ਅੰਮ੍ਰਿਤਸਰ ’ਚ ਆਯੋਜਿਤ ਹੋਣ ਵਾਲੇ ਇੰਟਰਨੈਸ਼ਨਲ ਟਰੇਡ ਐਕਸਪੋ ’ਚ ਸੋਨੂੰ ਸੂਦ ਹੋਣਗੇ ਆਕਰਸ਼ਣ

06/06/2023 7:45:54 PM

ਜਲੰਧਰ (ਨਰਿੰਦਰ ਮੋਹਨ) : ਦਸੰਬਰ ਮਹੀਨੇ ’ਚ ਅੰਮ੍ਰਿਤਸਰ ’ਚ ਹੋਣ ਵਾਲੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪੀ.ਆਈ.ਟੀ.ਈ.ਐਕਸ.) ਵਿਚ ਕਲਾਕਾਰ ਸੋਨੂੰ ਸੂਦ ਵਿਸ਼ੇਸ਼ ਮਹਿਮਾਨ ਹੋਣਗੇ। ਅੱਜ ਪੀ. ਐੱਚ. ਡੀ. ਸੀ. ਸੀ. ਆਈ. ਪੰਜਾਬ ਸਟੇਟ ਚੈਪਟਰ ਦੇ ਸਹਿ ਪ੍ਰਧਾਨ ਕਰਣ ਗਿਲਹੋਤਰਾ ਅਤੇ ਭਾਰਤੀ ਸੂਦ, ਰੈਜ਼ੀਡੈਂਟ ਡਾਇਰੈਕਟਰ ਪੀ. ਐੱਚ. ਡੀ. ਸੀ. ਸੀ. ਆਈ. ਦੀ ਇਕ ਮੀਟਿੰਗ ਅੱਜ ਚੰਡੀਗੜ੍ਹ ਵਿਚ ਅਦਾਕਾਰ ਅਤੇ ਨਿਰਮਾਤਾ ਸੋਨੂੰ ਸੂਦ ਦੇ ਨਾਲ ਹੋਈ। ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ 7 ਤੋਂ 11 ਦਸੰਬਰ, 2023 ਤੱਕ ਅੰਮ੍ਰਿਤਸਰ ’ਚ ਆਯੋਜਿਤ ਹੋ ਰਿਹਾ ਹੈ।

ਗਿਲਹੋਤਰਾ ਨੇ ਜ਼ਿਕਰ ਕੀਤਾ ਕਿ ਪੀ.ਆਈ.ਟੀ.ਈ. ਐਕਸ ਵਿਚ ਵੱਖ-ਵੱਖ ਉਦਯੋਗਾਂ ਤੋਂ ਖਪਤਕਾਰ ਵਸਤੂਆਂ, ਖੇਤੀ ਉਤਪਾਦਾਂ, ਆਟੋਮੋਬਾਈਲ, ਉਦਯੋਗਿਕ ਮਸ਼ੀਨ, ਭੋਜਨ ਅਤੇ ਸੇਵਾਵਾਂ ਸਮੇਤ ਪ੍ਰਦਰਸ਼ਕਾਂ ਦੀ ਇਕ ਵਿਆਪਕ ਲੜੀ ਹੈ। ਇਹ ਕੰਪਨੀਆਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ, ਸੰਭਾਵੀ ਗਾਹਕਾਂ ਅਤੇ ਆਪੂਰਤੀਕਰਤਾਵਾਂ ਨਾਲ ਨੈੱਟਵਰਕ ਬਣਾਉਣ ਅਤੇ ਨਵੇਂ ਵਪਾਰਕ ਮੌਕੇ ਲੱਭਣ ਲਈ ਇਕ ਸ਼ਾਨਦਾਰ ਪਲੇਟਫਾਰਮ ਪ੍ਰਦਾਨ ਕਰਦਾ ਹੈ।

ਗਿਲਹੋਤਰਾ ਨੇ ਇਹ ਵੀ ਦੱਸਿਆ ਕਿ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪੀ.ਆਈ.ਟੀ.ਈ.ਐਕਸ.) ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਚ ਪੀ.ਐੱਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੀ.ਐੱਚ.ਡੀ.ਸੀ.ਸੀ.ਆਈ.) ਦੁਆਰਾ ਆਯੋਜਿਤ ਇਕ ਸਾਲਾਨਾ ਪ੍ਰਮੁੱਖ ਵਪਾਰ ਮੇਲਾ ਹੈ। ਪੀ.ਆਈ.ਟੀ.ਈ.ਐਕਸ ਨੂੰ 2005 ਵਿਚ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਉਦਯੋਗਪਤੀਆਂ, ਨਿਵੇਸ਼ਕਾਂ, ਐੱਮ. ਐੱਸ. ਐੱਮ. ਈ. ਅਤੇ ਕੰਪਨੀਆਂ ਲਈ ਵਪਾਰ ਤੇ ਕਾਰੋਬਾਰ ਦੇ ਮੌਕਿਆਂ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ।
 


Manoj

Content Editor

Related News