ਸ਼੍ਰੀ ਰਾਮਨੌਮੀ ਸਬੰਧੀ ਕਾਜ਼ੀ ਮੰਡੀ ’ਚ ਨਿਕਲੀ ਵਿਸ਼ਾਲ ਪ੍ਰਭਾਤਫੇਰੀ

03/28/2022 11:30:48 AM

ਜਲੰਧਰ (ਮ੍ਰਿਦੁਲ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ’ਚ 10 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ ਤੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ’ਚ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਸੱਤਵੀਂ ਪ੍ਰਭਾਤਫੇਰੀ ਸ਼ਿਵ ਮੰਦਿਰ ਭੀਮ ਨਗਰ ਤੋਂ ਸ਼ੁਰੂ ਹੋ ਕੇ ਕਾਜ਼ੀ ਮੰਡੀ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦੇ ਹੋਏ ਕਾਜ਼ੀ ਮੰਡੀ ਦੇ ਮੁੱਖ ਚੌਕ ’ਚ ਸਮਾਪਤ ਹੋਈ।

‘ਸ਼੍ਰੀ ਰਾਮ ਜਾਨਕੀ ਬੈਠੇ ਹੈਂ ਮੇਰੇ ਸੀਨੇ ਮੇਂ ....’ ਦੀ ਧੁਨ ’ਤੇ ਝੂਮੇ ਰਾਮ ਭਗਤ
ਪ੍ਰਭਾਤਫੇਰੀ ’ਚ ਸ਼੍ਰੀ ਲਾਡਲੀ ਸੰਕੀਰਤਨ ਮੰਡਲ ਦੇ ਕਰਣ ਕ੍ਰਿਸ਼ਨ ਦਾਸ, ਰੋਹਿਤ ਖੁਰਾਣਾ ਅਤੇ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲ ਤੋਂ ਮੁਕੁਲ ਘਈ ਅਤੇ ਵਿੱਕੀ ਘਈ ਸਮੇਤ ਰਾਮ ਭਗਤਾਂ ਵੱਲੋਂ ਹਰੀਨਾਮ ਸੰਕੀਰਤਨ ਕਰ ਕੇ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ। ਇਸ ਦੌਰਾਨ ਪ੍ਰਭੂ ਭਗਤਾਂ ਨੇ ‘ਸ਼੍ਰੀ ਰਾਮ ਜਾਨਕੀ ਬੈਠੇ ਹੈਂ ਮੇਰੇ ਸੀਨੇ ਮੇਂ’, ‘ਮਨਾ ਚੱਲ ਵ੍ਰਿੰਦਾਵਨ ਚੱਲੀਏ’ ਆਦਿ ਭਜਨ ਗਾ ਕੇ ਕਾਜ਼ੀ ਮੰਡੀ ਦੀਆਂ ਗਲੀਆਂ ਨੂੰ ਵ੍ਰਿੰਦਾਵਨ ਦੀਆਂ ਗਲੀਆਂ ’ਚ ਤਬਦੀਲ ਕਰ ਦਿੱਤਾ। ਰਾਮ ਭਗਤਾਂ ਨੇ ਨਗਰ ਦੀ ਪਰਿਕਰਮਾ ਕਰਦੇ ਹੋਏ ਪ੍ਰਭਾਤਫੇਰੀ ਜ਼ਰੀਏ 10 ਅਪ੍ਰੈਲ ਨੂੰ ਪਰਿਵਾਰਾਂ ਸਮੇਤ ਸ਼ੋਭਾ ਯਾਤਰਾ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: 100 ਕਰੋੜ ਦੀ ਰਿਕਵਰੀ ਬਣੀ ਚਿੰਤਾ ਦਾ ਵਿਸ਼ਾ: ਵੱਡੇ ਡਿਫਾਲਟਰਾਂ ਨੂੰ ਬਿਨਾਂ ਦੱਸੇ ਕੁਨੈਕਸ਼ਨ ਕੱਟਣ ਦੇ ਹੁਕਮ

PunjabKesari

ਇਲਾਕਾ ਵਾਸੀਅਆਂ ਨੇ ਲੰਗਰ ਅਤੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਪ੍ਰਭਾਤਫੇਰੀ ਦਾ ਸਵਾਗਤ
ਪ੍ਰਭਾਤਫੇਰੀ ’ਚ ਸ਼ਾਮਲ ਰਾਮ ਭਗਤਾਂ ਦਾ ਇਲਾਕਾ ਵਾਸੀਆਂ ਨੇ ਜਿੱਥੇ ਇਕ ਪਾਸੇ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ, ਮਠਿਆਈਆਂ, ਫਲ-ਫਰੂਟ ਸਮੇਤ ਪੀਣ ਵਾਲੇ ਪਦਾਰਥਾਂ ਆਦਿ ਦਾ ਲੰਗਰ ਪ੍ਰਸ਼ਾਦ ਰਾਮ ਭਗਤਾਂ ਵਿਚ ਵੰਡਿਆ। ਇਲਾਕਾ ਵਾਸੀਆਂ ਨੇ ਪ੍ਰਭਾਤਫੇਰੀ ਦੌਰਾਨ ਪਾਲਕੀ ’ਚ ਬਿਰਾਜਮਾਨ ਠਾਕੁਰ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਜਤਿੰਦਰ ਸ਼ਰਮਾ, ਪ੍ਰੇਮ ਲਾਲ, ਕਾਮਦੇਵ, ਅਜੀਤ ਸਿੰਘ, ਅਨਿਲ ਕੁਮਾਰ ਬਬਲੂ, ਲੱਛੂ ਰਾਮ, ਮੁੰਨਾ ਰਾਮ ਲਾਲਾ, ਹਰੀਓਮ, ਬਿੱਲਾ, ਪਵਨ ਕੁਮਾਰ ਗੌਤਮ, ਰਾਮ ਸਿੰਘ, ਹਰਜੋਤ, ਪੰਕਜ, ਰਾਜ, ਸ਼ਿਵ ਚੰਦ, ਸ਼ਿਵ ਕਾਲੀਆ, ਸੁਮਿਤ ਕਾਲੀਆ, ਪ੍ਰਸ਼ਾਂਤ ਕਾਲੀਆ, ਕੁਲਦੀਪ ਸਿੰਘ ਭਾਟੀਆ, ਸਿਮਰਨਜੀਤ ਸਿੰਘ ਭਾਟੀਆ, ਸੁਰਿੰਦਰ ਕੁਮਾਰ ਬਿੱਟੂ, ਸੁਨੀਲ ਸ਼ਰਮਾ, ਵਿਜੇ ਸ਼ਰਮਾ, ਕਰਣਵੀਰ, ਵੰਸ਼, ਲਵ ਕੁਮਾਰ, ਯੋਗੇਸ਼ ਸ਼ਰਮਾ, ਪੁਸ਼ਪਿੰਦਰ ਸ਼ਰਮਾ, ਮਨੂ ਸ਼ਰਮਾ, ਪ੍ਰਵੀਨ ਕੋਹਲੀ, ਮੱਖਣ ਸਿੰਘ, ਅਸ਼ਵਨੀ ਸ਼ਰਮਾ ਭੋਲਾ, ਰਮੇਸ਼ ਤਿਵਾਰੀ, ਰਾਜਿੰਦਰ ਸ਼ਰਮਾ, ਪ੍ਰਖਰ ਭਗਤ, ਰੋਹਨ ਸ਼ਰਮਾ, ਵਿਜੇ ਗੁਪਤਾ, ਸੋਨੂੰ, ਅਸ਼ਵਨੀ ਅਰੋੜਾ, ਚਰਨਜੀਤ ਚੰਨੀ, ਅਨਿਲ ਅਰੋੜਾ, ਰਾਮਪਾਲ ਵਰਮਾ, ਆਨੰਦ ਜਿਊਲਰ, ਡਾ. ਸੁਰਿੰਦਰ ਕਤਿਆਲ, ਵਿਜੇ ਸੱਭਰਵਾਲ, ਕ੍ਰਿਸ਼ਨ ਲਾਲ ਸ਼ਰਮਾ, ਵਿੱਕੀ ਸ਼ਰਮਾ, ਅਜੈ ਵਰਮਾ, ਤਜਿੰਦਰ ਬੱਗਾ, ਫਕੀਰ ਚੰਦ, ਅਸ਼ੋਕ, ਹੈਪੀ ਸ਼ਰਮਾ, ਅਮਿਤਾਭ ਬੱਚਨ, ਰਮੇਸ਼, ਗੌਤਮ, ਇੰਦਰਜੀਤ ਬੱਬੂ, ਵਿੱਕੂ ਸ਼ਰਮਾ, ਕੁਲਦੀਪ, ਮਦਨ ਲਾਲ ਸ਼ਰਮਾ, ਗੌਰਵ, ਨਰਿੰਦਰ ਸ਼ਰਮਾ ਆਦਿ ਪਰਿਵਾਰਾਂ ਨੇ ਫਲ-ਫਰੂਟ, ਪੀਣ ਵਾਲੇ ਪਦਾਰਥ ਆਦਿ ਦਾ ਪ੍ਰਸ਼ਾਦ ਵੰਡਿਆ।

ਇਹ ਵੀ ਪੜ੍ਹੋ:  ਜਲੰਧਰ ’ਚ ਅੱਧੀ ਸਰਕਾਰ 'ਆਪ' ਦੀ ਤੇ ਅੱਧੀ ਕਾਂਗਰਸ ਦੀ, ਕਹਿਣਾ ਮੰਨਣ ਲਈ ਦੁਵਿਧਾ ’ਚ ਨਿਗਮ ਦੇ ਅਧਿਕਾਰੀ

ਪ੍ਰਭਾਤਫੇਰੀ ’ਚ ਸ਼ਾਮਲ ਹੋਏ ਰਾਮ ਭਗਤ
ਇਸ ਮੌਕੇ ਪ੍ਰਭਾਤਫੇਰੀ ’ਚ ਮੁੱਖ ਤੌਰ ’ਤੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰਾਂ ’ਚ ਨਵਲ ਕੰਬੋਜ, ਅਵਨੀਸ਼ ਅਰੋੜਾ, ਵਿਵੇਕ ਖੰਨਾ, ਪਵਨ ਭੋਡੀ, ਮੱਟੂ ਸ਼ਰਮਾ, ਸੁਮੇਸ਼ ਆਨੰਦ, ਰਾਜ ਕੁਮਾਰ ਘਈ, ਮਨਮੋਹਨ ਕਪੂਰ, ਅਸ਼ਵਨੀ ਬਾਬਾ, ਐੱਮ. ਡੀ. ਸੱਭਰਵਾਲ, ਪ੍ਰਦੀਪ ਛਾਬੜਾ, ਡਾ. ਮੁਕੇਸ਼ ਵਾਲੀਆ, ਨਰਿੰਦਰ ਸ਼ਰਮਾ, ਡਿੰਪਲ ਪੁਰੀ, ਮੀਨੂੰ ਸ਼ੂਰ, ਕੰਜ ਸੂਰੀ, ਨਿਤਿਕਾ ਸੂਰੀ, ਜਸਵਿੰਦਰ, ਸੋਨੀਆ ਅਤੇ ਅਜਮੇਰ ਸਿੰਘ ਬਾਦਲ ਸਮੇਤ ਭਾਰੀ ਗਿਣਤੀ ’ਚ ਇਲਾਕਾ ਵਾਸੀ ਰਾਮ ਭਗਤ ਸ਼ਾਮਲ ਹੋਏ।

ਵਰਿੰਦਰ ਸ਼ਰਮਾ ਨੇ ਕੀਤਾ ਧੰਨਵਾਦ
ਪ੍ਰਭਾਤਫੇਰੀ ਦੇ ਪ੍ਰਬੰਧਕ ਵਰਿੰਦਰ ਸ਼ਰਮਾ ਯੋਗੀ ਨੇ ਕਾਜ਼ੀ ਮੰਡੀ ਵਿਚ ਆਯੋਜਿਤ ਪ੍ਰਭਾਤਫੇਰੀ ਵਿਚ ਸਹਿਯੋਗ ਦੇਣ ਵਾਲੇ ਸਾਰੇ ਭੈਣਾਂ-ਭਰਾਵਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ 10 ਅਪ੍ਰੈਲ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਹਿੱਸਾ ਲੈ ਕੇ ਪੁੰਨ ਦੇ ਭਾਗੀ ਬਣਨ। ਕੌਂਸਲਰ ਪੱਲਨੀ ਸਵਾਮੀ ਨੇ ਵੀ ਇਲਾਕੇ ਦੇ ਸਾਰੇ ਰਾਮ ਭਗਤਾਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ।

ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਬਟਾਲਾ ਵਿਖੇ ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News