ਕਾਜ਼ੀ ਮੰਡੀ ’ਚ ਨਿਕਲੀ 9ਵੀਂ ਪ੍ਰਭਾਤਫੇਰੀ, ਰਾਮ ਭਗਤਾਂ ਨੇ ਵਿਖਾਇਆ ਉਤਸ਼ਾਹ

03/23/2023 3:30:45 PM

ਜਲੰਧਰ (ਪੁਨੀਤ, ਬਾਵਾ)–30 ਮਾਰਚ ਨੂੰ ਸ਼੍ਰੀ ਰਾਮ ਚੌਂਕ ਤੋਂ ਨਿਕਲਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ ਕੱਢੀਆਂ ਜਾ ਰਹੀਆਂ ਪ੍ਰਭਾਤਫੇਰੀਆਂ ਵਿਚ ਭਗਤਾਂ ਦੀ ਗਿਣਤੀ ਦਿਨ ਪ੍ਰਤੀਦਿਨ ਵਧਦੀ ਜਾ ਰਹੀ ਹੈ। ਇਸੇ ਕ੍ਰਮ ਵਿਚ ਕਾਜ਼ੀ ਮੰਡੀ ਵਿਚ ਨਿਕਲੀ 9ਵੀਂ ਪ੍ਰਭਾਤਫੇਰੀ ਵਿਚ ਰਾਮ ਭਗਤਾਂ ਨੇ ਭਾਰੀ ਉਤਸ਼ਾਹ ਵਿਖਾਉਂਦਿਆਂ ਭਗਤੀ ਦਾ ਸੰਦੇਸ਼ ਦਿੱਤਾ। ਪ੍ਰਭਾਤਫੇਰੀ ਦੇ ਆਯੋਜਕ ਵਰਿੰਦਰ ਸ਼ਰਮਾ ਦੀ ਪ੍ਰਧਾਨਗੀ ਵਿਚ ਪ੍ਰਾਚੀਨ ਸ਼ਿਵ ਮੰਦਿਰ, ਕਾਜ਼ੀ ਮੰਡੀ ਤੋਂ ਸ਼ੁਰੂ ਹੋਈ ਪ੍ਰਭਾਤਫੇਰੀ ਦਾ ਸਵਾਗਤ ਕਰਨ ਲਈ ਭਗਤਾਂ ਨੇ ਭਰਪੂਰ ਸ਼ਰਧਾ ਵਿਖਾਈ। ਹਲਕੀ ਠੰਡ ਵਿਚ ਘਰਾਂ ਦੇ ਬਾਹਰ ਖੜ੍ਹੇ ਲੋਕਾਂ ਨੇ ਪਾਲਕੀ ਵਿਚ ਬਿਰਾਜਮਾਨ ਸ਼੍ਰੀ ਰਾਮ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਉਤਸ਼ਾਹ ਨਾਲ ਰਾਮ ਨਾਮ ਦੀ ਜੈ-ਜੈਕਾਰ ਕੀਤੀ, ਜਿਸ ਨਾਲ ਮਾਹੌਲ ਰਾਮਮਈ ਹੋ ਗਿਆ।

ਭਗਵਾਨ ਰਾਮ ਦੇ ਪ੍ਰਗਟ ਉਤਸਵ ਸਬੰਧੀ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ 30 ਮਾਰਚ ਨੂੰ ਕੱਢੀ ਜਾ ਰਹੀ ਸ਼ੋਭਾ ਯਾਤਰਾ ਨੂੰ ਲੈ ਕੇ ਭਗਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸੇ ਸਬੰਧੀ ਨਿਕਲਣ ਵਾਲੀਆਂ ਪ੍ਰਭਾਤਫੇਰੀਆਂ ਦੀ ਲੜੀ ਵਿਚ 3 ਪ੍ਰਭਾਤਫੇਰੀਆਂ ਬਾਕੀ ਰਹਿੰਦੀਆਂ ਹਨ, ਜਿਸ ਕਾਰਨ ਭਗਤ ਇਸ ਆਯੋਜਨ ’ਚ ਸ਼ਾਮਲ ਹੋਣ ਦਾ ਮੌਕਾ ਗੁਆਉਣਾ ਨਹੀਂ ਚਾਹੁੰਦੇ ਅਤੇ ਪਰਿਵਾਰਾਂ ਸਮੇਤ ਹਿੱਸਾ ਲੈ ਰਹੇ ਹਨ, ਜਿਸ ਨਾਲ ਆਯੋਜਨ ਵਿਸ਼ਾਲ ਬਣਦੇ ਜਾ ਰਹੇ ਹਨ। ਮਾਈ ਅੰਮਾ ਮੰਦਿਰ ਕਾਜ਼ੀ ਮੰਡੀ ਵਿਚ ਪ੍ਰਭਾਤਫੇਰੀ ਦੇ ਵਿਸ਼ਰਾਮ ਉਪਰੰਤ ਆਪਣੇ ਸੰਬੋਧਨ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਨੇ ਆਯੋਜਕ ਵਰਿੰਦਰ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ। ਸੰਯੋਜਕ ਨਵਲ ਕੰਬੋਜ ਨੇ ਸ਼ਾਮਲ ਸਾਰੇ ਭਗਤਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਨਵਾਂ ਖ਼ੁਲਾਸਾ, ਇਨ੍ਹਾਂ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

‘ਪ੍ਰਭੂ ਜੀ, ਹਮੇਂ ਤੋ ਬਸ ਤੇਰਾ ਹੀ ਸਹਾਰਾ’
ਪ੍ਰਭਾਤਫੇਰੀ ’ਚ ਸ਼੍ਰੀ ਰਾਧਾ ਕ੍ਰਿਸ਼ਨ ਸੰਕੀਰਤਨ ਮੰਡਲੀ ਦੇ ਮੁਕੁਲ ਘਈ, ਵਿੱਕੀ ਘਈ, ਇਸਕਾਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਦਿਲਬਾਗ ਨਗਰ ਸੰਕੀਰਤਨ ਮੰਡਲੀ ਵੱਲੋਂ ‘ਪ੍ਰਭੂ ਜੀ ਤੁਮ ਬੜੇ ਦਿਆਲੂ ਹੋ, ਹਮੇਂ ਤੋ ਬਸ ਤੇਰਾ ਹੀ ਸਹਾਰਾ ਹੈ’ ਭਜਨ ਗਾਇਨ ਕਰ ਕੇ ਸ਼੍ਰੀ ਰਾਮ ਭਗਤਾਂ ਨੂੰ ਨਿਹਾਲ ਕੀਤਾ। ਵਿਸ਼ਰਾਮ ਸਥਾਨ ’ਤੇ ਬ੍ਰਿਜਮੋਹਨ ਸ਼ਰਮਾ ਵੱਲੋਂ ਪ੍ਰਭੂ ਸ਼੍ਰੀ ਰਾਮ ਦੀ ਧੁਨ ’ਤੇ ਰਾਮ ਨਾਮ ਦਾ ਸੰਚਾਰ ਕੀਤਾ ਗਿਆ।

ਵਰਿੰਦਰ ਸ਼ਰਮਾ ਨੇ ਕੀਤਾ ਧੰਨਵਾਦ
ਪ੍ਰਭਾਤਫੇਰੀ ਦੇ ਆਯੋਜਕ ਵਰਿੰਦਰ ਸ਼ਰਮਾ ਨੇ ਰਾਮ ਭਗਤਾਂ, ਕਲਾਕਾਰਾਂ ਅਤੇ ਇਲਾਕਾ ਵਾਸੀਆਂ ਦਾ ਫੁੱਲਾਂ ਦੀ ਵਰਖਾ ਅਤੇ ਲੰਗਰ ਲਗਾਉਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਮ ਭਗਤਾਂ ਨੂੰ ਪ੍ਰਭੂ ਰਾਮ ਦੇ ਦਿਖਾਏ ਰਸਤੇ ’ਤੇ ਚੱਲਦਿਆਂ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ।

ਇਲਾਕਾ ਵਾਸੀਆਂ ਨੇ ਪ੍ਰਾਪਤ ਕੀਤੀ ਰਾਮ ਕ੍ਰਿਪਾ
ਰਾਮ ਭਗਤ ਜਤਿੰਦਰ ਸ਼ਰਮਾ, ਸ਼ੁਭਮ ਸ਼ਰਮਾ, ਤੁਲਾ ਰਾਮ ਸ਼ਰਮਾ, ਕਾਮਦੇਵ, ਅਜੇ, ਪ੍ਰੇਮ, ਬਿੱਟੂ, ਪੱਪੂ, ਹਰਦੇਵ, ਬਲਬੀਰ ਸਿੰਘ, ਸੁਮਨ, ਸੰਦੀਪ ਪਰਾਸ਼ਰ, ਰਮਨ ਪਰਾਸ਼ਰ, ਲੱਛੂ ਰਾਮ, ਹਰੀਓਮ ਜਿੰਦਲ, ਸੰਜੀਵ ਜਿੰਦਲ, ਰਾਜਿੰਦਰ ਸ਼ਰਮਾ, ਸਾਗਰ ਸ਼ਰਮਾ, ਰੋਹਿਤ ਸ਼ਰਮਾ, ਰਾਮ ਸਿੰਘ, ਸਰਵਜੋਤ ਸਿੰਘ, ਗੌਰੀ, ਸ਼ਿਵ ਕੁਮਾਰ ਕਾਲੀਆ, ਸਮ੍ਰਿਤੀ ਕਾਲੀਆ, ਪ੍ਰਯਾਂਸ਼ ਕਾਲੀਆ, ਸੁਰਿੰਦਰ ਕੁਮਾਰ ਬਿੱਟੂ, ਵਿਜੇ ਸ਼ਰਮਾ, ਕਰਨ ਰਾਜੂ, ਲੱਕੀ ਬੇਦੀ, ਪਰਮਿੰਦਰ ਕੋਹਲੀ, ਰਾਜੀਵ ਕੁਮਾਰ, ਕਸ਼ਮੀਰ ਸਿੰਘ ਸਮੇਤ ਇਲਾਕਾ ਨਿਵਾਸੀਆਂ ਨੇ ਆਯੋਜਨ ਦਾ ਹਿੱਸਾ ਬਣ ਕੇ ਪ੍ਰਭੂ ਰਾਮ ਦੀ ਕ੍ਰਿਪਾ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ : ਮਰਸਡੀਜ਼ ਤੋਂ ਰੇਹੜੇ ’ਤੇ ਪਹੁੰਚਿਆ ‘ਭਗੌੜਾ ਅੰਮ੍ਰਿਤਪਾਲ’, ਵਾਇਰਲ ਹੋਈ ਤਸਵੀਰ

ਸਵਾਗਤ ’ਚ ਹੋਇਆ ਸ਼ਰਧਾ ਦਾ ਸੰਚਾਰ
ਰਾਮਮਈ ਮਾਹੌਲ ਦੌਰਾਨ ਪ੍ਰਭਾਤਫੇਰੀ ਦੇ ਸਵਾਗਤ ਲਈ ਖੜ੍ਹੇ ਰਾਮ ਭਗਤਾਂ ਵਿਚ ਸ਼ਰਧਾ ਦਾ ਸੰਚਾਰ ਹੋਇਆ। ਇਸ ਮੌਕੇ ਰਮੇਸ਼ ਤਿਵਾੜੀ, ਰਾਜਿੰਦਰ ਸ਼ਰਮਾ, ਮਨੀਸ਼ ਸ਼ਰਮਾ, ਸ਼ਿਵਮ, ਸ਼ਾਮ ਲਾਲ, ਮਦਨ ਲਾਲ, ਬ੍ਰਿਜੇਸ਼ ਕੁਮਾਰ, ਸਾਬਕਾ ਕੌਂਸਲਰ ਗੰਗਾ ਦੇਵੀ, ਸੁੰਦਰ ਮਨੀ, ਰਾਣੀ, ਨਰਿੰਦਰ ਸ਼ਰਮਾ, ਮੇਹਰ ਸਵੀਟਸ ਸ਼ਾਪ, ਹਰਪ੍ਰੀਤ, ਵਿਜੇ ਗੁਪਤਾ, ਜੋਤੀ ਗੁਪਤਾ, ਤਰਸੇਮ ਲਾਲ, ਵਰਮਾ ਜਿਊਲਰ ਪਰਿਵਾਰ, ਅਸ਼ਵਨੀ ਅਰੋੜਾ ਪਰਿਵਾਰ, ਪ੍ਰਿੰਸੀਪਲ ਅਮਨ, ਤਜਿੰਦਰ ਸਿੰਘ, ਪੁਨਿੰਦਰ ਕਾਲੜਾ, ਨਰੇਸ਼ ਗੁਪਤਾ, ਰਾਜ ਕੁਮਾਰ, ਲਲਿਤ ਬੱਬਰ, ਡਾ. ਸੁਰਿੰਦਰ ਕਲਿਆਣ, ਸਤਨਾਮ ਸਿੰਘ ਸੱਤਾ, ਡਾ. ਮਨੋਜ, ਸ਼ਿਵ ਕੁਮਾਰ ਦੁੱਗਲ, ਸ਼੍ਰੀ ਪ੍ਰੇਮ ਬਿਹਾਰੀ ਰਾਧਾ ਕ੍ਰਿਸ਼ਨ ਮੰਦਿਰ, ਪੰਡਿਤ ਗੋਪਾਲ ਕ੍ਰਿਸ਼ਨ, ਸੁਮਨ, ਸੁਰਿੰਦਰ, ਰਾਮਜੀਤ, ਸੀਮਾ, ਮਨਦੀਪ, ਦੁੱਗਲ ਪਰਿਵਾਰ, ਪ੍ਰਮੋਦ ਕੁਮਾਰ ਨੇ ਗਰਮਜੋਸ਼ੀ ਨਾਲ ਸੰਕੀਰਤਨ ਮੰਡਲੀਆਂ ਦਾ ਸਵਾਗਤ ਕੀਤਾ।

ਸ਼ਾਮਲ ਰਾਮ ਭਗਤ
ਪ੍ਰਭਾਤਫੇਰੀ ਵਿਚ ਸ਼ਾਮਲ ਹੋਏ ਕਿਸ਼ਨ ਲਾਲ ਸ਼ਰਮਾ, ਵਿਜੇ ਗੁਪਤਾ, ਜੋਤੀ ਗੁਪਤਾ, ਸੁਨੀਲ ਕਪੂਰ, ਮਨਮੋਹਨ ਠੁਕਰਾਲ, ਯਸ਼ਪਾਲ ਸਫਰੀ, ਰਮੇਸ਼ ਸ਼ਰਮਾ, ਆਨੰਦ ਕੁਮਾਰ, ਵਿਕਾਸ ਅਰੋੜਾ, ਨੀਲਮ ਬੇਰੀ, ਸੁੱਚਾ ਿਸੰਘ, ਗੁਰਪ੍ਰੀਤ ਿਸੰਘ ਜੱਜ, ਮਨਪ੍ਰੀਤ ਸਿੰਘ ਜੱਜ, ਕਰਨ ਰਿਹਾਨ, ਹਰੀਓਮ ਜਿੰਦਲ, ਰਾਮ ਸਿੰਘ, ਵਿੱਕੂ ਕਾਲੀਆ, ਪਿੰਕੀ ਕਾਲੀਆ, ਪ੍ਰਯਾਂਸ਼ ਕਾਲੀਆ, ਮਨਿਕ ਮਿਸ਼ਰਾ, ਰਾਜਿੰਦਰ ਸ਼ਰਮਾ ਟਰਾਂਸਪੋਰਟਰ, ਰਾਜਿੰਦਰ ਸ਼ਰਮਾ ਭੋਲਾ, ਸ਼ਾਮਾ ਸ਼ਰਮਾ, ਸੁਬਰਾਮਣੀਅਮ ਸਵਾਮੀ, ਰਾਮਪਾਲ ਵਰਮਾ, ਲਾਡਾ ਵਰਮਾ, ਨਰੇਸ਼ ਗੁਪਤਾ, ਬੰਟੀ ਕਾਲੜਾ, ਸੰਦੀਪ ਛਿੱਬੜ, ਲਲਿਤ ਬੱਬਰ, ਰਾਜ ਕੁਮਾਰ, ਸੋਨੀ ਦੁੱਗਲ, ਮਨੋਜ ਦੁੱਗਲ, ਬਿੱਟੂ ਦੁੱਗਲ, ਸੁਰਿੰਦਰ ਕਲਿਆਣ, ਪੰਡਿਤ ਮਦਨ ਲਾਲ ਸ਼ਰਮਾ, ਵਿੱਕੀ ਸ਼ਰਮਾ, ਬਾਵਾ ਸ਼ਰਮਾ, ਅਸ਼ਵਨੀ ਅਰੋੜਾ, ਸ਼ੈਂਟੀ ਅਰੋੜਾ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਹੋਏ 2 ਮੋਟਰਸਾਈਕਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News