‘ਸੋਚ ਦੇ ਰੰਗ’ ਐਗਜ਼ੀਬਿਸ਼ਨ ’ਚ ਸਪੈਸ਼ਲ ਬੱਚਿਆਂ ਨੇ ਵਿਲੱਖਣ ਪ੍ਰਤਿਭਾ ਨਾਲ ਕੀਤਾ ਕਲਾ ਦਾ ਪ੍ਰਦਰਸ਼ਨ

04/05/2023 2:00:58 PM

ਜਲੰਧਰ (ਪੁਨੀਤ)–ਆਟਿਜ਼ਮ ਪੀੜਤ (ਸਪੈਸ਼ਲ ਬੱਚਿਆਂ) ਦੀ ਪ੍ਰਤਿਭਾ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਸੋਚ ਆਟਿਜ਼ਮ ਸੋਸਾਇਟੀ ਵੱਲੋਂ ‘ਸੋਚ ਦੇ ਰੰਗ’ ਨਾਂ ਦੀ ਐਗਜ਼ੀਬਿਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਮੁੰਬਈ ਸਮੇਤ ਕਈ ਸੂਬਿਆਂ ਦੇ ਕਲਾਕਾਰਾਂ ਦੀ ਚਿੱਤਰਕਾਰੀ ਵੇਖਣ ਨੂੰ ਮਿਲੀ। ਆਟਿਜ਼ਮ ਪੀੜਤ ਬੱਚਿਆਂ ਦੀ ਤਰੱਕੀ ਲਈ ਮਦਦ ਵਾਸਤੇ ਤਿਆਰ ਰਹਿਣ ਵਾਲੇ 300 ਤੋਂ ਵੱਧ ਪਰਿਵਾਰਾਂ ਅਤੇ ਵੱਖ-ਵੱਖ ਐਸੋਸੀਏਸ਼ਨਾਂ ਨੇ ਹਿੱਸਾ ਲੈ ਕੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਜਲੰਧਰ ਅਕੈਡਮੀ ਆਫ਼ ਪਿਡਰੈਡਿਕ ਡਾਕਟਰਸ ਸਮੇਤ ਵੱਖ-ਵੱਖ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਸਪੈਸ਼ਲ ਬੱਚਿਆਂ ਦੇ ਨਜ਼ਰੀਏ ਅਤੇ ਉਨ੍ਹਾਂ ਅੰਦਰ ਲੁਕੀ ਅਦਭੁੱਤ ਅਤੇ ਵਿਲੱਖਣ ਪ੍ਰਤਿਭਾ ਨੂੰ ਨਵਾਂ ਰੂਪ ਦੇਣ ਲਈ ਬਿਹਤਰੀਨ ਮੰਚ ਮੁਹੱਈਆ ਕਰਵਾਇਆ ਗਿਆ। ਇਸ ਵਿਚ ਆਟਿਜ਼ਮ ਪੀੜਤਾਂ ਤੋਂ ਇਲਾਵਾ ਸਾਧਾਰਨ ਸੀਨੀਅਰ ਕਲਾਕਾਰਾਂ ਨੇ ਵੀ ਹਿੱਸਾ ਲਿਆ ਅਤੇ ਚਿੱਤਰਕਾਰੀ ਪੇਸ਼ ਕੀਤੀ। ਇਸ ਮੌਕੇ ਇਕੱਠੀ ਹੋਈ ਰਾਸ਼ੀ ਨੂੰ ਆਟਿਜ਼ਮ ਪੀੜਤ ਬੱਚਿਆਂ ਦੀ ਮਦਦ ਲਈ ਵਰਤਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ: ਖ਼ੁਦ ਨੂੰ ਬਿਹਤਰ ਦੱਸਣ ਤੇ ਭਾਜਪਾ ਸੰਗਠਨ ਦਾ ਭੱਠਾ ਬਿਠਾਉਣ ’ਚ ਜੁਟੇ ‘ਨੇਤਾ ਜੀ’

PunjabKesari

ਨਗਮਾ ਫਾਰਮ ’ਚ ਕਰਵਾਏ ਇਸ ਪ੍ਰੋਗਰਾਮ ਵਿਚ ਪੰਜਾਬ ਦੇ ਆਰਟਿਸਟਾਂ ਆਕ੍ਰਿਤੀ, ਰੀਟਾ ਮਹਾਜਨ, ਸਤੁਤੀ, ਰਿਤਿਕਾ, ਸਾਹਿਲ ਸਰੀਨ, ਅਭੈ ਸਹਿਗਲ ਸਮੇਤ ਪ੍ਰਸਿੱਧ ਕਲਾਕਾਰਾਂ ਦੀ ਪ੍ਰਤਿਭਾ ਦਾ ਸੁਮੇਲ ਇਥੇ ਵੇਖਣ ਨੂੰ ਮਿਲਿਆ। ਉਥੇ ਹੀ, ਡਾਊਨ ਸਿੰਡ੍ਰਮ ਪੀੜਤ ਵੰਦਿਤ ਜੈਨ (ਲੁਧਿਆਣਾ) ਵੱਲੋਂ ਪੇਸ਼ ਕੀਤੀ ਗਈ ਕਲਾਕ੍ਰਿਤੀ ਨੂੰ ਸਭ ਨੇ ਸਲਾਹਿਆ। ਸੋਚ ਟੀਮ ਵੱਲੋਂ ਅੰਜਲੀ ਦਾਦਾ, ਅਨੁਜ ਦਾਦਾ ਅਤੇ ਕੁਮਾਰੀ ਮੀਰਕਾ ਦੀ ਯੋਗ ਅਗਵਾਈ ਵਿਚ ਪ੍ਰੋਗਰਾਮ ਦਾ ਸਫ਼ਲ ਆਯੋਜਨ ਹੋਇਆ।

40 ’ਚੋਂ ਇਕ ਬੱਚਾ ਆਟਿਜ਼ਮ ਪੀੜਤ, ਚਾਹੁੰਦਾ ਹੈ ਪਿਆਰ
ਆਟਿਜ਼ਮ ਦੀ ਗੱਲ ਕੀਤੀ ਜਾਵੇ ਤਾਂ 40 ਵਿਚੋਂ ਇਕ ਬੱਚਾ ਆਟਿਜ਼ਮ ਪੀੜਤ ਹੈ। ਇਹ ਬੱਚੇ ਦੂਜੇ ਬੱਚਿਆਂ ਤੋਂ ਵੱਖ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਸਪੈਸ਼ਲ ਬੱਚੇ ਕਿਹਾ ਜਾਂਦਾ ਹੈ। ਪ੍ਰਤਿਭਾ ਦੇ ਧਨੀ ਇਨ੍ਹਾਂ ਬੱਚਿਆਂ ਨੂੰ ਸਮਾਜ ਵਿਚ ਕਈ ਵਾਰ ਲੋੜ ਦੇ ਮੁਤਾਬਕ ਪਿਆਰ ਨਹੀਂ ਮਿਲ ਪਾਉਂਦਾ, ਜਿਸ ਕਾਰਨ ਇਹ ਤ੍ਰਿਸਕਾਰ ਦੇ ਸ਼ਿਕਾਰ ਹੁੰਦੇ ਹਨ। ਆਟਿਜ਼ਮ ਪੀੜਤ ਬੱਚਿਆਂ ’ਤੇ ਰਿਸਰਚ ਕਰ ਰਹੇ ਖੋਜ ਕੇਂਦਰਾਂ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬੱਚੇ ਪਿਆਰ ਚਾਹੁੰਦੇ ਹਨ ਤਾਂ ਕਿ ਇਨ੍ਹਾਂ ਦਾ ਪਾਲਣ-ਪੋਸ਼ਣ ਵੀ ਸਾਧਾਰਨ ਬੱਚਿਆਂ ਵਾਂਗ ਹੋ ਸਕੇ।

ਇਹ ਵੀ ਪੜ੍ਹੋ : 6 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮਰੀਜ਼ ਮੌਤ, ਜਾਣੋ ਕੀ ਹੈ ਤਾਜ਼ਾ ਸਥਿਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News