ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਵਜ਼ੀਫਾ ਵੰਡ ਸਮਾਰੋਹ ਦਾ ਆਯੋਜਨ

Sunday, Dec 15, 2019 - 04:05 PM (IST)

ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਵਜ਼ੀਫਾ ਵੰਡ ਸਮਾਰੋਹ ਦਾ ਆਯੋਜਨ

ਜਲੰਧਰ (ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਹੇਠ ਜਲੰਧਰ ਦੇ ਸਕੂਲਾਂ 'ਚ ਪੜ੍ਹਨ ਵਾਲੇ ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫਾ ਵੰਡ ਸਮਾਰੋਹ ਅੱਜ ਆਯੋਜਿਤ ਕੀਤਾ ਜਾ ਰਿਹਾ ਹੈ।PunjabKesari ਡੀ. ਏ. ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਬੀਰ ਨਗਰ 'ਚ ਕਰਵਾਏ ਜਾ ਰਹੇ ਇਸ ਪ੍ਰੋਗਰਾਮ 'ਚ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਨਾਲ ਸ਼੍ਰੀ ਆਰੂਸ਼ ਚੋਪੜਾ ਜੀ, ਸ਼੍ਰੀ ਅਭਿਜੈ ਚੋਪੜਾ ਜੀ, ਸਾਇਸ਼ਾ ਚੋਪੜਾ ਮੈਡਮ ਨੇ ਸ਼ਿਰਕਤ ਕੀਤੀ। ਵਜੀਫਾ ਵੰਡ ਸਮਾਰੋਹ ਦੌਰਾਨ 1500 ਦੇ ਕਰੀਬ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ।

PunjabKesari

ਇਸ ਮੌਕੇ 'ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਵਿਧਾਇਕ ਰਾਜਿੰਦਰ ਬੇਰੀ, ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਕਈ ਹੋਰ ਆਗੂ ਵੀ ਮੌਜੂਦ ਰਹੇ।

PunjabKesari

ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨ ਕਮੇਟੀ ਦੇ ਅਹੁਦੇਦਾਰਾਂ ਨੇ ਸਮਾਰੋਹ ਸਥਾਨ ਡੇਵੀਅਟ 'ਚ ਪਹੁੰਚ ਕੇ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਪ੍ਰੋਗਰਾਮ ਦੌਰਾਨ ਲੁਧਿਆਣਾ ਤੋਂ ਆਏ ਵਿਪਨ ਜੈਨ ਨੇ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਨੂੰ ਇਕ ਲੱਖ ਰੁਪਏ ਕੈਸ਼ ਭੇਟ ਕੀਤਾ।

PunjabKesari

ਸਮਾਰੋਹ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਰੋਜ਼ਾਨਾ ਜ਼ਰੂਰਤ 'ਚ ਆਉਣ ਵਾਲੀਆਂ ਵਸਤਾਂ ਨਾਲ ਭਰਿਆ ਇਕ ਬੈਗ ਅਤੇ 300 ਰੁਪਏ ਦਾ ਚੈੱਕ ਵਜ਼ੀਫੇ ਦੇ ਤੌਰ 'ਤੇ ਦਿੱਤੇ ਗਏ। ਉਥੇ ਹੀ ਸਮਾਰੋਹ 'ਚ ਬੱਚਿਆਂ ਦਾ ਮੈਡੀਕਲ ਚੈੱਕਅਪ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ।PunjabKesari ਸਮਾਰੋਹ 'ਚ ਲੱਕੀ ਡਰਾਅ ਕੂਪਨ ਦੇ ਤਹਿਤ ਜੇਤੂ ਬੱਚਿਆਂ ਨੂੰ ਹੱਥਾਂ ਵਾਲੀਆਂ ਘੜੀਆਂ ਵੀ ਦਿੱਤੀਆਂ ਗਈਆਂ।  PunjabKesari

ਸਮਾਰੋਹ 'ਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ।

PunjabKesariPunjabKesari

PunjabKesari

PunjabKesari


author

shivani attri

Content Editor

Related News