ਸ਼੍ਰੀ ਰਾਮਨੌਮੀ ਸਬੰਧੀ ਸ਼ਿਵ ਮੰਦਿਰ ਲੰਮਾ ਪਿੰਡ ਅਤੇ ਵਿਨੇ ਨਗਰ ਵਿਚ ਨਿਕਲੀ 11ਵੀਂ ਪ੍ਰਭਾਤਫੇਰੀ

04/07/2022 6:11:20 PM

ਜਲੰਧਰ (ਮ੍ਰਿਦੁਲ)– ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਂਕ ਤੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਗਟ ਉਤਸਵ ਸਬੰਧੀ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਵਾਸੀਆਂ ਨੂੰ ਸੱਦਾ ਦੇਣ ਦੇ ਉਦੇਸ਼ ਨਾਲ 11ਵੀਂ ਪ੍ਰਭਾਤਫੇਰੀ ਲੰਮਾ ਪਿੰਡ ਸਥਿਤ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਵਿਨੇ ਨਗਰ ਦੀਆਂ ਗਲੀਆਂ ਵਿਚੋਂ ਹੁੰਦੇ ਹੋਏ ਮੰਦਿਰ ਵਿਚ ਸੰਪੰਨ ਹੋਈ।

‘ਚਲਾਵੇ ਤੀਰ ਨਜ਼ਰਾਂ ਦੇ ਜਿਗਰ ਤੋਂ ਪਾਰ ਹੋ ਜਾਵੇ...’ ਦੀ ਧੁਨ ’ਤੇ ਝੂਮੇ ਰਾਮ ਭਗਤ
ਪ੍ਰਭਾਤਫੇਰੀ ਵਿਚ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲ ਤੋਂ ਮੁਕੁਲ ਘਈ ਅਤੇ ਵਿੱਕੀ ਘਈ ਅਤੇ ਸ਼੍ਰੀ ਲਾਡਲੀ ਸੰਕੀਰਤਨ ਮੰਡਲ ਦੇ ਕਰਣ ਕ੍ਰਿਸ਼ਨ ਦਾਸ, ਰੋਹਿਤ ਖੁਰਾਣਾ ਸਮੇਤ ਰਾਮ ਭਗਤਾਂ ਵੱਲੋਂ ਹਰੀਨਾਮ ਸੰਕੀਰਤਨ ਕਰ ਕੇ ਮਾਹੌਲ ਭਗਤੀਮਈ ਬਣਾਇਆ ਗਿਆ। ਇਸ ਦੌਰਾਨ ਪ੍ਰਭੂ ਭਗਤਾਂ ਵੱਲੋਂ ‘ਹਮ ਹਾਥ ਉਠਾ ਕਰ ਕਹਤੇ ਹੈਂ, ਚਲਾਵੇ ਤੀਰ ਨਜ਼ਰਾਂ ਦੇ ਜਿਗਰ ਤੋਂ ਪਾਰ ਹੋ ਜਾਵੇ...’, ‘ਨਟਖਟ ਬੰਸਰੀ ਵਾਲੇ ਗੋਕੁਲ ਕੇ ਰਾਜਾ, ਮੇਰੀ ਅੱਖੀਆਂ ਤਰਸ ਰਹੀ ਆਬ ਤੋ ਆ ਜਾ’ ਆਦਿ ਭਜਨ ਗਾ ਕੇ ਲੰਮਾ ਪਿੰਡ ਦੀਆਂ ਗਲੀਆਂ ਨੂੰ ਵ੍ਰਿੰਦਾਵਨ ਦੀਆਂ ਗਲੀਆਂ ਵਿਚ ਤਬਦੀਲ ਕਰ ਦਿੱਤਾ ਗਿਆ। ਪਰਿਕਰਮਾ ਕਰਦਿਆਂ ਪ੍ਰਭੂ ਸ਼੍ਰੀ ਰਾਮ ਭਗਤਾਂ ਨੇ ਪ੍ਰਭਾਤਫੇਰੀ ਰਾਹੀਂ 10 ਅਪ੍ਰੈਲ ਨੂੰ ਪਰਿਵਾਰ ਸਮੇਤ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮੋਗਾ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਸਾਬਕਾ ਪੁਲਸ ਮੁਲਾਜ਼ਮ ਦੀ ਮੌਤ

PunjabKesari

ਫੁੱਲਾਂ ਦੀ ਵਰਖਾ ਕਰ ਕੇ ਕੀਤਾ ਪ੍ਰਭਾਤਫੇਰੀ ਦਾ ਸਵਾਗਤ
ਪ੍ਰਭਾਤਫੇਰੀ ਵਿਚ ਰਾਮ ਭਗਤਾਂ ਦਾ ਇਲਾਕਾ ਵਾਸੀਆਂ ਨੇ ਜਿਥੇ ਇਕ ਪਾਸੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਧ ਪਦਾਰਥਾਂ, ਮਿਸ਼ਠਾਨ, ਫਲ-ਫਰੂਟ ਸਮੇਤ ਪੀਣ ਵਾਲੇ ਪਦਾਰਥਾਂ ਆਦਿ ਦਾ ਲੰਗਰ ਪ੍ਰਸ਼ਾਦ ਰਾਮ ਭਗਤਾਂ ਵਿਚ ਵੰਡਿਆ ਗਿਆ। ਇਲਾਕਾ ਵਾਸੀਆਂ ਨੇ ਪ੍ਰਭਾਤਫੇਰੀ ਵਿਚ ਪਾਲਕੀ ਵਿਚ ਿਬਰਾਜਮਾਨ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸ਼ਨ ਕੀਤੇ। ਇਸ ਦੌਰਾਨ ਪੰਡਿਤ ਅਨਿਰੁਧ ਤਿਵਾੜੀ, ਰਾਜਿੰਦਰ ਕਾਲੜਾ, ਪਰਮਜੀਤ ਕੌਰ, ਯਸ਼ਪਾਲ, ਸੰਦੀਪ, ਤੁਸ਼ਾਰ, ਪ੍ਰਵੀਨ ਕੁਮਾਰ, ਅਰਵਿੰਦ, ਅਨਿਲ ਗੁਪਤਾ, ਰੇਖਾ ਗੁਪਤਾ, ਦਿਨੇਸ਼ ਕੁਮਾਰ, ਦੇਸਰਾਜ, ਪ੍ਰਵੀਨ ਗੁਪਤਾ, ਸੁਦੇਸ਼ ਵਿਗ, ਸ਼ਾਨੀ ਵਿਗ, ਚੰਦਾ ਵਿਗ, ਬਲਵੀਰ ਸਿੰਘ, ਬਲਜਿੰਦਰ ਕੌਰ, ਸੁਨੀਲ ਪ੍ਰਭਾਕਰ, ਨੀਰਜ ਪ੍ਰਭਾਕਰ, ਪਰਮਜੀਤ ਿਸੰਘ ਸ਼ੇਰ-ਏ-ਪੰਜਾਬ, ਰਾਹੁਲ ਸ਼ਰਮਾ, ਦੀਪਕ ਸ਼ਰਮਾ, ਸ਼ਿਵਮ, ਸੁਦਰਸ਼ਨ ਸਹਿਗਲ, ਜੈਕਿਸ਼ਨ, ਨੰਦਨ ਸ਼ਰਮਾ, ਅਨੀਤਾ ਸਹਿਗਲ, ਮ੍ਰਿਣਾਲ ਘਈ, ਰਾਜਿੰਦਰ ਚੌਧਰੀ, ਸੁਸ਼ਮਾ, ਕੇ. ਸੀ. ਚੌਧਰੀ, ਜਤਿੰਦਰ ਸ਼ਰਮਾ, ਮਨੂ ਸ਼ਰਮਾ, ਸੁਮਿਤ ਸ਼ਰਮਾ, ਸੋਨੂੰ ਮਹਾਜਨ, ਸੰਜੀਵ, ਪਿਆਰਾ ਸਿੰਘ, ਰਾਕੇਸ਼ ਕੁਮਾਰ, ਆਸ਼ੂ ਲੂਥਰਾ, ਮਮਤਾ ਲੂਥਰਾ, ਦੀਪਾ ਲੂਥਰਾ, ਤ੍ਰਿਸ਼ਾ ਲੂਥਰਾ, ਦੁਰਗਾ ਸ਼ਕਤੀ ਮੰਦਿਰ ਅਰਜੁਨ ਨਗਰ ਦੇ ਪੰਡਿਤ ਰਜਨੀਸ਼, ਦਵਿੰਦਰ ਕਾਲੀਆ, ਇੰਦਰਜੀਤ ਸ਼ਰਮਾ, ਸੰਜੀਵ ਨੰਦਾ, ਰਾਜਿੰਦਰ ਛਾਬੜਾ, ਗੁਰਦਿਆਲ ਸਿੰਘ, ਪ੍ਰੇਮ ਕੁਮਾਰ, ਕੁਲਦੀਪ ਸਿੰਘ, ਗੁਰਦੇਵ ਕੁਮਾਰ, ਸੋਨੂੰ ਨੰਦਾ, ਸੌਰਭ ਨੰਦਾ, ਜਸਵਿੰਦਰ ਸਿੰਘ, ਲਲਿਤ ਵਾਸਨ, ਚੌਧਰੀ ਵਰਿੰਦਰ, ਰਾਕੇਸ਼ ਕੁਮਾਰ, ਸੋਨੀਆ, ਰਾਘਵਨ, ਪਿੰਕੀ, ਪ੍ਰਭਜੋਤ ਸਿੰਘ ਆਦਿ ਪਰਿਵਾਰਾਂ ਨੇ ਫਲ-ਫਰੂਟ, ਪੀਣ ਵਾਲੇ ਪਦਾਰਥਾਂ ਆਦਿ ਦਾ ਪ੍ਰਸ਼ਾਦ ਵੰਡਿਆ।

ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਐਤਵਾਰ ਨੂੰ ਵੀ ਸਾਂਝ ਕੇਂਦਰਾਂ ਤੇ ਸੇਵਾ ਕੇਂਦਰਾਂ 'ਚ ਹੋਵੇਗਾ ਕੰਮ

ਰਾਮਸਰਨ ਵਾਸਨ, ਵਿਜੇ ਪ੍ਰਭਾਕਰ, ਸੰਤੋਸ਼ ਨੰਦਾ ਨੇ ਰਾਮ ਭਗਤਾਂ ਦਾ ਕੀਤਾ ਧੰਨਵਾਦ
ਪ੍ਰਭਾਤਫੇਰੀ ਦੇ ਮੰਦਿਰ ਵਿਚ ਵਿਸ਼ਰਾਮ ਹੋਣ ਤੋਂ ਬਾਅਦ ਸ਼ਿਵ ਮੰਦਿਰ ਕਮੇਟੀ ਨੇ ਮੰਦਿਰ ਕਮੇਟੀ ਅਤੇ ਪ੍ਰਭਾਤਫੇਰੀ ਵਿਚ ਸ਼ਾਮਲ ਹੋਏ ਸਮੂਹ ਭਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਜੀ ਦੇ ਮਾਰਗਦਰਸ਼ਨ ਨਾਲ ਮਨੁੱਖ ਦਾ ਜੀਵਨ ਸਫਲ ਹੋ ਸਕਦਾ ਹੈ। ਸਾਨੂੰ ਸਮਾਜਿਕ ਅਤੇ ਧਾਰਮਿਕ ਮਰਿਆਦਾਵਾਂ ਦੀ ਪਾਲਣਾ ਕਰਦੇ ਹੋਏ ਜਿਊਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਬੇਖ਼ੌਫ਼ ਲੁਟੇਰੇ, ਬੈਂਕ ’ਚ ਜਾ ਰਹੇ ਪਤੀ-ਪਤਨੀ ਤੋਂ ਲੁੱਟੀ ਲੱਖਾਂ ਦੀ ਨਕਦੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News