾਬ ਕੈਬਨਿਟ ਵਿਸਤਾਰ ਨੂੰ ਲੰਬੇ ਸਮੇਂ ਤਕ ਲਟਕਾਉਣ ਦੇ ਪੱਖ ’ਚ ਨਹੀਂ
ਇਨ੍ਹਾਂ ਡਾਕਿਊਮੈਂਟਾਂ ਵਿੱਚ ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਬੈਂਕ ਪਾਸ ਬੁੱਕ ਮੈਡੀਕਲ ਰਿਪੋਰਟਾਂ ਅਤੇ ਸਾਰੇ ਆਈ. ਡੀ. ਪ੍ਰਮਾਣ ਪੱਤਰਾਂ ਦੀਆਂ ਅਸਲ ਅਤੇ ਨਕਲ ਕਾਪੀਆਂ ਵੀ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਆਰਥੋ ਸਮੱਸਿਆਵਾਂ ਨਾਲ ਪੀੜਤ ਵਿਅਕਤੀ ਦੋ ਜਾਂ ਤਿੰਨ ਦਿਨ ਪੁਰਾਣਾ ਆਪਣਾ ਐਕਸਰਾ ਵੀ ਨਾਲ ਜ਼ਰੂਰ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਜੇਕਰ ਉਕਤ ਵਿਅਕਤੀ ਕੈਂਪ ਜਾਂ ਇਸ ਵਿੱਚ ਦਿੱਤੀ ਜਾਣ ਵਾਲੀ ਸਹਾਇਤਾ ਸਬੰਧੀ ਕੋਈ ਵੀ ਹੋਰ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹੋਣ ਤਾਂ ਉਹ ਸੰਸਥਾ ਦੇ ਜੁਆਇੰਟ ਸਕੱਤਰ ਪਰਦੀਪ ਕੁਮਾਰ ਦੇ ਮੋਬਾਇਲ ਨੰਬਰ 8146362189 'ਤੇ ਵੀ ਕਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ: ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ