ਵੱਡਾ ਹਾਦਸਾ : ਅਫ਼ਸੋਸ ਕਰਨ ਜਾਂਦੇ ਸਮੇਂ ਫਟਿਆ ਗੱਡੀ ਦਾ ਟਾਇਰ; ਦੂਜੇ ਪਾਸੇ ਜਾ ਪਲਟੀ, ਬਜ਼ੁਰਗ ਔਰਤ ਦੀ ਮੌਤ

Thursday, Nov 21, 2024 - 05:40 AM (IST)

ਸਮਰਾਲਾ (ਗਰਗ, ਬੰਗੜ) : ਸਮਰਾਲਾ ਨੇੜੇ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਚਹਿਲਾਂ ਨੇੜੇ ਮਹਿੰਦਰਾ ਪਿਕਅੱਪ ਦਾ ਟਾਇਰ ਫਟਣ ਕਾਰਨ ਸੜਕ ਦੇ ਦੂਜੇ ਪਾਸੇ ਪਲਟ ਗਈ। ਇਸ ’ਚ ਅੱਠ ਔਰਤਾਂ ਸਮੇਤ 10 ਜਣੇ ਸਵਾਰ ਸਨ। ਸਾਰੇ ਕਿਸੇ ਜਾਣਕਾਰ ਦੀ ਮੌਤ ’ਤੇ ਅਫ਼ਸੋਸ ਕਰਨ ਜਾ ਰਹੇ ਸਨ। ਹਾਦਸੇ ’ਚ ਬਜ਼ੁਰਗ ਔਰਤ ਦੀ ਪੀ. ਜੀ. ਆਈ. ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪਾਲ ਕੌਰ (70) ਵਾਸੀ ਸਮਰਾਲਾ ਵਜੋਂ ਹੋਈ ਹੈ। ਬਾਕੀ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ, ਜਿੱਥੇ ਜ਼ਖਮੀਆਂ ਦੀ ਹਾਲਤ ਨੂੰ ਦੇਖਦਿਆਂ ਪੀ. ਜੀ. ਆਈ. ਤੇ ਹੋਰ ਹਸਪਤਾਲਾਂ ’ਚ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਬੁੱਢੇ ਨਾਲੇ ਦਾ ਪ੍ਰਦੂਸ਼ਣ ਘਟਾਉਣ ਲਈ ਗਰਾਊਂਡ ਜ਼ੀਰੋ 'ਤੇ ਪੁੱਜੀ ਕੇਂਦਰ ਵੱਲੋਂ ਭੇਜੀ ਟੀਮ

ਜਾਣਕਾਰੀ ਮੁਤਾਬਕ ਅੱਠ ਔਰਤਾਂ ਤੇ ਦੋ ਵਿਅਕਤੀ ਕਿਸੇ ਜਾਣਕਾਰ ਦੀ ਮੌਤ ’ਤੇ ਅਫ਼ਸੋਸ ਕਰਨ ਲਈ ਬੁੱਧਵਾਰ ਸਵੇਰੇ ਕਰੀਬ 11 ਵਜੇ ਮਹਿੰਦਰਾ ਪਿਕਅੱਪ ’ਚ ਸਮਰਾਲਾ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਸਮਰਾਲਾ ਨੇੜੇ ਪਿੰਡ ਚਹਿਲਾਂ ਨੇੜੇ ਪੁਲ ਤੋਂ ਹੇਠਾਂ ਉਤਰਦੇ ਸਮੇਂ ਮਹਿੰਦਰਾ ਪਿਕਅੱਪ ਦਾ ਟਾਇਰ ਫਟ ਗਿਆ ਤੇ ਗੱਡੀ ਕਾਬੂ ਤੋਂ ਬਾਹਰ ਹੋ ਕੇ ਸੜਕ ਦੇ ਦੂਜੇ ਪਾਸੇ ਪਲਟ ਗਈ। ਹਾਦਸੇ ’ਚ 10 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਵੱਖ-ਵੱਖ ਹਸਪਤਾਲਾਂ ’ਚ ਰੈਫਰ ਕਰ ਦਿੱਤਾ ਗਿਆ। ਉਨ੍ਹਾਂ 'ਚੋਂ ਹਰਪਾਲ ਕੌਰ ਦੀ ਪੀ. ਜੀ. ਆਈ. ਲਿਜਾਂਦੇ ਸਮੇਂ ਮੌਤ ਹੋ ਗਈ।

ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੇ ਨਾਂ ਇਸ ਤਰ੍ਹਾਂ ਹਨ :  ਗੁਰਪ੍ਰੀਤ ਕੌਰ (50), ਜਸਵੀਰ ਕੌਰ (53), ਹਰਜੀਤ ਕੌਰ (55), ਸਵੀਟੀ ਕੌਰ (25), ਦਿਲਜੀਤ ਕੌਰ (50), ਅਮਰੀਕ ਸਿੰਘ (53), ਬਲਜਿੰਦਰ ਕੌਰ (65), ਗੁਰਦੀਪ ਸਿੰਘ (75), ਮਨਜੀਤ ਕੌਰ (60)।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News