ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਪਹਿਲੀ ਮੀਟਿੰਗ ਕੱਲ੍ਹ

02/22/2020 11:53:31 AM

ਜਲੰਧਰ (ਪਾਂਡੇ)— ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ 'ਚ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਉਤਸਵ ਮੌਕੇ ਸ਼੍ਰੀ ਰਾਮ ਚੌਕ ਤੋਂ 2 ਅਪ੍ਰੈਲ ਨੂੰ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਕਮੇਟੀ ਦੀ ਪਹਿਲੀ ਮੀਟਿੰਗ ਅਤੇ ਸ਼ੋਭਾ ਯਾਤਰਾ 'ਚ ਸਹਿਯੋਗ ਦੇਣ ਵਾਲੇ ਪ੍ਰਭੂ ਰਾਮ ਭਗਤਾਂ ਨੂੰ ਸਨਮਾਨਤ ਕਰਨ ਲਈ ਸਨਮਾਨ ਸਮਾਰੋਹ 23 ਫਰਵਰੀ ਸ਼ਾਮ 6 ਵਜੇ ਸਿਟੀ ਸੈਂਟਰ ਗਾਰਡਨ ਨਕੋਦਰ ਚੌਕ 'ਚ ਆਯੋਜਿਤ ਕੀਤਾ ਜਾ ਰਿਹਾ ਹੈ।

ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਦੱਸਿਆ ਕਿ ਮੀਟਿੰਗ 'ਚ ਯਾਹਮਾ ਸੰਗੀਤ ਗਰੁੱਪ ਵੱਲੋਂ ਪ੍ਰਭੂ ਸ਼੍ਰੀ ਰਾਮ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਮੀਟਿੰਗ ਸਬੰਧੀ ਕਮੇਟੀ ਦੇ ਮੈਂਬਰਾਂ ਨੂੰ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ। ਮੀਟਿੰਗ 'ਚ ਰਾਮ ਭਗਤਾਂ ਦੇ ਚੈੱਕਅਪ ਲਈ ਲਾਏ ਗਏ ਮੈਡੀਕਲ ਕੈਂਪ ਦੇ ਇੰਚਾਰਜ ਡਾ. ਮੁਕੇਸ਼ ਵਾਲੀਆ ਨੇ ਦੱਸਿਆ ਕਿ ਸਿਟੀ ਸੈਂਟਰ ਗਾਰਡਨ 'ਚ ਡਾ. ਵਿਜੇ ਮਹਾਜਨ ਦੀ ਦੇਖ-ਰੇਖ 'ਚ ਟੈਗੋਰ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਈ. ਸੀ. ਜੀ., ਹੱਡੀਆਂ 'ਚ ਕੈਲਸ਼ੀਅਮ ਦੀ ਜਾਂਚ ਕੰਪਿਊਟਰ ਰਾਹੀਂ ਕੀਤੀ ਜਾਵੇਗੀ।

ਇਸੇ ਤਰ੍ਹਾਂ ਡਾ. ਕਪਿਲ ਗੁਪਤਾ ਐੱਮ. ਡੀ. ਦੀ ਦੇਖ-ਰੇਖ 'ਚ ਕਪਿਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਸਰਵੋਧਿਆ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਰੋਹਿਤ ਬਮੋਤਰਾ ਅਤੇ ਹੋਰ ਸਹਿਯੋਗੀਆਂ ਵਲੋਂ ਬਲੱਡ ਗਰੁੱਪ, ਬਲੱਡ ਸ਼ੂਗਰ, ਜਨਰਲ ਚੈੱਕਅਪ ਕੀਤਾ ਜਾਵੇਗਾ। ਸਿਟੀ ਸੈਂਟਰ ਗਾਰਡਨ ਦੇ ਅਨਿਲ ਪਰਾਸ਼ਰ ਮੁਤਾਬਕ ਮੀਟਿੰਗ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਸਿਟੀ ਸੈਂਟਰ ਗਾਰਡਨ ਦੇ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।


shivani attri

Content Editor

Related News