ਸ਼ਵਿੰਦਰ ਪਾਲ ਸਿੰਘ ਬਣੇ ਗੜ੍ਹਸ਼ੰਕਰ ਦੇ ਡੀ. ਐੱਸ. ਪੀ. ਬਣੇ

10/11/2020 3:16:18 PM

ਗੜ੍ਹਸ਼ੰਕਰ (ਸ਼ੋਰੀ)— ਪੁਲਸ ਮਹਿਕਮੇ 'ਚ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਗੜ੍ਹਸ਼ੰਕਰ ਸ਼ਹਿਰ ਦੇ ਸ਼ਵਿੰਦਰ ਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਇੰਸਪੈਕਟਰ ਤੋਂ ਡੀ. ਐੱਸ. ਪੀ. ਬਣਾਇਆ ਗਿਆ ਹੈ। ਗੜ੍ਹਸ਼ੰਕਰ ਦੇ ਵਸਨੀਕ ਸ਼ਵਿੰਦਰ ਪਾਲ ਸਿੰਘ ਦੀ 28 ਵਰਿਆਂ ਦੀ ਨੌਕਰੀ ਦੌਰਾਨ ਉਨ੍ਹਾਂ ਨੇ ਕਈ ਜ਼ਿਲਿਆਂ 'ਚ ਆਪਣੀਆਂ ਸੇਵਾਵਾਂ ਵੱਖ-ਵੱਖ ਥਾਣਿਆਂ 'ਚ ਮੁੱਖ ਅਫ਼ਸਰ ਵਜੋਂ ਦਿੱਤੀਆਂ ਹਨ।

ਇਹ ਵੀ ਪੜ੍ਹੋ: ਫਗਵਾੜਾ: ਜੀਜੇ ਨੇ ਸਹੁਰੇ ਘਰ ਆ ਕੇ ਸਾਲੀ ਦਾ ਕੀਤਾ ਕਤਲ, ਪਿੱਛੋਂ ਖ਼ੁਦ ਨੂੰ ਵੀ ਇੰਝ ਲਾਇਆ ਮੌਤ ਦੇ ਗਲੇ

ਸ਼ਵਿੰਦਰ ਪਾਲ ਸਿੰਘ ਨੇ ਪੰਜਾਬ ਪੁਲਸ ਵਿੱਚ 18 ਅਗਸਤ 1992 ਨੂੰ ਬਤੌਰ ਏ. ਐੱਸ. ਆਈ. ਜੁਆਇਨ ਕੀਤਾ ਸੀ। ਟ੍ਰੇਨਿੰਗ ਉਪਰੰਤ ਇਕ ਲੰਬਾ ਅਰਸਾ ਫੀਲਡ 'ਚ ਡਿਊਟੀ ਕਰਨ ਉਪਰੰਤ ਸੰਨ 2010 'ਚ ਉਨ੍ਹਾਂ ਨੂੰ ਸਬ ਇੰਸਪੈਕਟਰ ਦੇ ਤੌਰ 'ਤੇ ਤਰੱਕੀ ਮਿਲੀ ਸੀ। ਸਾਲ 2011 'ਚ ਸ਼ਵਿੰਦਰ ਪਾਲ ਸਿੰਘ ਨੂੰ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣਾਇਆ ਗਿਆ ਅਤੇ ਉਪਰੰਤ ਇਸ ਦੇ ਉਨ੍ਹਾਂ ਨੇ ਸੀ. ਆਈ. ਏ. ਸਟਾਫ਼ ਖੰਨਾ 'ਚ ਮੁੱਖ ਅਫ਼ਸਰ ਵਜੋਂ ਅਤੇ ਫਿਰ ਬਤੌਰ ਮੁੱਖ ਥਾਣਾ ਅਫ਼ਸਰ ਮੰਡੀ ਗੋਬਿੰਦਗੜ, ਸਰਹਿੰਦ, ਅਮਲੋਹ, ਕੀਰਤਪੁਰ ਸਾਹਿਬ, ਨੂਰਪੁਰ ਬੇਦੀ, ਸ੍ਰੀ ਅਨੰਦਪੁਰ ਸਾਹਿਬ ਅਤੇ ਨਵਾਂ ਸ਼ਹਿਰ ਜ਼ਿਲ੍ਹੇ 'ਚ ਆਉਂਦੇ ਵੱਖ-ਵੱਖ ਥਾਣਿਆਂ 'ਚ ਬੀਤੇ ਪੰਜ ਸਾਲ ਤੋਂ ਬਤੌਰ ਮੁੱਖ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ: ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ

ਸ਼ਵਿੰਦਰ ਪਾਲ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਮੇਲੇ ਦੌਰਾਨ ਪੁਖ਼ਤਾ ਪ੍ਰਬੰਧ ਕਰਨ ਦੇ ਲਈ ਡੀ. ਜੀ. ਪੀ. ਪੰਜਾਬ ਵੱਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਅਤੇ ਮੈਡਲ ਨਾਲ ਵੀ ਨਵਾਜਿਆ ਜਾ ਚੁੱਕਾ ਹੈ।
ਸ਼ਵਿੰਦਰ ਪਾਲ ਸਿੰਘ ਦੀ ਇਸ ਤਰੱਕੀ ਅਤੇ ਸ਼ਹਿਰ ਵਾਸੀਆਂ ਨੇ ਆਪਣਾ ਪ੍ਰਤੀਕਰਮ ਦਿੰਦੇ ਕਿਹਾ ਇਕ ਮਿਹਨਤੀ ਅਤੇ ਜੁਝਾਰੂ ਪੁਲਸ ਅਫ਼ਸਰ ਨੂੰ ਮਿਲੀ ਇਸ ਤਰੱਕੀ ਅਤੇ ਸ਼ਹਿਰ ਅੰਦਰ ਕਾਫ਼ੀ ਖ਼ੁਸ਼ੀ ਦੀ ਲਹਿਰ ਹੈ। ਲੋਕਾਂ ਨੂੰ ਉਮੀਦ ਹੈ ਕਿ ਸ਼ਵਿੰਦਰ ਪਾਲ ਸਿੰਘ ਆਮ ਲੋਕਾਂ ਨੂੰ ਇਨਸਾਫ ਦੇਣ ਵਿੱਚ ਹਮੇਸ਼ਾ ਪਹਿਲ ਰੱਖਣਗੇ ਅਤੇ ਆਪਣਾ ਅਤੇ ਆਪਣੇ ਸ਼ਹਿਰ ਦਾ ਨਾਮ ਹੋਰ ਜ਼ਿਆਦਾ ਰੌਸ਼ਨ ਕਰਨਗੇ। ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਪੁਲਸ ਕਪਤਾਨ ਅਲਕਾ ਮੀਨਾ ਆਈ ਪੀ ਐੱਸ ਨੇ ਸ਼ਵਿੰਦਰ ਪਾਲ ਸਿੰਘ ਨੂੰ ਮਿਲੀ ਇਸ ਤਰੱਕੀ 'ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੰਦੇ ਅਤੇ ਮਹਿਕਮੇ ਵੱਲੋਂ ਜਾਰੀ ਵਿਸ਼ੇਸ਼ ਚਿੰਨ ਉਨ੍ਹਾਂ ਦੇ ਵਰਦੀ ਤੇ ਲਗਾਏ। ਇਸ ਮੌਕੇ ਉਨ੍ਹਾਂ ਨਾਲ ਸ਼ਵਿੰਦਰ ਪਾਲ ਸਿੰਘ ਦੇ ਪੁੱਤਰ ਸੁਮਿਤ ਪਾਲ ਸਿੰਘ ਵੀ ਹਾਜ਼ਰ ਸੀ।
ਇਹ ਵੀ ਪੜ੍ਹੋ: ਮੋਗਾ ਰੈਲੀ 'ਚ ਸਿੱਧੂ ਨਾਲ ਹੋਈ ਤਲਖ਼ੀ 'ਤੇ ਰੰਧਾਵਾ ਦਾ ਵੱਡਾ ਬਿਆਨ


shivani attri

Content Editor

Related News