ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਪਾਠ ਦੇ ਭੋਗ ਤੇ ਨਗਰ ਕੀਰਤਨ ਭਲਕੇ

Thursday, Feb 25, 2021 - 10:30 AM (IST)

ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਪਾਠ ਦੇ ਭੋਗ ਤੇ ਨਗਰ ਕੀਰਤਨ ਭਲਕੇ

ਟਾਂਡਾ ਉੜਮੁੜ (ਜਸਵਿੰਦਰ,ਮੋਮੀ)-ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਿੰਡ ਮੂਨਕ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਜੁੜੀ ਸੰਗਤ ਦੀ ਹਾਜ਼ਰੀ ਵਿੱਚ ਬੋਲੇ ਸੋ ਨਿਹਾਲ ਤੇ ਬੋਲੇ ਸੋ ਨਿਰਭੈ ਦੇ ਜੈਕਾਰਿਆਂ ਨਾਲ ਨਿਸ਼ਾਨ ਸਾਹਿਬ ਚੜ੍ਹਾਏ ਗਏ। ਉਪਰੰਤ ਪਾਠੀ ਸਿੰਘਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ।

ਇਹ ਵੀ ਪੜ੍ਹੋ: ਗਰਲਫਰੈਂਡ ਨੂੰ ਲੈ ਕੇ ਗੈਸਟ ਹਾਊਸ ਪੁੱਜਾ ਪਤੀ, ਮੌਕੇ ’ਤੇ ਪਤਨੀ ਨੇ ਰੰਗੇ ਹੱਥੀਂ ਫੜ੍ਹ ਕੀਤਾ ਇਹ ਕਾਰਾ

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੀਰਥ ਸਿੰਘ ਮੀਤ ਪ੍ਰਧਾਨ ਅਮਰਜੀਤ ਸਿੰਘ ਤੇ ਖਜ਼ਾਨਚੀ ਪਰਮਜੀਤ ਸਿੰਘ ਪੰਮੀ ਨੇ ਦੱਸਿਆ ਕਿ  27 ਫਰਵਰੀ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨੀ ਜਥਿਆਂ ਵੱਲੋਂ ਭਾਰੀ ਦੀਵਾਨ ਸਜਾਏ ਜਾਣਗੇ ਅਤੇ ਦੁਪਹਿਰ 2 ਵਜੇ ਨਗਰ ਕੀਰਤਨ ਲਈ ਚਾਲੇ ਪਾਏ ਜਾਣਗੇ ਜੋ ਪਿੰਡ ਮੂਨਕ ਖ਼ੁਰਦ ਦੇ ਵੱਖ-ਵੱਖ ਚੌਂਕਾਂ ਮੁਹੱਲਿਆਂ ਵਿਚੋਂ ਹੁੰਦਾ ਹੋਇਆ ਦੇਰ ਸ਼ਾਮ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਣਗੇ। 

ਇਹ ਵੀ ਪੜ੍ਹੋ:ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਇਸ ਮੌਕੇ ਦੀਪ ਮਾਲਾ ਵੀ ਕੀਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਮੂਨਕ ਸਰਬਜੀਤ ਸਿੰਘ ਮੋਮੀ ਗਿਆਨੀ ਅਮਰਜੀਤ ਸਿੰਘ ਸੂਬੇਦਾਰ ਬਲਵਿੰਦਰ ਸਿੰਘ ਸੂਬੇਦਾਰ ਗੁਰਨਾਮ ਸਿੰਘ ਗੁਰਦੀਪ ਸਿੰਘ ਦੀਪਾ ਬਹਾਦਰ ਸਿੰਘ ਪ੍ਰਕਾਸ਼ ਸਿੰਘ ਰਾਜਾ ਸਿੰਘ ਮਾ ਚਮਨ ਲਾਲ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਇਸ ਮੌਕੇ ਪ੍ਰਧਾਨ ਤੀਰਥ ਸਿੰਘ ਦੇ ਪਰਿਵਾਰ ਵੱਲੋਂ ਆਲੂ ਪੂੜੀਆਂ ਅਤੇ ਚਾਹ ਦੇ ਲੰਗਰ ਵੀ ਲਗਾਏ ਗਏ।
ਇਹ ਵੀ ਪੜ੍ਹੋ: ਆਦਮਖੋਰ ਚੋਰ ਦਾ ਕਾਰਾ, ਦੰਦਾਂ ਨਾਲ ਵੱਢ ਦਿੱਤਾ ਏ. ਐੱਸ. ਆਈ. ਦਾ ਕੰਨ


author

shivani attri

Content Editor

Related News