ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ 5ਵੀਂ ਮੀਟਿੰਗ ਵੈਸ਼ਨੋ ਦੇਵੀ ਮੰਦਿਰ ’ਚ ਸਮਾਪਤ

03/26/2022 1:04:57 PM

ਜਲੰਧਰ (ਪਾਂਡੇ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ 10 ਅਪ੍ਰੈਲ ਨੂੰ ਸ਼੍ਰੀ ਰਾਮ ਚੌਕ ਤੋਂ ਦੁਪਹਿਰ 1 ਵਜੇ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਅਤੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਕਮੇਟੀ ਦੀ 5ਵੀਂ ਮੀਟਿੰਗ ਮੰਦਿਰ ਮਾਤਾ ਵੈਸ਼ਨੋ ਦੇਵੀ (ਦੇਵੀ ਜੀ ਪੱਟੀ ਵਾਲੇ) ਮੁਹੱਲਾ ਗੋਬਿੰਦਗੜ੍ਹ ਵਿਚ ਸਮਾਪਤ ਹੋਈ।

ਮੀਟਿੰਗ ਦਾ ਆਰੰਭ ਸ਼੍ਰੀ ਹਨੂਮਾਨ ਚਾਲੀਸਾ ਨਾਲ
ਮੀਟਿੰਗ ਦਾ ਸ਼ੁੱਭਆਰੰਭ ਯੋਗਗੁਰੂ ਵਰਿੰਦਰ ਸ਼ਰਮਾ ਨੇ ਸ਼੍ਰੀ ਹਨੂਮਾਨ ਚਾਲੀਸਾ ਨਾਲ ਕੀਤਾ। ਇਸ ਦੌਰਾਨ ਭਜਨ ਜ਼ਰੀਏ ਉਨ੍ਹਾਂ ਕਿਹਾ ਕਿ ਜਦੋਂ ਆਪਣੇ-ਆਪ ਨੂੰ ਉਸ ਪਰਮਪਿਤਾ ਪ੍ਰਮੇਸ਼ਵਰ ਨੂੰ ਸਮਰਪਿਤ ਕਰ ਦਿਓਗੇ ਤਾਂ ਤੁਹਾਡੇ ਸਾਰੇ ਕੰਮ ਖੁਦ ਹੀ ਹੁੰਦੇ ਚਲੇ ਜਾਣਗੇ। ਇਸਦੇ ਲਈ ਬਿਨਾਂ ਛਲ-ਕਪਟ ਸਮਰਪਣ ਜ਼ਰੂਰੀ ਹੈ। ਇਸ ਤੋਂ ਪਹਿਲਾਂ ਪੰਡਿਤ ਬ੍ਰਜ ਮੋਹਨ ਸ਼ਰਮਾ ਨੇ ਵੀ ਭਜਨ ਸੁਣਾ ਕੇ ਆਨੰਦਿਤ ਕਰ ਦਿੱਤਾ।

ਅੱਜ ਲੋੜ ਹੈ ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਣ ਦੀ: ਦੇਵੀ ਜੀ ਪੱਟੀ ਵਾਲੇ
ਦੇਵੀ ਜੀ ਪੱਟੀ ਵਾਲਿਆਂ ਨੇ ਮਾਂ ਦੇ ਦਰਬਾਰ ਵਿਚ ਸ਼੍ਰੀ ਰਾਮ ਜੀ ਦਾ ਪ੍ਰਗਟ ਦਿਵਸ ਮਨਾਉਣ ਲਈ ਆਯੋਜਿਤ ਮੀਟਿੰਗ ਵਿਚ ਆਏ ਰਾਮ ਭਗਤਾਂ ਨੂੰ ਆਸ਼ੀਰਵਾਦ ਦਿੰਦਿਆਂ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮਹਾਰਾਣੀ ਆਪਣੀ ਕ੍ਰਿਪਾ ਬਣਾਈ ਰੱਖੇ ਤਾਂ ਕਿ ਇਸੇ ਤਰ੍ਹਾਂ ਤੁਸੀਂ ਸਭ ਮਿਲ-ਜੁਲ ਕੇ ਸਾਰੇ ਕੰਮ ਕਰਦੇ ਰਹੋ। ਸਮਾਜ ਵਿਚ ਸਦਭਾਵਨਾ ਉਦੋਂ ਹੀ ਹੋ ਸਕਦੀ ਹੈ, ਜਦੋਂ ਸਾਡੇ ਮਨ ਦੇ ਵਿਚਾਰ ਸ਼ੁੱਭ ਹੋਣਗੇ। ਅੱਜ ਲੋੜ ਹੈ ਸ਼੍ਰੀ ਰਾਮ ਜੀ ਦੇ ਆਦਰਸ਼ਾਂ ’ਤੇ ਚੱਲਣ ਦੀ, ਜਿਸ ਨਾਲ ਸਮਾਜ ਦਾ ਸੁਧਾਰ ਹੋ ਸਕਦਾ ਹੈ। ਸਾਨੂੰ ਆਪਣੇ ਅੰਦਰੋਂ ਹਉਮੈ ਨੂੰ ਕੱਢ ਕੇ ਪਿਆਰ ਨੂੰ ਜਗਾਉਣਾ ਚਾਹੀਦਾ ਹੈ। ਭੀਲਣੀ ਵਾਂਗ ਦ੍ਰਿੜ੍ਹ ਸੰਕਲਪ ਲੈਂਦਿਆਂ ਸ਼ਰਧਾ ਅਤੇ ਵਿਸ਼ਵਾਸ ਕਰਨਾ ਹੋਵੇਗਾ। ਦ੍ਰੋਪਦੀ ਦਾ ਪ੍ਰਸੰਗ ਸੁਣਾਉਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਦ੍ਰੋਪਦੀ ਸਭ ਦੇ ਸਹਾਰੇ ਤੋਂ ਬੇਸਹਾਰਾ ਹੋ ਗਈ, ਉਦੋਂ ਉਸ ਨੇ ਸਭ ਕੁਝ ਤਿਆਗ ਕੇ ਸ਼ਰਧਾ ਅਤੇ ਵਿਸ਼ਵਾਸ ਨਾਲ ਉਸ ਪਰਮਪਿਤਾ ਪ੍ਰਮੇਸ਼ਵਰ ਨੂੰ ਪੁਕਾਰਿਆ, ਉਸੇ ਵੇਲੇ ਤੁਰੰਤ ਪ੍ਰਭੂ ਨੇ ਪਹੁੰਚ ਕੇ ਉਸਦੀ ਲਾਜ ਬਚਾਈ। ਅਸਲ ਵਿਚ ਅਸੀਂ ਜਗਦੀਸ਼ ਨੂੰ ਭੁੱਲੇ ਹੋਏ ਹਾਂ ਪਰ ਜਿਸ ਦੀ ਆਸਥਾ ਪੱਕੀ ਹੋਵੇਗੀ ਅਤੇ ਭਰੋਸਾ ਪੱਕਾ ਹੋਵੇਗਾ, ਉਸ ’ਤੇ ਪਰਮਪਿਤਾ ਪ੍ਰਮੇਸ਼ਵਰ ਦੀ ਕ੍ਰਿਪਾ ਬਣੀ ਰਹੇਗੀ। ਸਾਨੂੰ ਹਮੇਸ਼ਾ ਚੰਗੇ ਕਰਮ ਕਰਦਿਆਂ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪ੍ਰਭੂ ਸ਼੍ਰੀ ਰਾਮ ਸ਼੍ਰੀ ਵਿਜੇ ਚੋਪੜਾ ’ਤੇ ਆਸ਼ੀਰਵਾਦ ਬਣਾਈ ਰੱਖਣ ਅਤੇ ਇਨ੍ਹਾਂ ਦੀ ਤੰਦਰੁਸਤੀ ਬਰਕਰਾਰ ਰਹੇ ਤਾਂ ਕਿ ਉਹ ਇਸੇ ਤਰ੍ਹਾਂ ਦੇਸ਼ ਦੀ ਸੇਵਾ ਕਰਦੇ ਰਹਿਣ। ਉਨ੍ਹਾਂ ਮੀਟਿੰਗ ਵਿਚ 10 ਅਪ੍ਰੈਲ ਨੂੰ ਸ਼੍ਰੀ ਰਾਮ ਚੌਕ ਤੋਂ ਨਿਕਲਣ ਵਾਲੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲ ਈ ਸੰਗਤ ਨੂੰ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: ਐਕਸ਼ਨ ਮੋਡ 'ਚ ਭਗਵੰਤ ਮਾਨ, ਭ੍ਰਿਸ਼ਟਾਚਾਰ ਵਿਰੁੱਧ ਮਿਲੀ ਸ਼ਿਕਾਇਤ ਸਬੰਧੀ ਤੁਰੰਤ ਜਾਂਚ ਦੇ ਦਿੱਤੇ ਹੁਕਮ

PunjabKesari

ਰਾਜਾ ਅਤੇ ਆਗੂ ਨੂੰ ਮਰਿਆਦਾ ਦਾ ਉਲੰਘਣ ਨਹੀਂ ਕਰਨਾ ਚਾਹੀਦਾ: ਕਾਲੀਆ
ਮੀਟਿੰਗ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਜਦੋਂ ਕੋਈ ਆਗੂ ਮਰਿਆਦਾ ਦਾ ਉਲੰਘਣ ਕਰਦਾ ਹੈ ਤਾਂ ਸਮਾਜ ਦਾ ਨੁਕਸਾਨ ਹੁੰਦਾ ਹੈ, ਇਸ ਲਈ ਰਾਜਾ ਅਤੇ ਆਗੂ ਨੂੰ ਮਰਿਆਦਾ ਦਾ ਉਲੰਘਣ ਨਹੀਂ ਕਰਨਾ ਚਾਹੀਦਾ। ਭਗਵਾਨ ਸ਼੍ਰੀ ਰਾਮ ਨੇ ਜੀਵਨ ਵਿਚ ਮੁਸ਼ਕਿਲ ਹਾਲਾਤ ਵਿਚ ਵੀ ਛੋਟੀ ਤੋਂ ਛੋਟੀ ਮਰਿਆਦਾ ਦਾ ਉਲੰਘਣ ਨਹੀਂ ਕੀਤਾ। ਜਦੋਂ ਅਸੀਂ ਕੁਦਰਤ ਦਾ ਸ਼ੋਸ਼ਣ ਕਰਦੇ ਹਾਂ, ਉਦੋਂ ਸਾਡੇ ’ਤੇ ਆਫ਼ਤ ਆਉਂਦੀ ਹੈ। ਸਾਨੂੰ ਕੁਦਰਤ ਦਾ ਸ਼ੋਸ਼ਣ ਨਹੀਂ ਦੋਹਨ ਕਰਨਾ ਚਾਹੀਦਾ ਹੈ। ਜਦੋਂ ਅਸੀਂ ਕੁਦਰਤ ਦੇ ਖ਼ਿਲਾਫ਼ ਚੱਲਦੇ ਹਾਂ, ਉਦੋਂ ਹੀ ਆਫਤ ਆਉਂਦੀ ਹੈ, ਜਿਸਦੀ ਉਦਾਹਰਣ ਹੈ ਪਿਛਲੇ 2 ਸਾਲ। ਇਹ ਸਾਲ ਦੁਨੀਆ ਦੇ ਕਿੰਝ ਬੀਤੇ, ਉਹ ਸਭ ਜਾਣਦੇ ਹਨ। ਭਗਵਾਨ ਸ਼੍ਰੀ ਰਾਮ ਦੀ ਕ੍ਰਿਪਾ ਨਾਲ ਹੀ ਮਹਾਮਾਰੀ ਦਾ ਅੰਤ ਹੋਇਆ।

ਸਾਨੂੰ ਜਾਤੀ ਤੇ ਭਾਈਚਾਰੇ ਦੇ ਨਾਂ ’ਤੇ ਫੈਲੇ ਭੇਦਭਾਵ ਖਤਮ ਕਰਨੇ ਹੋਣਗੇ: ਮੌਲਾਨਾ
ਮੀਟਿੰਗ ਵਿਚ ਮੌਲਾਨਾ ਸ਼ੇਖ ਮੁਜਾਹਿਦ ਸ਼ਾਸਤਰੀ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਨੇ ਕਿਹਾ ਕਿ ਜੇਕਰ ਅਸੀਂ ਹਰੇਕ ਕੋਲੋਂ ਪਿਆਰ ਚਾਹੁੰਦੇ ਹਾਂ, ਹਰੇਕ ਦੀ ਭਲਾਈ ਚਾਹੁੰਦੇ ਹਾਂ, ਸਮਾਜ ਅਤੇ ਦੇਸ਼ ਨੂੰ ਜੋੜਨਾ ਚਾਹੁੰਦੇ ਹਾਂ ਤਾਂ ਸਾਨੂੰ ਜਾਤੀ, ਵਰਗ ਅਤੇ ਭਾਈਚਾਰੇ ਦੇ ਨਾਂ ’ਤੇ ਸਮਾਜ ਵਿਚ ਫੈਲੇ ਭੇਦਭਾਵ ਨੂੰ ਖਤਮ ਕਰਨਾ ਹੋਵੇਗਾ। ਜਦੋਂ ਅਸੀਂ ਪਰਮਪਿਤਾ ਪਰਮੇਸ਼ਵਰ ਦੀ ਸ਼ਰਨ ਵਿਚ ਜਾਵਾਂਗੇ, ਉਦੋਂ ਹੀ ਸਾਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਅਜੋਕੇ ਭੌਤਿਕ ਯੁੱਗ ਵਿਚ ਇਨਸਾਨ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਉਸਦਾ ਨਤੀਜਾ ਨਿਕਲ ਕੇ ਸਾਹਮਣੇ ਇਹ ਆ ਰਿਹਾ ਹੈ ਕਿ ਮਨੁੱਖ ਮੰਗਲ ਗ੍ਰਹਿ ’ਤੇ ਜਾ ਕੇ ਜ਼ਿੰਦਗੀ ਦੀ ਖੋਜ ਤਾਂ ਕਰ ਰਿਹਾ ਹੈ ਪਰ ਆਪਣੇ ਗੁਆਂਢ ਵਿਚ ਜਿਹੜੀ ਆਸ਼ਾਂਤੀ ਵਧ ਰਹੀ ਹੈ, ਉਸਨੂੰ ਦੂਰ ਕਰਨ ਦੀ ਉਹ ਕੋਸ਼ਿਸ਼ ਨਹੀਂ ਕਰ ਰਿਹਾ। ਗੁਆਂਢੀ ਭੁੱਖਾ ਹੈ, ਉਸ ਦੇ ਨਾਲ ਰਹਿਣ ਵਾਲਾ ਗਰੀਬ ਹੈ, ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਧਰਤੀ ’ਤੇ ਫ਼ੈਲੀਆਂ ਬੁਰਾਈਆਂ ਅਤੇ ਕੁਰੀਤੀਆਂ ਤੋਂ ਮਨੁੱਖਾ ਜੀਵਨ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਣ ਲਈ ਮਹਾਪੁਰਸ਼ ਧਰਤੀ ’ਤੇ ਆਉਂਦੇ ਹਨ। ਇਸ ਮੌਕੇ ਉਨ੍ਹਾਂ ਨਾਲ ਅਨੁਰਾਗ ਸੂਦ ਹੁਸ਼ਿਆਰਪੁਰ, ਅਹਿਸਨ ਗੌਰੀ ਸਾਹਿਬ, ਮੌਲਾਨਾ ਸ਼ੇਖ ਮੰਨਾਨ ਹੁਸ਼ਿਆਰਪੁਰ, ਮੁਸ਼ਾਵਿਰ ਅਹਿਮਦ ਆਦਿ ਵੀ ਮੀਟਿੰਗ ਵਿਚ ਸ਼ਾਮਲ ਹੋਏ।

ਰਾਮ ਭਗਤਾਂ ਦਾ ਮੈਡੀਕਲ ਚੈੱਕਅਪ
ਮੀਟਿੰਗ ਵਿਚ ਡਾ. ਮੁਕੇਸ਼ ਵਾਲੀਆ ਦੀ ਅਗਵਾਈ ਵਿਚ ਲਾਏ ਗਏ ਮੈਡੀਕਲ ਕੈਂਪ ਵਿਚ ਸਰਵੋਦਿਆ ਹਸਪਤਾਲ ਦੇ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਦੀਵਾਂਸ਼ੂ ਗੁਪਤਾ (ਡੀ. ਐੱਮ. ਕਾਰਡੀਓਲਾਜੀ), ਮੈਡੀਕਲ ਅਫਸਰ ਡਾ. ਲਵਦੀਪ ਆਦਿ ਦੀ ਟੀਮ ਨੇ ਰਾਮ ਭਗਤਾਂ ਦਾ ਚੈੱਕਅਪ ਅਤੇ ਈ. ਸੀ. ਜੀ. ਕੀਤੀ। ਉਥੇ ਹੀ, ਕਪਿਲ ਹਸਪਤਾਲ ਦੇ ਮਾਲਕ ਡਾ. ਕਪਿਲ ਗੁਪਤਾ ਐੱਮ. ਡੀ. ਮੈਡੀਕਲ ਸਪੈਸ਼ਲਿਸਟ, ਡਾ. ਅਸ਼ੋਕ ਮੱਟੂ ਅਤੇ ਸਟਾਫ਼ ਨਰਸ ਅੰਜੂ, ਪੱਲਵੀ, ਰਾਕੇਸ਼ ਸਿਡਾਨਾ, ਮਨੀਸ਼ ਆਦਿ ਅਤੇ ਆਈ ਸਪੈਸ਼ਲਿਸਟ ਸਿਵਲ ਹਸਪਤਾਲ ਡਾ. ਅਰੁਣ ਵਰਮਾ ਅਤੇ ਆਸ਼ੀਰਵਾਦ ਲੈਬ ਦੇ ਰੋਹਿਤ ਬਮੋਤਰਾ ਨੇ ਰਾਮ ਭਗਤਾਂ ਦਾ ਚੈੱਕਅਪ ਕੀਤਾ। ਇਸ ਮੌਕੇ ਮੈਂਬਰਸ਼ਿਪ ਕਮੇਟੀ ਦੇ ਕਨਵੀਨਰ ਐੱਮ. ਡੀ. ਸੱਭਰਵਾਲ, ਗੁਲਸ਼ਨ ਸੱਭਰਵਾਲ, ਅਭੈ ਸੱਭਰਵਾਲ, ਗੁਲਸ਼ਨ ਸੁਨੇਜਾ ਅਤੇ ਅਸ਼ੋਕ ਸ਼ਰਮਾ ਨੇ ਨਵੇਂ ਮੈਂਬਰ ਬਣਾਉਣ ਵਿਚ ਸਹਿਯੋਗ ਦਿੱਤਾ ਅਤੇ ਰਾਮ ਭਗਤਾਂ ਵਿਚ ਕੂਪਨ ਵੰਡਣ ਦੀ ਜ਼ਿੰਮੇਵਾਰੀ ਮੱਟੂ ਸ਼ਰਮਾ, ਪ੍ਰਦੀਪ ਛਾਬੜਾ ਅਤੇ ਪਛਾਣ-ਪੱਤਰ ਬਣਾਉਣ ਦੀ ਜ਼ਿੰਮੇਵਾਰੀ ਅਸ਼ਵਨੀ ਸਹਿਗਲ ਨੇ ਨਿਭਾਈ।

PunjabKesari

ਇਹ ਵੀ ਪੜ੍ਹੋ: ਗੈਂਗਸਟਰਾਂ ਦੇ ਨਿਸ਼ਾਨੇ 'ਤੇ ਪੰਜਾਬੀ ਗਾਇਕ, ਗੈਂਗਸਟਰ ਲੱਕੀ ਪਟਿਆਲ ਦਾ ਖ਼ਾਸ ਗੁਰਗਾ ਹਥਿਆਰਾਂ ਸਣੇ ਗ੍ਰਿਫ਼ਤਾਰ

ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਜੋਗਿੰਦਰਪਾਲ ਨੂੰ ਮਿਲਿਆ
ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਮੀਟਿੰਗ ਵਿਚ ਆਏ ਰਾਮ ਭਗਤਾਂ ਦਾ ਸਵਾਗਤ ਕਰਦਿਆਂ ਪੰਕਚੁਐਲਿਟੀ, ਲੱਕੀ ਡਰਾਅ ਕਢਵਾਏ, ਜਿਸ ਤਹਿਤ ਬੀ. ਓ. ਸੀ. ਟਰੈਵਲ ਦੇ ਜਗਮੋਹਨ ਸਬਲੋਕ ਵੱਲੋਂ ਸਪਾਂਸਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਡਰਾਅ ਜੇਤੂ ਜੋਗਿੰਦਰਪਾਲ ਨੂੰ ਮਿਲਿਆ। ਇਸੇ ਤਰ੍ਹਾਂ 5 ਗਿਫਟ ਰਮਨ ਦੱਤ, 4 ਸਫਾਰੀ ਸੂਟ ਦੀਵਾਨ ਅਮਿਤ ਅਰੋੜਾ, 4 ਗਿਫਟ ਯਸ਼ਪਾਲ ਸਫਰੀ, 5 ਗਿਫਟ ਰੇਖਾ ਢੱਲ, ਇਕ ਡਿਨਰ ਸੈੱਟ ਨਿਸ਼ੂ ਨਈਅਰ, ਇਕ ਗਿਫਟ ਪ੍ਰਿੰਸ ਅਸ਼ੋਕ ਗਰੋਵਰ, ਇਕ ਗਿਫਟ ਸੁਮੇਸ਼ ਆਨੰਦ, 5 ਗੀਤਾ ਰਵੀਸ਼ੰਕਰ ਸ਼ਰਮਾ, 5 ਰਾਮਾਇਣ ਅਸ਼ਵਨੀ ਕਾਲੀਆ ਵੱਲੋਂ ਸਪਾਂਸਰ ਲੱਕੀ ਡਰਾਅ ਜੇਤੂਆਂ ਨੂੰ ਦਿੱਤੇ ਗਏ।

ਕੁਮਾਰ ਹਰੀਸ਼ ਐਂਡ ਪਾਰਟੀ ਪਠਾਨਕੋਟ ਨੇ ਸੁਣਾਏ ਭਜਨ
ਮੀਟਿੰਗ ਵਿਚ ਕੁਮਾਰ ਹਰੀਸ਼ ਐਂਡ ਪਾਰਟੀ ਪਠਾਨਕੋਟ ਵਾਲਿਆਂ ਨੇ ਵੱਖ-ਵੱਖ ਭਜਨ ਪੇਸ਼ ਕਰਕੇ ਪੰਡਾਲ ਦਾ ਵਾਤਾਵਰਣ ਰਾਮਮਈ ਕਰ ਦਿੱਤਾ। ਇਸ ਮੌਕੇ ਉਨ੍ਹਾਂ ‘ਰਾਮ ਜੀ ਕੀ ਨਿਕਲੀ ਸਵਾਰੀ’ ਭਜਨ ਸੁਣਾ ਕੇ ਰਾਮ ਭਗਤਾਂ ਨੂੰ ਝੂਮਣ ’ਤੇ ਮਜਬੂਰ ਕਰ ਦਿੱਤਾ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਖ਼ਿਲਾਫ਼ ਐਕਸ਼ਨ 'ਚ ਪੰਜਾਬ ਸਰਕਾਰ, ਜਲੰਧਰ ਵਿਖੇ ਕਲਰਕ ਬੀਬੀ ਲੱਖਾਂ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ

ਮੀਟਿੰਗ ਵਿਚ ਸ਼ਾਮਲ ਰਾਮ ਭਗਤ
ਮੀਟਿੰਗ ਵਿਚ ਮੁੱਖ ਰੂਪ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਖਜ਼ਾਨਚੀ ਵਿਵੇਕ ਖੰਨਾ, ਸੁਦੇਸ਼ ਵਿਜ, ਪਵਨ ਮਲਹੋਤਰਾ, ਰਮੇਸ਼ ਸਹਿਗਲ, ਸਤਨਾਮ ਬਿੱਟਾ, ਚੇਤਨ ਛਿੱਬੜ, ਰਾਜੇਸ਼ ਬਿੱਟੂ, ਕੌਂਸਲਰ ਬਲਜੀਤ ਪ੍ਰਿੰਸ, ਰਵੀ ਗੁਪਤਾ, ਅਮਰਨਾਥ ਯਾਦਵ, ਸੁਨੀਲ ਸ਼ਰਮਾ, ਮਾਸਟਰ ਅਮੀਰ ਚੰਦ, ਰਾਜੇਸ਼ ਵਰਮਾ, ਪਿਊਸ਼ ਵਿਜ, ਪੰਕਜ ਕੁਮਾਰ, ਅਸ਼ਵਨੀ ਢੰਡ, ਅਸ਼ਵਨੀ ਦੀਵਾਨ, ਸੁਮਿਤ ਕਾਲੀਆ, ਵੰਦਨਾ ਮਹਿਤਾ, ਸੁਨੀਤਾ ਭਾਰਦਵਾਜ, ਤਰਸੇਮ ਰਾਣੀ, ਕਾਂਤਾ ਰਾਣੀ, ਖੇਮਕਰਨੀ, ਅੰਮ੍ਰਿਤ ਸ਼ਰਮਾ, ਅਨਿਲ ਸ਼ਰਮਾ, ਵਿਨੋਦ ਸ਼ਰਮਾ, ਵਿੱਕੀ ਸੂਦ, ਵਿਸ਼ਾਲ ਸੂਦ, ਨਵਦੀਪ ਸੂਦ, ਸੇਠੀ ਸਾਹਿਬ, ਰਾਜਨ ਬੇਦੀ, ਮੁਨੀਸ਼ ਅਰੋੜਾ, ਧੀਰਜ ਸੂਦ, ਸੰਨੀ, ਰਵੀ ਅਗਰਵਾਲ, ਵਿਜੇ ਕੁਮਾਰ ਸਮੇਤ ਭਾਰੀ ਗਿਣਤੀ ਵਿਚ ਰਾਮ ਭਗਤ ਸ਼ਾਮਲ ਹੋਏ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਸ਼ਿਆਰਪੁਰ ਵਿਖੇ ਪੰਜਾਬ-ਹਿਮਾਚਲ ਬਾਰਡਰ ’ਤੇ ਚੱਲੀਆਂ ਗੋਲ਼ੀਆਂ, ਔਰਤ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News