ਸ਼ਾਰਟ ਸਰਕਟ ਕਾਰਨ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
Saturday, Feb 15, 2025 - 04:48 PM (IST)

ਕਪੂਰਥਲਾ (ਮਹਾਜਨ)- ਮਾਰਕਫੈੱਡ ਰੋਡ ਮੁਹੱਲਾ ਅਰਫਵਾਲਾ ਸਥਿਤ ਇਕ ਸੈਲੂਨ ਵਿਚ ਵੀਰਵਾਰ ਦੇਰ ਰਾਤ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਸਾਰਾ ਸਾਮਾਨ ਸੜ ਗਿਆ। ਸੈਲੂਨ ਮਾਲਕ ਨੂੰ ਸਵੇਰੇ ਦੁਕਾਨ 'ਤੇ ਆਉਣ ਤੋਂ ਬਾਅਦ ਪਤਾ ਲੱਗਾ। ਸੈਲੂਨ ਮਾਲਕ ਨੇ ਦੱਸਿਆ ਕਿ ਉਸ ਦਾ 1 ਤੋਂ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀ, ਕਪੂਰਥਲਾ ਦੇ 10 ਨੌਜਵਾਨਾਂ 'ਚੋਂ 7 ਭੁਲੱਥ ਹਲਕੇ ਦੇ
ਜਾਣਕਾਰੀ ਦਿੰਦਿਆਂ ਸੁੰਦਰ ਨਗਰ ਦੇ ਰਹਿਣ ਵਾਲੇ ਪ੍ਰਦੀਪ ਹੰਸ ਨੇ ਦੱਸਿਆ ਕਿ ਉਸ ਦਾ ਮਾਰਕਫੈੱਡ ਰੋਡ ਮੁਹੱਲਾ ਅਰਫਵਾਲਾ 'ਚ ਸੈਲੂਨ ਹੈ। ਰੋਜ਼ ਦੀ ਤਰ੍ਹਾਂ ਵੀਰਵਾਰ ਰਾਤ 9 ਵਜੇ ਉਹ ਸੈਲੂਨ ਬੰਦ ਕਰਕੇ ਘਰ ਚਲਾ ਗਿਆ। ਸ਼ੁੱਕਰਵਾਰ ਸਵੇਰੇ ਸਾਢੇ 9 ਵਜੇ ਜਦੋਂ ਮੈਂ ਸੈਲੂਨ ਵਿਚ ਆ ਕੇ ਸ਼ਟਰ ਖੋਲ੍ਹਿਆ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਦੋਂ ਉਹ ਰਾਤ ਨੂੰ ਸੈਲੂਨ ਬੰਦ ਕਰਕੇ ਘਰ ਗਿਆ ਤਾਂ ਸਭ ਕੁਝ ਠੀਕ ਸੀ। ਦੇਰ ਰਾਤ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੈਲੂਨ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ : ਸੁਫ਼ਨੇ ਹੋਏ ਚੂਰਾ-ਚੂਰ, ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀਆਂ 'ਚ ਹੁਸ਼ਿਆਰਪੁਰ ਦੇ 10 ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e