ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ 8ਵੀਂ ਮੀਟਿੰਗ ਸ਼੍ਰੀ ਕ੍ਰਿਸ਼ਨ ਮੁਰਾਰੀ ਮੰਦਿਰ ’ਚ ਸੰਪੰਨ

03/29/2023 4:13:55 PM

ਜਲੰਧਰ (ਪਾਂਡੇ)– ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 30 ਮਾਰਚ ਨੂੰ ਸ਼੍ਰੀ ਰਾਮ ਚੌਕ ਤੋਂ ਦੁਪਹਿਰ 1 ਵਜੇ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਅਤੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਕਮੇਟੀ ਦੀ 8ਵੀਂ ਮੀਟਿੰਗ ਸ਼੍ਰੀ ਕ੍ਰਿਸ਼ਨ ਮੁਰਾਰੀ ਮੰਦਿਰ ਵਿਚ ਸੰਪੰਨ ਹੋਈ।

ਮੀਟਿੰਗ ਦਾ ਸ਼ੁੱਭਆਰੰਭ ਸ਼੍ਰੀ ਹਨੂਮਾਨ ਚਾਲੀਸਾ ਨਾਲ ਹੋਇਆ
ਮੀਟਿੰਗ ਦਾ ਸ਼ੁੱਭਆਰੰਭ ਵਰਿੰਦਰ ਸ਼ਰਮਾ ਨੇ ਹਨੂਮਾਨ ਚਾਲੀਸਾ ਦੇ ਪਾਠ ਨਾਲ ਕੀਤਾ। ਇਸ ਮੌਕੇ ਉਨ੍ਹਾਂ ‘ਕਈ ਜਨਮਾਂ ਤੋਂ ਬੁਲਾ ਰਹੀ ਹੂੰ, ਕੋਈ ਤੋ ਰਿਸ਼ਤਾ ਜ਼ਰੂਰ ਹੋਗਾ’, ‘ਜੈ ਰਾਧੇ-ਜੈ ਰਾਧੇ’ ਭਜਨ ਗਾ ਕੇ ਵਾਤਾਵਰਣ ਨੂੰ ਭਗਤੀਮਈ ਕਰ ਦਿੱਤਾ। ਇਸ ਮੌਕੇ ਬ੍ਰਜਮੋਹਨ ਸ਼ਰਮਾ ਨੇ ‘ਪਾਰ ਕਰੋ ਮੇਰਾ ਬੇੜਾ ਭਵਾਨੀ’ ਭਜਨ ਪੇਸ਼ ਕੀਤਾ। ਰਮੇਸ਼ ਬੱਬਰ ਨੇ ‘ਜਿਹੜਾ ਪਾਣੀ ਵਿਚੋਂ ਪੱਥਰਾਂ ਨੂੰ ਤਾਰਦਾ’ ਭਜਨ ਸੁਣਾਇਆ।

ਕਮੇਟੀ ਨੂੰ ਦਿੱਤੀ ਸਹਿਯੋਗ ਰਾਸ਼ੀ
ਸ਼੍ਰੀ ਕ੍ਰਿਸ਼ਨ ਮੁਰਾਰੀ ਮੰਦਿਰ ’ਚ ਮੀਟਿੰਗ ਦੌਰਾਨ ਸ਼੍ਰੀ ਰਾਧਾ ਕ੍ਰਿਸ਼ਨ ਵਿਸ਼ਵ ਸ਼ਕਤੀ ਚੈਰੀਟੇਬਲ ਸੋਸਾਇਟੀ (ਰਜਿ.) ਦੇ ਰਣਦੀਪ ਸ਼ਰਮਾ, ਅਰੁਣ ਮਲਹੋਤਰਾ, ਸੁਰਿੰਦਰ ਸ਼ਰਮਾ ਕੇਸਰ ਵਾਲੇ, ਅਜੇ ਕੁਮਾਰ ਅਤੇ ਐੱਸ. ਕੇ. ਸ਼ਰਮਾ ਨੇ ਸ਼ੋਭਾ ਯਾਤਰਾ ਵਿਚ ਸਹਿਯੋਗ ਲਈ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੂੰ 21 ਹਜ਼ਾਰ ਰੁਪਏ ਦਾ ਚੈੱਕ ਦਿੱਤਾ। ਇਸੇ ਤਰ੍ਹਾਂ ਸੁਤੀਕਸ਼ਣ ਸਮਰੋਲ ਨੇ 11 ਹਜ਼ਾਰ ਰੁਪਏ ਅਤੇ ਆਰ. ਐੱਸ. ਐੱਸ. ਦੇ ਗੌਰਵ ਲੂਥਰਾ ਨੇ 11 ਹਜ਼ਾਰ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਇਲਾਵਾ ਮੰਦਿਰ ਦੇ ਪ੍ਰਧਾਨ ਸੀ. ਐੱਲ. ਕੋਛੜ ਨੇ ਆਪਣੇ ਵੱਲੋਂ 11 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ :3 ਮਹੀਨਿਆਂ ਬਾਅਦ ਪੰਜਾਬ ਪਰਤੀ ਮਸਕਟ ’ਚ ਫਸੀ ਸਵਰਨਜੀਤ ਕੌਰ, ਸੁਣਾਈ ਹੱਡਬੀਤੀ

ਰਾਜ ਕੁਮਾਰ ਰਾਜੂ ਪਠਾਨਕੋਟ ਨੇ ਪੇਸ਼ ਕੀਤੇ ਭਜਨ
ਮੀਟਿੰਗ ਵਿਚ ਰਾਜ ਕੁਮਾਰ ਰਾਜੂ ਐਂਡ ਪਾਰਟੀ ਨੇ ਪ੍ਰਭੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ‘ਸੁਨ ਲੇ ਅਰਜ਼ ਪਤ ਰੱਖਿਓ ਹਮਾਰੀ’, ‘ਇਤਨੀ ਕ੍ਰਿਪਾ ਮਾਂ’, ‘ਮਨਵਾ ਜਪ ਲੇ’ ਆਦਿ ਭਜਨ ਸੁਣਾ ਕੇ ਰਾਮ ਭਗਤਾਂ ਨੂੰ ਆਨੰਦਿਤ ਕਰ ਦਿੱਤਾ।

ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਅਮਰਨਾਥ ਯਾਦਵ ਨੂੰ ਮਿਲਿਆ
ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਆਏ ਹੋਏ ਰਾਮ ਭਗਤਾਂ ਦਾ ਸਵਾਗਤ ਕਰਦਿਆਂ ਪੰਕਚੁਐਲਿਟੀ ਅਤੇ ਲੱਕੀ ਡਰਾਅ ਕਢਵਾਏ, ਜਿਸ ਤਹਿਤ ਬੀ. ਓ. ਸੀ. ਟਰੈਵਲ ਦੇ ਜਗਮੋਹਨ ਸਬਲੋਕ ਵੱਲੋਂ ਸਪਾਂਸਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਡਰਾਅ ਜੇਤੂ ਅਮਰਨਾਥ ਯਾਦਵ ਨੂੰ ਮਿਲਿਆ। ਇਸੇ ਤਰ੍ਹਾਂ 6 ਸਫਾਰੀ ਸੂਟ ਦੀਵਾਨ ਅਮਿਤ ਅਰੋੜਾ, 4 ਗਿਫਟ ਰਮਨ ਦੱਤ, 4 ਗਿਫਟ ਤਰਸੇਮ ਕਪੂਰ, 2 ਲੇਡੀਜ਼ ਸੂਟ ਰਚਨਾ ਕੁਲੈਕਸ਼ਨ ਦੇ ਨੀਰਜ ਅਰੋੜਾ, 2 ਗਿਫ਼ਟ ਧਰੁਵ ਮੌਦਗਿਲ, ਇਕ ਜਿਊਲਰੀ ਸੈੱਟ ਡਿੰਪਲ ਸੂਰੀ, 5 ਗੀਤਾ ਰਵੀਸ਼ੰਕਰ ਸ਼ਰਮਾ, ਇਕ ਜੈਕੇਟ ਗਿਫਟ ਪ੍ਰਿੰਸ ਅਸ਼ੋਕ ਗਰੋਵਰ, ਇਕ ਜੂਸਰ ਸੁਮੇਸ਼ ਆਨੰਦ, ਇਕ ਡਿਨਰ ਸੈੱਟ ਨਿਸ਼ੂ ਨਈਅਰ ਵੱਲੋਂ ਸਪਾਂਸਰਡ ਲੱਕੀ ਡਰਾਅ ਜੇਤੂਆਂ ਨੂੰ ਦਿੱਤੇ ਗਏ। ਉਥੇ ਹੀ, ਰਵੀਸ਼ੰਕਰ ਸ਼ਰਮਾ ਅਤੇ ਨਿਰਮਲਾ ਕੱਕੜ ਵੱਲੋਂ ਸਪਾਂਸਰਡ ਇਨਾਮ ਬੱਚਿਆਂ ਨੂੰ ਦਿੱਤੇ ਗਏ।

ਸ਼੍ਰੀ ਵਿਜੇ ਚੋਪੜਾ ਨੇ ਜਲੰਧਰ ’ਚ ਰਾਮ ਰਾਜ ਦੀ ਨੀਂਹ ਰੱਖੀ : ਕੋਛੜ
ਸ਼੍ਰੀ ਕ੍ਰਿਸ਼ਨ ਮੁਰਾਰੀ ਮੰਦਿਰ ਗੋਪਾਲ ਨਗਰ ਦੇ ਪ੍ਰਧਾਨ ਚਮਨ ਲਾਲ ਕੋਛੜ ਨੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਵਿਚ ਆਏ ਰਾਮ ਭਗਤਾਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਜਲੰਧਰ ਵਿਚ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ ਨਿਕਲਣ ਵਾਲੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਸ਼ੋਭਾ ਯਾਤਰਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਰਾਮ ਭਗਤਾਂ ਦੀ ਹਾਜ਼ਰੀ ਇਹ ਸਾਬਿਤ ਕਰਦੀ ਹੈ ਕਿ ਲੋਕਾਂ ਦੇ ਮਨ ਵਿਚ ਕਿੰਨੀ ਸ਼ਰਧਾ ਹੈ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਇਕ ਅਜਿਹੀ ਸੰਸਥਾ ਹੈ, ਜਿਸ ਵਿਚ ਹਰ ਧਰਮ ਦੇ ਲੋਕ ਪ੍ਰਭੂ ਰਾਮ ਦਾ ਪ੍ਰਗਟ ਦਿਵਸ ਮਨਾਉਣ ਲਈ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਨੂੰ ਇਕ ਮੰਚ ’ਤੇ ਇਕੱਠਾ ਕਰ ਕੇ ਸ਼੍ਰੀ ਚੋਪੜਾ ਨੇ ਜਲੰਧਰ ਵਿਚ ਰਾਮ ਰਾਜ ਦੀ ਨੀਂਹ ਰੱਖੀ ਹੈ।

ਇਹ ਵੀ ਪੜ੍ਹੋ : CM ਮਾਨ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਮੁਲਾਕਾਤ, ਵਾਟਰ ਸੈੱਸ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਇਸੇ ਤਰ੍ਹਾਂ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਪੂਰੀ ਦੁਨੀਆ ’ਚ ਫੈਲੇ : ਪਾਸਟਰ ਰਾਜਿੰਦਰ
ਪਾਸਟਰ ਰਾਜਿੰਦਰ ਕੁਮਾਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਦਾ ਸਿਹਰਾ ਸ਼੍ਰੀ ਵਿਜੇ ਚੋਪੜਾ ਨੂੰ ਜਾਂਦਾ ਹੈ। ਸਮਾਜ ਵਿਚ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਜਿਹੜੀ ਕੋਸ਼ਿਸ਼ ਸ਼੍ਰੀ ਵਿਜੇ ਜੀ ਕਰ ਰਹੇ ਹਨ, ਇਸ ਦੇ ਲਈ ਅਸੀਂ ਉਨ੍ਹਾਂ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ। ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਆਪਸ ਵਿਚ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇਸ਼ ਅਤੇ ਸਮਾਜ ਲਈ ਵਧੇ-ਫੁੱਲੇ ਤਾਂ ਕਿ ਏਕਤਾ, ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਪੂਰੀ ਦੁਨੀਆ ਵਿਚ ਇਸੇ ਤਰ੍ਹਾਂ ਨਾਲ ਫੈਲੇ।

ਟਰੈਕਟਰ-ਟਰਾਲੀਆਂ ਲਈ ਸੰਸਥਾਵਾਂ ਸੰਪਰਕ ਕਰਨ
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਹੇਠ 30 ਮਾਰਚ ਨੂੰ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਵਿਚ ਝਾਕੀਆਂ ਅਤੇ ਸੰਗਤ ਲੈ ਕੇ ਸ਼ਾਮਲ ਹੋਣ ਵਾਲੀਆਂ ਉਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਜਿਨ੍ਹਾਂ ਨੂੰ ਟਰੈਕਟਰ-ਟਰਾਲੀਆਂ ਦੀ ਲੋੜ ਹੈ, ਵਿਨੋਦ ਕੁਮਾਰ ਅਗਰਵਾਲ ਨਾਲ ਉਨ੍ਹਾਂ ਦੇ ਫੋਨ ਨੰਬਰ 98882-57744 ’ਤੇ ਸੰਪਰਕ ਕਰ ਸਕਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਸਮੇਂ ’ਤੇ ਟਰੈਕਟਰ-ਟਰਾਲੀਆਂ ਮੁਹੱਈਆ ਕਰਵਾਈਆਂ ਜਾ ਸਕਣ।

ਕਮੇਟੀ ਮੈਂਬਰਾਂ ਨੇ ਨਿਭਾਈਆਂ ਡਿਊਟੀਆਂ
ਮੀਟਿੰਗ ਵਿਚ ਪਹੁੰਚਣ ਵਾਲੇ ਸ਼੍ਰੀ ਰਾਮ ਭਗਤਾਂ ਨੂੰ ਲੱਕੀ ਡਰਾਅ ਕੂਪਨ ਵੰਡਣ ਦੀ ਜ਼ਿੰਮੇਵਾਰੀ ਮੱਟੂ ਸ਼ਰਮਾ ਅਤੇ ਪ੍ਰਦੀਪ ਛਾਬੜਾ ਨੇ ਨਿਭਾਈ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਦੀ ਮੈਂਬਰਸ਼ਿਪ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਇੰਚਾਰਜ ਐੱਮ. ਡੀ. ਸੱਭਰਵਾਲ, ਗੁਲਸ਼ਨ ਸੱਭਰਵਾਲ, ਹੇਮੰਤ ਜੋਸ਼ੀ, ਗੁਲਸ਼ਨ ਸੁਨੇਜਾ, ਅਭੈ ਸੱਭਰਵਾਲ, ਵਿਜੇ ਸੇਠੀ ਅਤੇ ਕਪਿਲ ਅਰੋੜਾ ਨੇ ਨਿਭਾਈ। ਰਾਮ ਭਗਤਾਂ ਨੂੰ ਮੈਂਬਰਸ਼ਿਪ ਕਾਪੀ ਵੰਡਣ ਦੀ ਜ਼ਿੰਮੇਵਾਰੀ ਪੰਡਿਤ ਹੇਮੰਤ ਸ਼ਰਮਾ ਅਤੇ ਮੈਂਬਰਸ਼ਿਪ ਪਛਾਣ-ਪੱਤਰ ਬਣਾਉਣ ਦੀ ਜ਼ਿੰਮੇਵਾਰੀ ਅਸ਼ਵਨੀ ਸਹਿਗਲ ਨੇ ਨਿਭਾਈ। ਹਾਲ ਵਿਚ ਰਾਮ ਭਗਤਾਂ ਨੂੰ ਬਿਠਾਉਣ ਦੀ ਜ਼ਿੰਮੇਵਾਰੀ ਯਸ਼ਪਾਲ ਸਫਰੀ ਨੇ ਨਿਭਾਈ।

ਇਹ ਵੀ ਪੜ੍ਹੋ : ਜਲੰਧਰ: ਵਿਆਹ ਸਮਾਗਮ 'ਚ ਗਿਆ ਸੀ ਪਰਿਵਾਰ, ਵਾਪਸ ਆਏ ਤਾਂ ਪੁੱਤ ਨੂੰ ਇਸ ਹਾਲ ਵੇਖ ਉੱਡੇ ਹੋਸ਼

ਮੈਡੀਕਲ ਕੈਂਪ ਵਿਚ ਰਾਮ ਭਗਤਾਂ ਨੇ ਕਰਵਾਇਆ ਚੈੱਕਅਪ
ਮੀਟਿੰਗ ਵਿਚ ਪ੍ਰਭੂ ਸ਼੍ਰੀ ਰਾਮ ਭਗਤਾਂ ਲਈ ਡਾ. ਮੁਕੇਸ਼ ਵਾਲੀਆ ਦੀ ਦੇਖ-ਰੇਖ ਵਿਚ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ਤਹਿਤ ਰਤਨ ਹਸਪਤਾਲ ਸ਼ਹੀਦ ਊਧਮ ਸਿੰਘ ਨਗਰ ਦੇ ਡਾ. ਬਲਰਾਜ ਗੁਪਤਾ ਐੱਮ. ਡੀ. ਹਾਰਟ ਸਪੈਸ਼ਲਿਸਟ ਨੇ ਆਪਣੇ ਮਾਹਿਰ ਡਾਕਟਰ ਅਮਿਤ ਅਤੇ ਸਟਾਫ ਦੀਪਕ ਕਾਲੀਆ, ਦੇਵਕੀ, ਮੋਨਿਕਾ ਅਤੇ ਇਸ਼ੂ ਨਾਲ ਰਾਮ ਭਗਤਾਂ ਦਾ ਚੈੱਕਅਪ ਕੀਤਾ। ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਅਰੁਣ ਵਰਮਾ ਨੇ ਅੱਖਾਂ ਦਾ ਚੈੱਕਅਪ ਕੀਤਾ। ਉਥੇ ਹੀ, ਆਸ਼ੀਰਵਾਦ ਲੈਬ ਦੇ ਰੋਹਿਤ ਬਮੋਤਰਾ ਨੇ ਬਲੱਡ ਗਰੁੱਪਿੰਗ, ਹੋਮਿਓਗਲੋਬਿਨ ਅਤੇ ਕਪਿਲ ਹਸਪਤਾਲ ਦੇ ਡਾ. ਰਾਕੇਸ਼ ਸਿਡਾਨਾ ਨੇ ਬਲੱਡ ਸ਼ੂਗਰ ਆਦਿ ਦਾ ਚੈੱਕਅਪ ਕੀਤਾ।

ਜਮਾਤ-ਏ-ਅਹਿਮਦੀਆ ਹਰ ਧਰਮ ਦਾ ਸਨਮਾਨ ਕਰਦੀ ਹੈ : ਫਰਹਤ ਸ਼ਾਸਤਰੀ ਅਹਿਮਦੀਆ
ਮੁਸਲਿਮ ਜਮਾਤ ਕਾਦੀਆਂ ਤੋਂ ਆਏ ਫਰਹਤ ਅਹਿਮਦ ਸ਼ਾਸਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਮਾਤ-ਏ-ਅਹਿਮਦੀਆ ਹਰ ਧਰਮ ਦਾ ਸਨਮਾਨ ਕਰਦੀ ਹੈ। ਮਰਿਆਦਾ ਪੁਰਸ਼ੋਤਮ ਪਿਤਾ ਦੇ ਹੁਕਮ ’ਤੇ 14 ਸਾਲਾਂ ਲਈ ਬਨਵਾਸ ਚਲੇ ਗਏ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਆਦਰਸ਼ਾਂ ’ਤੇ ਚੱਲਣਾ ਚਾਹੀਦਾ ਹੈ। ਹਰ ਧਰਮ ਆਪਸ ਵਿਚ ਪਿਆਰ-ਮੁਹੱਬਤ ਨਾਲ ਰਹਿਣ ਦੀ ਸਿੱਖਿਆ ਦਿੰਦਾ ਹੈ। ਸਾਨੂੰ ਇਕ-ਦੂਜੇ ਦੇ ਧਰਮਾਂ ਦੀ ਇੱਜ਼ਤ ਅਤੇ ਇਕ-ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ। ਅੱਜ ਲੋੜ ਹੈ ਕਿ ਅਸੀਂ ਅਤੇ ਤੁਸੀਂ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਅਪਣਾਈਏ।

ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ’ਚ ਕਿਸੇ ਨਾਲ ਕੋਈ ਭੇਦ ਨਹੀਂ: ਕਾਲੀਆ
ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ’ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਨੂੰ 3 ਦਹਾਕੇ ਹੋ ਗਏ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਕਮਾਨ ਸੰਭਾਲਿਆਂ। ਪਹਿਲਾਂ ਸ਼ੋਭਾ ਯਾਤਰਾ ਦੇ ਸੰਚਾਲਨ ਲਈ ਆਪਣੇ-ਆਪਣੇ ਸੁਝਾਅ ਦਿੰਦੇ ਸਨ। ਲਗਾਤਾਰ ਸ਼ੋਭਾ ਯਾਤਰਾ ਦੀ ਵਿਸ਼ਾਲਤਾ ਵਧਦੀ ਗਈ ਪਰ ਹੁਣ ਸੁਝਾਅ ਦੇਣ ਦੀ ਬਜਾਏ ਸਾਰੇ ਲੋਕ ਆਪਣੀ-ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ। ਸ਼੍ਰੀ ਚੋਪੜਾ ਜੀ ਦੀ ਅਗਵਾਈ ਵਿਚ ਆਪਸੀ ਭਾਈਚਾਰਾ ਹੋਰ ਵਧਿਆ ਹੈ, ਜਿਥੇ ਸਾਰੇ ਧਰਮਾਂ ਦੇ ਲੋਕ ਸ਼ੋਭਾ ਯਾਤਰਾ ਵਿਚ ਸ਼ਾਮਲ ਹੁੰਦੇ ਹਨ। ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦਾ। ਸਾਰੇ ਰਾਮਮਈ ਹੋ ਕੇ ਕੰਮ ਕਰਦੇ ਹਨ। ਇਸੇ ਤਰ੍ਹਾਂ ਅਸੀਂ ਸਭ ਮਿਲ ਕੇ ਨਾਲ-ਨਾਲ ਚੱਲਦੇ ਰਹੀਏ।

ਲੋਕ ਮੰਦਿਰ ਤਾਂ ਜਾਂਦੇ ਹਨ ਪਰ ਮਾਂ-ਬਾਪ ਦੀ ਸੇਵਾ ਨਹੀਂ ਕਰਦੇ : ਭੰਡਾਰੀ
ਸਾਬਕਾ ਸੰਸਦੀ ਸਕੱਤਰ ਕੇ. ਡੀ. ਭੰਡਾਰੀ ਨੇ ਕਿਹਾ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀਆਂ ਮੀਟਿੰਗਾਂ ਵਿਚ ਵਧ ਰਹੇ ਰਾਮ ਭਗਤਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ 30 ਮਾਰਚ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦਾ ਜਲੰਧਰ ਸ਼ਹਿਰ ਅਯੁੱਧਿਆ ਨਗਰੀ ਵਿਚ ਬਦਲੇਗਾ। ਉਨ੍ਹਾਂ ਕਿਹਾ ਕਿ ਇੰਨੀ ਵਿਸ਼ਾਲ ਸ਼ੋਭਾ ਯਾਤਰਾ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪਰਿਵਾਰ ਟੁੱਟ ਰਹੇ ਹਨ। ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ। ਅੱਜ ਸਮੇਂ ਦੀ ਲੋੜ ਹੈ ਕਿ ਆਉਣ ਵਾਲੀ ਪੀੜ੍ਹੀ ਸੰਸਕਾਰਾਂ ਨਾਲ ਜੁੜੇ। ਉਨ੍ਹਾਂ ਕਿਹਾ ਕਿ ਅੱਜਕਲ ਲੋਕ ਮੰਦਿਰ ਤਾਂ ਜਾਂਦੇ ਹਨ ਪਰ ਮਾਂ-ਬਾਪ ਦੀ ਸੇਵਾ ਨਹੀਂ ਕਰਦੇ। ਮਾਂ-ਬਾਪ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ, ਉਹ ਸਾਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਚਰਿੱਤਰ ਤੋਂ ਸਿੱਖਣਾ ਚਾਹੀਦਾ ਹੈ। ਭਰਤ ਨੇ ਭਰਾ ਰਾਮ ਦੀਆਂ ਖੜਾਵਾਂ ਦੀ ਪੂਜਾ ਕੀਤੀ ਪਰ ਅੱਜ ਭਰਾ-ਭਰਾ ਜ਼ਮੀਨ-ਜਾਇਦਾਦ ਲਈ ਲੜਦੇ ਹਨ।

ਮੀਟਿੰਗ ਵਿਚ ਸ਼ਾਮਲ ਹੋਏ ਰਾਮ ਭਗਤ
ਮੀਟਿੰਗ ਵਿਚ ਮੁੱਖ ਰੂਪ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪਵਨ ਭੋਡੀ, ਯਸ਼ ਪਹਿਲਵਾਨ, ਸੂਰਿਆ ਭਾਨ ਪਾਂਡੇ, ਰਾਜਿੰਦਰ ਭਾਰਦਵਾਜ, ਪਵਨ ਮਲਹੋਤਰਾ, ਹਰੀਸ਼ ਸ਼ਰਮਾ, ਰੋਜ਼ੀ ਅਰੋੜਾ, ਸੁਨੀਲ ਸ਼ਰਮਾ, ਸੁਰਿੰਦਰ ਸਿੰਘ ਕੈਰੋਂ, ਪ੍ਰੇਮ ਕੁਮਾਰ, ਭੁਪਿੰਦਰ ਬਿੱਲਾ, ਸੁਨੀਤਾ ਭਾਰਦਵਾਜ, ਵੀਨਾ ਮਹਾਜਨ, ਰੀਨਾ ਸ਼ਰਮਾ, ਰਾਧਾ ਚੌਹਾਨ, ਕਿਰਨ ਆਨੰਦ, ਮਧੂ ਚੌਹਾਨ, ਆਸ਼ਾ ਸ਼ਰਮਾ, ਅਨੁਰਾਗ ਸੂਦ ਹੁਸ਼ਿਆਰਪੁਰ, ਪੰਕਜ ਸੂਰੀ ਮੁਕੇਰੀਆਂ, ਰਾਜਿੰਦਰ ਕੁਮਾਰ ਮੁਕੇਰੀਆਂ ਆਦਿ ਸ਼ਾਮਲ ਰਹੇ। ਇਸ ਤੋਂ ਇਲਾਵਾ ਸੁਭਾਸ਼ ਸੋਂਧੀ, ਵਿਦਿਆ ਸਾਗਰ, ਅਸ਼ੋਕ ਮਲਿਕ, ਜਾਏ ਮਲਿਕ, ਪੰਡਿਤ ਜੋਤੀ ਪ੍ਰਕਾਸ਼, ਵਿਨੋਦ ਸ਼ਰਮਾ ਬਿੱਟੂ, ਲਾਰੈਂਸ ਚੌਧਰੀ, ਉਮਾ ਮਹੇਸ਼ਵਰ, ਮੁਹੰਮਦ ਨਸੀਮ ਖਾਨ, ਆਚਾਰੀਆ ਨਸੀਰ, ਮੁਹੰਮਦ ਅਕਰਮ, ਮੌਲਵੀ ਸ਼ੇਖ ਮਨਾਨ, ਵੰਦਨਾ ਮਹਿਤਾ ਸਮੇਤ ਭਾਰੀ ਗਿਣਤੀ ਵਿਚ ਰਾਮ ਭਗਤਾਂ ਨੇ ਹਾਜ਼ਰੀ ਦਰਜ ਕਰਵਾਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ SSP ਜਲੰਧਰ ਦਿਹਾਤੀ ਸਣੇ ਵੱਡੇ ਪੱਧਰ 'ਤੇ ਕੀਤੇ ਗਏ ਪੁਲਸ ਅਧਿਕਾਰੀਆਂ ਦੇ ਤਬਾਦਲੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News