ਯੋਗ ਪ੍ਰੋਗਰਾਮ ''ਚ ਸ਼ਿਰਕਤ ਕਰਨ ਪਹੁੰਚੇ ਸ਼੍ਰੀ ਵਿਜੇ ਚੋਪੜਾ ਨੇ ਆਪਣੀ ਉਮਰ ਦਾ ਖੋਲ੍ਹਿਆ ਵੱਡਾ ਰਾਜ਼

Thursday, Dec 21, 2023 - 01:11 PM (IST)

ਫਗਵਾੜਾ (ਜਲੋਟਾ)-ਯੋਗ ’ਚ ਹਨ ਅਨੇਕ ਗੁਣ, ਇਸ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਇਹ ਸੰਦੇਸ਼ ਅੱਜ ਐੱਲ. ਪੀ. ਯੂ. ’ਚ ਪੰਜਾਬ ਯੋਗ ਆਸਣ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੋਏ ਚੌਥੇ ਜੂਨੀਅਰ ਅਤੇ ਜੂਨੀਅਰ ਰਾਸ਼ਟਰੀ ਯੋਗ ਆਸਣ ਸਪੋਰਟਸ ਚੈਂਪੀਅਨਸ਼ਿਪ ਦੇ ਸਮਾਪਨ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਕੇਸਰੀ ਗਰੁੱਪ ਦੇ ਚੇਅਰਮੈਨ ਸ਼੍ਰੀ ਵਿਜੇ ਚੋਪੜਾ ਨੇ ਹਾਜ਼ਰੀਨ ਨੂੰ ਦਿੱਤਾ। ਸ਼੍ਰੀ ਚੋਪੜਾ ਨੇ ਕਿਹਾ ਕਿ ਯੋਗ ਦਾ ਆਰੰਭ ਅੱਜ ਤੋਂ ਲਗਭਗ 2500 ਸਾਲ ਪਹਿਲਾਂ ਪਤੰਜਲੀ ਮਹਾਰਾਜ ਨੇ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਜਿਸ ਕਿਸੇ ਨੇ ਵੀ ਯੋਗ ਕੀਤਾ, ਉਸ ਨੂੰ ਇਸ ਦਾ ਭਰਪੂਰ ਲਾਭ ਪ੍ਰਾਪਤ ਹੋਇਆ ਹੈ।

...ਜਦੋਂ ਸ਼੍ਰੀ ਵਿਜੇ ਚੋਪੜਾ ਨੇ ਖੋਲ੍ਹਿਆ ਵੱਡਾ ਰਾਜ਼
ਮੇਰੀ ਲੰਬੀ ਉਮਰ ਦਾ ਰਾਜ਼ 40 ਸਾਲ ਤੋਂ ਲਗਾਤਾਰ ਯੋਗ ਕਰਨਾ

ਉਨ੍ਹਾਂ ਕਿਹਾ ਕਿ ਉਹ ਖੁਦ ਵੀ ਪਿਛਲੇ 40 ਸਾਲਾਂ ਤੋਂ ਯੋਗ ਕਰ ਰਹੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਕੀ ਹੈ। ਉਹ ਦੱਸਣਾ ਚਾਹੁੰਦੇ ਹਨ ਕਿ ਇਸ ਦਾ ਰਾਜ਼ ਯੋਗ ਅਤੇ ਗਊ ਦਾ ਦੁੱਧ ਹੀ ਹੈ। ਸ਼੍ਰੀ ਚੋਪੜਾ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ ’ਚ 21 ਜੂਨ ਨੂੰ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ। ਯੋਗ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਬਣਾਉਣ ’ਚ ਭਾਰਤ ਸਰਕਾਰ ਦੀ ਵੱਡੀ ਭੂਮਿਕਾ ਰਹੀ ਹੈ। ਇਸ ਦੇ ਲਈ ਉਹ ਜਿੱਥੇ ਸਰਕਾਰ ਦਾ ਧੰਨਵਾਦ ਕਰਦੇ ਹਨ, ਉਥੇ ਹੀ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਵਧਾਈ ਦਿੰਦੇ ਹਨ, ਜਿਨ੍ਹਾਂ ਨੇ ਯੋਗ ਨੂੰ ਘਰ-ਘਰ ਤੱਕ ਪਹੁੰਚਾਇਆ ਹੈ। ਉਨ੍ਹਾਂ ਸਾਰਿਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਜੀਵਨ ’ਚ ਮਾਸ, ਮੱਛੀ ਅਤੇ ਸ਼ਰਾਬ ਦਾ ਤਿਆਗ ਕਰਨ। ਉਨ੍ਹਾਂ ਕਿਹਾ ਕਿ ਯੋਗ ਇਕ ਤਰ੍ਹਾਂ ਨਾਲ ਆਰਟ ਆਫ ਲਿਵਿੰਗ ਹੀ ਹੈ।

PunjabKesari

ਇਹ ਵੀ ਪੜ੍ਹੋ : ਇਸ ਦੇਸ਼ 'ਚ ਬੱਚੇ ਦੇ ਜਨਮ 'ਤੇ ਮਾਲੋ-ਮਾਲ ਹੋ ਜਾਂਦੇ ਨੇ ਮਾਪੇ, ਜਾਣੋ ਕੀ ਹੈ ਕਾਰਨ

ਦੇਸ਼ ਦੇ 30 ਸੂਬਿਆਂ ਤੋਂ 650 ਤੋਂ ਵੱਧ ਯੋਗ ਆਸਣ ਖਿਡਾਰੀਆਂ ਨੇ ਚੈਂਪੀਅਨਸ਼ਿਪ ’ਚ ਲਿਆ ਹਿੱਸਾ
ਇਸ ਮੌਕੇ ਰਾਸ਼ਟਰੀ ਯੋਗ ਆਸਣ ਸਪੋਰਟਸ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਉਦਿਤ ਸ਼ੇਠ, ਡਾ. ਜੈਦੀਪ ਆਰੀਆ (ਜਨਰਲ ਸਕੱਤਰ), ਰਚਿਤ ਕੌਸ਼ਿਕ (ਫੰਡ ਪ੍ਰਧਾਨ), ਸੰਜੀਵ ਤਿਆਗੀ (ਕਾਰਜਕਾਰੀ ਪ੍ਰਧਾਨ ਪੰਜਾਬ, ਪੰਜਾਬ ਯੋਗ ਆਸਣ ਸਪੋਰਟਸ ਐਸੋਸੀਏਸ਼ਨ), ਡਾ. ਅਕਲ ਕਲਾ (ਸੀਨੀਅਰ ਉੱਪ ਪ੍ਰਧਾਨ), ਡਾ. ਚੰਦ੍ਰਕਾਂਤ ਮਿਸ਼ਰਾ (ਜਨਰਲ ਸਕੱਤਰ) ਨੇ ਦੱਸਿਆ ਕਿ ਐੱਲ. ਪੀ. ਯੂ. ਦੇ ਵਿਹੜੇ ’ਚ ਬੀਤੇ ਦਿਨਾਂ ਤੋਂ ਆਯੋਜਿਤ ਉਕਤ ਪ੍ਰੋਗਰਾਮ ’ਚ ਦੇਸ਼ ਦੇ 30 ਸੂਬਿਆਂ ਤੋਂ ਕਰੀਬ 650 ਤੋਂ ਵੱਧ ਯੋਗ ਆਸਣ ਖਿਡਾਰੀ ਜਿਨ੍ਹਾਂ ਦੀ ਉਮਰ 9 ਤੋਂ 18 ਸਾਲ ਦੇ ਵਿਚਕਾਰ ਹੈ, ਨੇ ਵਧ-ਚੜ੍ਹ ਕੇ ਹਿੱਸਾ ਲਿਆ ਹੈ।

ਇਸ ਮੌਕੇ ਰਮਨ ਚਾਵਲਾ (ਚੀਫ ਜਨਰਲ ਮੈਨੇਜਰ, ਯੋਗ ਆਸਣ ਭਾਰਤ) ਨੇ ਦੱਸਿਆ ਕਿ ਚੈਂਪੀਅਨਸ਼ਿਪ ’ਚ ਕੁੱਲ 66 ਮੈਡਲ ਜੋ ਸੋਨੇ, ਚਾਂਦੀ ਅਤੇ ਕਾਂਸੀ ਦੀ ਸ਼੍ਰੇਣੀ ਦੇ ਰਹੇ ਹਨ, ਵੰਡੇ ਗਏ ਹਨ। ਇਨ੍ਹਾਂ ’ਚ 22 ਸੋਨ ਤਮਗੇ ਜਿੱਤਣ ਵਾਲਿਆਂ ’ਚ 11 ਕੁੜੀਆਂ ਅਤੇ 11 ਮੁੰਡੇ ਸ਼ਾਮਲ ਹਨ। ਚੈਂਪੀਅਨਸ਼ਿਪ ’ਚ ਯੋਗ ਆਸਣ ਖਿਡਾਰੀਆਂ ਤੋਂ ਇਲਾਵਾ ਦੇਸ਼ ਦੇ 30 ਸੂਬਿਆਂ ਤੋਂ 150 ਤੋਂ ਜ਼ਿਆਦਾ ਟੀਮ ਮੈਨੇਜਰ, ਕੋਚ ਜਿੱਥੇ ਪ੍ਰੋਗਰਾਮ ਦਾ ਹਿੱਸਾ ਬਣੇ ਹਨ, ਉਹੀ ਫੈਸਲਾਕੁੰਨ ਮੰਡਲ ’ਚ 150 ਤੋਂ ਵੱਧ ਜੱਜਾਂ ਆਦਿ ਨੇ ਸ਼ਿਰਕਤ ਕਰਦੇ ਹੋਏ ਪ੍ਰਤੀਯੋਗਿਤਾ ’ਚ ਅਹਿਮ ਹਿੱਸੇਦਾਰੀ ਪ੍ਰਦਾਨ ਕੀਤੀ ਹੈ। ਇਸ ਮੌਕੇ ਯੋਗ ਗੁਰੂ ਵਰਿੰਦਰ ਸ਼ਰਮਾ ਨੇ ਯੋਗ ਸਬੰਧੀ ਜੇਤੂ ਰਹੇ ਯੋਗ ਆਸਣ ਖਿਡਾਰੀਆਂ ਨੂੰ ਕਈ ਗਿਆਨ ਭਰਪੂਰ ਤੱਥਾਂ ’ਤੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਅਤੇ ਯੋਗ ਦੇ ਮਹੱਤਵ ਸਬੰਧੀ ਦੱਸਿਆ। ਵਰਿੰਦਰ ਸ਼ਰਮਾ ਨੇ ਮੌਕੇ ’ਤੇ ਜੇਤੂ ਰਹੇ ਯੋਗ ਆਸਣ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪੰਜਾਬ ਕੇਸਰੀ ਦੇ ਬਿਊਰੋ ਚੀਫ਼ ਵਿਕਰਮ ਜਲੋਟਾ, ਲੁਧਿਆਣਾ ਦੇ ਮੰਨੇ ਪ੍ਰਮੰਨੇ ਸਮਾਜਸੇਵੀ ਅਤੇ ਯੋਗ ਨੂੰ ਭਰਪੂਰ ਹੁਲਾਰਾ ਦੇ ਰਹੇ ਅਨਿਲ ਭਾਰਤੀ ਸਮੇਤ ਵੱਡੀ ਗਿਣਤੀ ’ਚ ਮੁੱਖ ਮਹਿਮਾਨ ਮੌਜੂਦ ਸਨ।

PunjabKesari

ਇਹ ਵੀ ਪੜ੍ਹੋ : ਚੋਣਾਂ ਦੌਰਾਨ 'ਆਪ' ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ

10 ਸਾਲਾ ਰੋਹਨ ਤਾਇਡੇ ਨੇ ਸ਼ਾਨਦਾਰ ਯੋਗ ਕਿਰਿਆਵਾਂ ਕਰਕੇ ਸ਼੍ਰੀ ਵਿਜੇ ਚੋਪੜਾ ਕੋਲੋਂ ਉਨ੍ਹਾਂ ਦਾ ਪੈੱਨ ਪੁਰਸਕਾਰ ਵਜੋਂ ਕੀਤਾ ਹਾਸਲ
ਪ੍ਰੋਗਰਾਮ ਦੌਰਾਨ ਉਸ ਸਮੇਂ ਹਾਜ਼ਰ ਮੰਤਰ ਮੁਗਧ ਹੋ ਗਏ, ਜਦੋਂ ਸ਼੍ਰੀ ਵਿਜੇ ਚੋਪੜਾ ਦੇ ਸਾਹਮਣੇ ਯੋਗ ਕਰਦੇ ਹੋਏ ਮਹਾਰਾਸ਼ਟਰ ਤੋਂ ਆਏ 10 ਸਾਲ ਉਮਰ ਦੇ ਨੰਨ੍ਹੇ ਰੋਹਨ ਤਾਇਡੇ ਨੇ ਸਾਰਿਆਂ ਦਾ ਮਨ ਜਿੱਤ ਲਿਆ। ਰੋਹਨ ਤਾਇਡੇ ਨੇ ਇਕ ਤੋਂ ਬਾਅਦ ਇਕ ਅਜਿਹੀ ਯੋਗ ਕਿਰਿਆਵਾਂ ਨੂੰ ਪੇਸ਼ ਕੀਤਾ, ਜਿਸ ਦੀ ਕਲਪਨਾ ਕਰਨਾ ਵੀ ਔਖਾ ਹੈ। ਉਸ ਨੇ ਆਪਣੇ ਪੂਰੇ ਸਰੀਰ ਨੂੰ ਰਬੜ ਵਾਂਗ ਪੂਰੀ ਤਰ੍ਹਾਂ ਯੋਗ ਕਿਰਿਆਵਾਂ ਕਰਦੇ ਹੋਏ ਇਸ ਅੰਦਾਜ਼ ’ਚ ਕਈ ਵਾਰ ਮੋੜਿਆ ਕਿ ਉਸ ਨੂੰ ਦੇਖ ਕੇ ਇਹ ਜਾਪਿਆ ਕਿ ਉਹ ਇਨਸਾਨ ਨਹੀਂ ਸਗੋਂ ਕੋਈ ਰਬ਼ੜ ਦਾ ਗੁੱਡਾ ਹੋਵੇ। ਰੋਹਨ ਤਾਇਡੇ ਦੀ ਯੋਗ ਦੀਆਂ ਰਹੀਆਂ ਬਿਹਤਰੀਨ ਅਤੇ ਅਵਿਸ਼ਵਾਸ਼ਯੋਗ ਪੇਸ਼ਕਾਰੀਆਂ ਨੂੰ ਦੇਖ ਕੇ ਖੁਦ ਸ਼੍ਰੀ ਵਿਜੇ ਚੋਪੜਾ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਪੂਰਾ ਫਿਜ਼ਾਂ ਉਦੋਂ ਤਾੜੀਆਂ ਨਾਲ ਗੂੰਜ ਉਠਿਆ, ਜਦੋਂ ਸ਼੍ਰੀ ਚੋਪੜਾ ਨੇ ਆਪਣੀ ਜੇਬ ਤੋਂ ਆਪਣਾ ਪੈੱਨ ਕੱਢ ਕੇ ਰੋਹਨ ਡਾਇਡੇ ਨੂੰ ਭੇਟ ਕਰ ਦਿੱਤਾ।

ਪੰਜਾਬੀ ਸੰਗੀਤ ’ਤੇ ਖੂਬ ਥਿਰਕੀ ਪਾਰੂਲ ਤਿਆਗੀ ਅਤੇ ਪ੍ਰਿਆ ਰਾਵਤ
ਪ੍ਰੋਗਰਾਮ ਦੌਰਾਨ ਯੋਗ ਆਸਣ ਖਿਡਾਰੀ ਵਜੋਂ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਰਹੀਆਂ। ਇਸ ਮੌਕੇ ਪਾਰੂਲ ਤਿਆਗੀ ਅਤੇ ਪ੍ਰਿਆ ਰਾਵਤ ਨੇ ਪੰਜਾਬੀ ਸੰਗੀਤ ’ਤੇ ਭੰਗੜੇ ਸਮੇਤ ਡਾਂਸ ਦੇ ਕਈ ਪਹਿਲੂਆਂ ਨੂੰ ਹਾਜ਼ਰੀਨ ਦੇ ਸਾਹਮਣੇ ਪੇਸ਼ ਕੀਤਾ। ਦੋਵਾਂ ਲੜਕੀਆਂ ’ਚ ਸੰਗੀਤ ਦੀ ਥਾਪ ’ਤੇ ਨਾਚ ਪੇਸ਼ ਕਰਨ ਦਾ ਅੰਦਾਜ਼ ਹਰ ਲਿਹਾਜ਼ ਤੋਂ ਮਨਮੋਹਕ ਅਤੇ ਸਮੇਂ ਨੂੰ ਬੰਨ੍ਹਣ ਵਾਲਾ ਰਿਹਾ ਹੈ। ਉਨ੍ਹਾਂ ਦੀ ਰਹੀ ਉਕਤ ਪੇਸ਼ਕਾਰੀ ਪਿੱਛੋਂ ਸ਼੍ਰੀ ਚੋਪੜਾ ਨੇ ਪਾਰੂਲ ਤਿਆਗੀ ਅਤੇ ਪ੍ਰਿਆ ਰਾਵਤ ਨੂੰ ਆਪਣੇ ਘਰ ਕਮਲਾਂ ਨਾਲ ਟ੍ਰਾਫੀ ਭੇਟ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਤੇ ਨਵਜੋਤ ਸਿੱਧੂ ਵਿਚਾਲੇ ਖੜਕੀ, ਵੱਖਰਾ ਅਖਾੜਾ ਨਾ ਲਗਾਉਣ ਵਾਲੇ ਬਿਆਨ 'ਤੇ ਸਿੱਧੂ ਦਾ ਮੋੜਵਾਂ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News