ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ

10/5/2020 6:38:41 PM

ਟਾਂਡਾ ਉੜਮੁੜ (ਜਸਵਿੰਦਰ)— ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੋਸਾਇਟੀ ਮੂਨਕਾਂ ਦੀ ਇਕ ਵਿਸ਼ੇਸ਼ ਮੀਟਿੰਗ ਸਰਦਾਰ ਤੀਰਥ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਦੌਰਾਨ ਜਿੱਥੇ ਕਮੇਟੀ ਵੱਲੋਂ ਸਾਲਾਨਾ ਉਲੀਕੇ ਜਾ ਰਹੇ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਹੀ ਸਰਦਾਰ ਹਰਕਿਸ਼ਨ ਸਿੰਘ ਚੇਅਰਮੈਨ ਵੱਲੋਂ ਆਪਣੇ ਘਰੇਲੂ ਕਾਰਜਾਂ ਦਾ ਹਵਾਲਾ ਦਿੰਦਿਆਂ ਆਪਣੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਜਿਸ ਨੂੰ ਸੋਸਾਇਟੀ ਵੱਲੋਂ ਸਰਬ ਸੰਮਤੀ ਨਾਲ ਪਾਸ ਕਰਦਿਆਂ ਸਰਦਾਰ ਹਰ ਕਿਸ਼ਨ ਸਿੰਘ ਵੱਲੋਂ ਬਤੌਰ ਚੇਅਰਮੈਨ 22 ਸਾਲ ਕੀਤੀ ਸੇਵਾ ਦੇ ਚਲਦਿਆਂ ਉਹਨਾਂ ਨੂੰ ਸਿਰੋਪਾ ਦੇ ਕੇ ਪੂਰੇ ਸਨਮਾਨ ਨਾਲ ਉਹਦੇ ਤੋਂ ਵਿਦਾ ਕੀਤਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਖੇਡੀ ਗਈ ਖ਼ੂਨੀ ਖੇਡ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ

ਇਸ ਮੌਕੇ ਪ੍ਰਧਾਨ ਤੀਰਥ ਸਿੰਘ ਅਮਰਜੀਤ ਸਿੰਘ ਮਿਸਤਰੀ ਕਰਨੈਲ ਸਿੰਘ   ਅਮਰਜੀਤ ਸਿੰਘ ਕਲਸੀਆ ਰਣਜੀਤ ਸਿੰਘ ਕਰਨੈਲ ਸਿੰਘ ਕੈਪਟਨ ਜਰਨੈਲ ਸਿੰਘ ਪਰਮਜੀਤ ਸਿੰਘ ਪੰਮੀ ਬਲਜੀਤ ਸਿੰਘ ਪਾਲ਼ ਸਿੰਘ ਹਰਜਿੰਦਰ ਸਿੰਘ ਆਦਿ  ਹਾਜ਼ਰ ਸਨ।

ਇਹ ਵੀ ਪੜ੍ਹੋ: ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਨੌਜਵਾਨ ਨੂੰ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼


shivani attri

Content Editor shivani attri