ਸ਼੍ਰੀ ਰਾਮਨੌਮੀ ਸਬੰਧੀ ਯਾਰਾਨਾ ਕਲੱਬ ਵੱਲੋਂ ਕੱਢੀ ਗਈ 10ਵੀਂ ਪ੍ਰਭਾਤਫੇਰੀ

Monday, Apr 04, 2022 - 04:09 PM (IST)

ਸ਼੍ਰੀ ਰਾਮਨੌਮੀ ਸਬੰਧੀ ਯਾਰਾਨਾ ਕਲੱਬ ਵੱਲੋਂ ਕੱਢੀ ਗਈ 10ਵੀਂ ਪ੍ਰਭਾਤਫੇਰੀ

ਜਲੰਧਰ (ਮ੍ਰਿਦੁਲ)-ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਂਕ ਤੋਂ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ 10ਵੀਂ ਪ੍ਰਭਾਤਫੇਰੀ ਯਾਰਾਨਾ ਕਲੱਬ (ਰਜਿ.) ਵੱਲੋਂ ਮਾ. ਤਾਰਾ ਸਿੰਘ ਨਗਰ ਸਥਿਤ ਬੇਰੀ ਵਾਲਾ ਸ਼ਿਵਾਲਿਆ ਮੰਦਿਰ ਤੋਂ ਸ਼ੁਰੂ ਹੋ ਕੇ ਮਾਸਟਰ ਤਾਰਾ ਸਿੰਘ ਨਗਰ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦੇ ਹੋਏ ਸੁਖਚੈਨ ਹੋਟਲ ਨੇੜੇ ਸਥਿਤ ਸ਼੍ਰੀ ਰਾਮ ਹਾਲ ਵਿਚ ਸਮਾਪਤ ਹੋਈ।

‘ਮਨ ਬਸ ਗਿਓ ਨੰਦ ਕਿਸ਼ੋਰ...’
ਪ੍ਰਭਾਤ ਫੇਰੀ ਵਿਚ ਸ਼੍ਰੀ ਲਾਡਲੀ ਸੰਕੀਰਤਨ ਮੰਡਲ ਦੇ ਕਰਨ ਕ੍ਰਿਸ਼ਨ ਦਾਸ, ਰੋਹਿਤ ਖੁਰਾਣਾ ਅਤੇ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲ ਤੋਂ ਮੁਕੁਲ ਘਈ ਅਤੇ ਵਿੱਕੀ ਘਈ ਸਮੇਤ ਰਾਮ ਭਗਤਾਂ ਵੱਲੋਂ ਹਰੀਨਾਮ ਸੰਕੀਰਤਨ ਕਰ ਕੇ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ। ਇਸ ਦੌਰਾਨ ਪ੍ਰਭੂ ਭਗਤਾਂ ਵੱਲੋਂ ‘ਹਮ ਹਾਥ ਉਠਾ ਕਰ ਕਹਤੇ ਹੈਂ, ਮਨ ਬਸ ਗਿਓ ਨੰਦ ਕਿਸ਼ੋਰ’, ‘ਮੁਝੇ ਅਬ ਜਾਨਾ ਨਹੀਂ ਕਹੀਂ’ ਅਤੇ ‘ਬਸਾ ਲੋ ਵਰਿੰਦਾਵਨ ਮੇਂ...’, ‘ਸ਼੍ਰੀ ਵ੍ਰਿੰਦਾਵਨ ਧਾਮ ਆਪਾਰ ਰਟੇ ਜਾ ਰਾਧੇ ਰਾਧੇ ...’ ਆਦਿ ਭਜਨ ਗਾ ਕੇ ਮਾਸਟਰ ਤਾਰਾ ਸਿੰਘ ਨਗਰ ਦੀਆਂ ਗਲੀਆਂ ਨੂੰ ਵ੍ਰਿੰਦਾਵਨ ਦੀਆਂ ਗਲੀਆਂ ਵਿਚ ਤਬਦੀਲ ਕਰ ਦਿੱਤਾ। ਇਸ ਮੌਕੇ ਅਖਿਲ ਭਾਰਤੀ ਸ਼੍ਰੀ ਚੈਤੰਨਯ ਗੌਡੀਯ ਮੱਠ ਆਸ਼ਰਿਤ ਰਾਜਨ ਸ਼ਰਮਾ ਨੇ ‘ਗੋਬਿੰਦ ਹਰੇ, ਗੋਪਾਲ ਹਰੇ, ਜੈ ਜੈ ਪ੍ਰਭੂ ਦੀਨ ਦਿਆਲ ਹਰੇ’ ਭਜਨ ਗਾਇਆ ਅਤੇ ਸ਼੍ਰੀ ਚੈਤੰਨਯ ਮਹਾਪ੍ਰਭੂ ਦੀ ਸਿੱਖਿਆ, ਸਿਰਫ਼ ਹਰੀਨਾਮ ਸੰਕੀਰਤਨ ਹੀ ਕਲਯੁੱਗ ਵਿਚ ਮਨੁੱਖ ਲਈ ਸਭ ਤੋਂ ਉਪਰ ਮੰਗਲ ਦਾ ਸਾਧਨ ਹੈ, ਨੂੰ ਯਾਦ ਕੀਤਾ। ਪੂਰੇ ਰਸਤੇ ਪ੍ਰਭੂ ਸ਼੍ਰੀ ਰਾਮ ਭਗਤ ਪਰਿਕਰਮਾ ਕਰਦੇ ਹੋਏ ਪ੍ਰਭਾਤਫੇਰੀ ਜ਼ਰੀਏ 10 ਅਪ੍ਰੈਲ ਨੂੰ ਪਰਿਵਾਰਾਂ ਸਮੇਤ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਸਨ।

ਇਹ ਵੀ ਪੜ੍ਹੋ:  ਚੰਡੀਗੜ੍ਹ ਦੇ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਦਾ ਧਮਾਕੇਦਾਰ ਟਵੀਟ

PunjabKesari

ਇਲਾਕਾ ਵਾਸੀਆਂ ਨੇ ਲੰਗਰ ਲਾ ਕੇ ਅਤੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਪ੍ਰਭਾਤਫੇਰੀ ਦਾ ਸਵਾਗਤ
ਪ੍ਰਭਾਤਫੇਰੀ ਵਿਚ ਸ਼ਾਮਲ ਰਾਮ ਭਗਤਾਂ ਦਾ ਇਲਾਕਾ ਵਾਸੀਆਂ ਨੇ ਜਿਥੇ ਇਕ ਪਾਸੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ, ਮਠਿਆਈਆਂ, ਫਲ-ਫਰੂਟ ਸਮੇਤ ਪੀਣ ਵਾਲੇ ਪਦਾਰਥਾਂ ਆਦਿ ਦਾ ਲੰਗਰ ਪ੍ਰਸ਼ਾਦ ਭਗਤਾਂ ਵਿਚ ਵੰਡਿਆ। ਇਲਾਕਾ ਵਾਸੀਆਂ ਨੇ ਪ੍ਰਭਾਤਫੇਰੀ ਦੌਰਾਨ ਪਾਲਕੀ ਵਿਚ ਬਿਰਾਜਮਾਨ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਯਾਰਾਨਾ ਕਲੱਬ (ਰਜਿ.) ਦੇ ਪ੍ਰਧਾਨ ਅਤੇ ਸੰਸਥਾਪਕ ਸੰਦੀਪ ਜਿੰਦਲ, ਜਨਰਲ ਸਕੱਤਰ ਰਾਜਨ ਸ਼ਰਮਾ, ਮੁਨੀਸ਼ ਜਿੰਦਲ, ਸੰਜੇ ਜੈਨ, ਤਜਿੰਦਰ ਭਗਤ, ਰਾਕੇਸ਼ ਗੁਪਤਾ, ਰਜਿੰਦਰ ਸਿੰਘ ਪੱਪੀ, ਕਮਲਦੀਪ ਅਗਰਵਾਲ, ਮੁਕੇਸ਼ ਗਰੋਵਰ, ਰਮਨ ਤ੍ਰੇਹਨ, ਹਿਤੇਸ਼ ਬੁੱਧੀਰਾਜਾ, ਸ਼ਿਵ ਅਰੋੜਾ, ਵਰੁਣ ਗੁਪਤਾ, ਵਿਨੋਦ ਠਾਕੁਰ, ਸੁਭਾਸ਼ ਚੰਦਰ, ਅਜੈ ਅਗਰਵਾਲ, ਡਾ. ਕਪਿਲ, ਪ੍ਰਿੰਸ ਅਸ਼ੋਕ ਗਰੋਵਰ, ਚੰਦਰ ਮੋਹਨ ਕਾਲੀਆ, ਅੰਕੁਸ਼ ਗੁਪਤਾ, ਦੀਵਾਨ ਅਮਿਤ ਅਰੋੜਾ, ਬੰਸੀ ਲਾਲ ਨਾਰੰਗ, ਸ਼ਾਮ ਨਾਰਾਇਣ, ਯੋਗੇਸ਼, ਪ੍ਰਵੇਸ਼ ਕਪੂਰ, ਸੁਸ਼ੀਲ ਤਲਵਾੜ, ਵਰੁਣ ਤਲਵਾੜ, ਰਾਮ ਲੁਭਾਇਆ ਕਪੂਰ, ਪ੍ਰਵੀਨ ਜੈਨ, ਪ੍ਰਿਥਵੀ ਰਾਜ ਜੈਨ, ਰਤਨ ਲਾਲ, ਤੁਸ਼ਾਰ, ਸੁਰੇਸ਼ ਜੈਨ, ਮੁਕੇਸ਼ ਜੈਨ, ਗਿਤਿਕਾ ਜੈਨ, ਅਮਨ ਜੈਨ, ਮਹਿੰਦਰ ਚੋਢਾ, ਅਰੁਣ ਬੱਤਾ, ਰਾਜੇਸ਼ ਬਾਂਬਾ, ਅਨਿਲ ਸ਼ਰਮਾ, ਰਾਕੇਸ਼ ਗੰਗੋਤਰਾ, ਵਿਜੇ ਕੁਮਾਰ, ਰਾਜ ਕੁਮਾਰ ਚੌਧਰੀ, ਬੰਸੀ ਲਾਲ, ਚੰਦਰ ਮੋਹਨ ਕਾਲੀਆ, ਵਿਜੇ ਤਲਵਾੜਾ, ਰਾਜ ਕੁਮਾਰ ਜਿੰਦਲ, ਰਾਜ ਕੁਮਾਰ ਚੌਧਰੀ, ਵਿਨੋਦ ਸਲਵਾਨ, ਪ੍ਰੋ. ਏ. ਜੀ. ਬਹਿਲ, ਪੂਨਮ ਤ੍ਰੇਹਨ, ਸੁਭਾਸ਼ ਜੋਸ਼ੀ, ਰੀਟਾ ਤ੍ਰੇਹਨ, ਵਿਨੀਤਾ, ਜਿੰਦਲ, ਬਬੀਤਾ ਸ਼ਰਮਾ, ਕਵਿਤਾ ਜਿੰਦਲ, ਚਾਂਦ ਗੁਪਤਾ, ਰੇਣੂ ਮਿੱਤਲ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ:  ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ

ਸੰਦੀਪ ਜਿਦਲ ਨੇ ਕੀਤਾ ਧੰਨਵਾਦ
ਪ੍ਰਭਾਤਫੇਰੀ ਦੇ ਮੰਦਿਰ ਵਿਚ ਵਿਸ਼ਰਾਮ ਤੋਂ ਬਾਅਦ ਪ੍ਰਧਾਨ ਸੰਦੀਪ ਜਿੰਦਲ ਨੇ ਮੰਦਰ ਕਮੇਟੀ ਅਤੇ ਪ੍ਰਭਾਤਫੇਰੀ ਵਿਚ ਸ਼ਾਮਲ ਹੋਏ ਸਮੂਹ ਭਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਜੀ ਦੇ ਮਾਰਗਦਰਸ਼ਨ ਨਾਲ ਮਨੁੱਖ ਦਾ ਜੀਵਨ ਸਫਲ ਹੋ ਸਕਦਾ ਹੈ। ਸਾਨੂੰ ਸਮਾਜਿਕ ਅਤੇ ਧਾਰਮਿਕ ਮਰਿਆਦਾਵਾਂ ਦਾ ਪਾਲਣ ਕਰਦੇ ਹੋਏ ਹੀ ਜ਼ਿੰਦਗੀ ਜਿਊਣੀ ਚਾਹੀਦੀ ਹੈ। ਪ੍ਰਭਾਤਫੇਰੀ ਦੇ ਵਿਸ਼ਰਾਮ ਮੌਕੇ ਸਾਰੇ ਭਗਤਾਂ ਲਈ ਕਲੱਬ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ ਸੀ। ਵਰਣਨਯੋਗ ਹੈ ਕਿ ਯਾਰਾਨਾ ਕਲੱਬ (ਰਜਿ.) ਪਿਛਲੇ 8 ਸਾਲਾਂ ਤੋਂ ਸਮਾਜ ਦੀ ਸੇਵਾ ਵਿਚ ਜੁਟੀ ਹੋਈ ਹੈ। ਕਲੱਬ ਵੱਲੋਂ ਮੈਡੀਕਲ ਕੈਂਪ ਲਾਏ ਜਾਂਦੇ ਹਨ ਅਤੇ ਸਿਵਲ ਹਸਪਤਾਲ ਵਿਚ ਵਾਟਰ ਕੂਲਰ ਲਵਾਏ ਗਏ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਕਿਤਾਬਾਂ ਅਤੇ ਬੈਂਚ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ।

ਡਾ. ਅਨਿਲ ਜੋਤੀ ਨੇ ਲਾਇਆ ਮੈਡੀਕਲ ਕੈਂਪ
ਪ੍ਰਭਾਤਫੇਰੀ ਦੌਰਾਨ ਪ੍ਰਭੂ ਸ਼੍ਰੀ ਰਾਮ ਭਗਤਾਂ ਦੀ ਮੈਡੀਕਲ ਜਾਂਚ ਲਈ ਡਾ. ਅਨਿਲ ਜੋਤੀ ਵੱਲੋਂ ਕੈਂਪ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਦੀ ਟੀਮ ਵਿਚ ਆਸ਼ੂ ਅਤੇ ਕਰਣ ਵੱਲੋਂ ਰਾਮ ਭਗਤਾਂ ਦੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਟੈਸਟ ਕੀਤੇ ਗਏ।

ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਝੂਠੇ ਕੇਸਾਂ ਨੂੰ ਰੱਦ ਕਰੇਗੀ, ਜਾਂਚ ਲਈ ਕਮਿਸ਼ਨ ਬਿਠਾਇਆ ਜਾਵੇਗਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News