ਉਧਾਰ ''ਚ ਟੋਪੀ ਦੇਣ ਤੋਂ ਮਨ੍ਹਾ ਕਰਨ ''ਤੇ ਡੇਢ ਦਰਜਨ ਨੌਜਵਾਨਾਂ ਨੇ ਦੁਕਾਨਦਾਰਾਂ ਨੂੰ ਕੁੱਟਿਆ

12/31/2019 12:39:33 PM

ਜਲੰਧਰ (ਕਮਲੇਸ਼)— ਮਾਡਲ ਹਾਊਸ ਰੋਡ 'ਤੇ ਐਤਵਾਰ ਨੂੰ ਦੇਰ ਸ਼ਾਮ ਉਧਾਰ 'ਚ ਟੋਪੀ ਨਾ ਦੇਣ 'ਤੇ ਇਕ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਦੁਕਾਨਦਾਰ ਨਾਲ ਕੁੱਟਮਾਰ ਕੀਤੀ। ਸ਼ਰੇਆਮ ਹੋਈ ਇਸ ਗੁੰਡਾਗਰਦੀ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਅਤੇ ਵਾਇਰਲ ਵੀ ਕਰ ਦਿੱਤੀ ਗਈ। ਥਾਣਾ ਨੰ. 5 ਦੀ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।

ਮਾਡਲ ਹਾਊਸ ਰੋਡ 'ਤੇ ਸਥਿਤ ਬਲੂ ਮੂਨ ਦੇ ਮਾਲਕ ਦਾ ਦੋਸ਼ ਹੈ ਕਿ ਉਸ ਕੋਲ ਇਕ ਨੌਜਵਾਨ ਟੋਪੀ ਲੈਣ ਆਇਆ ਸੀ। ਪੈਸੇ ਦੇਣ ਦੀ ਵਾਰੀ ਆਈ ਤਾਂ ਉਸ ਨੇ ਪੈਸੇ ਬਾਅਦ 'ਚ ਦੇਣ ਦੀ ਗੱਲ ਕਹੀ। ਮਨ੍ਹਾ ਕਰਨ 'ਤੇ ਉਹ ਗਾਲੀ-ਗਲੋਚ ਕਰਨ ਲੱਗਾ ਪਰ ਵਿਰੋਧ ਕਰਨ 'ਤੇ ਉਕਤ ਨੌਜਵਾਨ ਧਮਕਾ ਕੇ ਚਲਾ ਗਿਆ। ਕੁਝ ਹੀ ਸਮੇਂ 'ਚ ਜਦੋਂ ਉਹ ਦੁਕਾਨ ਬੰਦ ਕਰ ਕੇ ਬਾਹਰ ਆਇਆ ਤਾਂ ਪਹਿਲਾਂ ਤੋਂ ਮੌਜੂਦ ਉਥੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ। ਸੀ. ਸੀ. ਟੀ. ਵੀ. ਫੁਟੇਜ 'ਚ ਸਾਫ ਦਿਖ ਰਿਹਾ ਹੈ ਕਿ ਹਮਲਾਵਰ ਨੌਜਵਾਨਾਂ ਨੇ ਦੁਕਾਨ ਨੂੰ ਘੇਰਿਆ ਹੋਇਆ ਸੀ। ਜਦ ਕਿ ਉਧਾਰ ਮੰਗਣ ਵਾਲੇ ਨੌਜਵਾਨ ਦੀ ਸ਼ਹਿ 'ਤੇ ਉਸ ਨਾਲ ਬੁਰੀ ਤਰ੍ਹਾ ਕੁੱਟਮਾਰ ਕਰ ਰਿਹਾ ਸੀ। ਸ਼ਰੇਆਮ ਹੋਈ ਇਸ ਗੁੰਡਾਗਰਦੀ ਨੂੰ ਰੋਕਣ ਜਾਂ ਫਿਰ ਪੁਲਸ ਨੂੰ ਸੂਚਨਾ ਦੇਣ ਦਾ ਕਿਸੇ ਵੀ ਰਾਹਗੀਰ ਨੇ ਯਤਨ ਨਹੀਂ ਕੀਤਾ। ਰੋਡ 'ਤੇ 4 ਮਿੰਟ ਦੁਕਾਨਦਾਰ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ। ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈ ਇਸ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋਈ ਤਾਂ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਨੰ. 5 ਦੀ ਪੁਲਸ ਨੇ ਪੁਲਸ ਹਮਲਾਵਰਾਂ ਦੀ ਪਛਾਣ ਕਰਨ 'ਚ ਜੁਟੀ ਹੋਈ ਹੈ।


shivani attri

Content Editor

Related News