ਸ਼ਾਹਕੋਟ ''ਚ ਕੋਰੋਨਾ ਦੇ 17 ਨਵੇਂ ਕੇਸ ਆਏ ਸਾਹਮਣੇ

Sunday, Aug 09, 2020 - 12:15 AM (IST)

ਸ਼ਾਹਕੋਟ ''ਚ ਕੋਰੋਨਾ ਦੇ 17 ਨਵੇਂ ਕੇਸ ਆਏ ਸਾਹਮਣੇ

ਸ਼ਾਹਕੋਟ,(ਤ੍ਰੇਹਨ) : ਕੋਰੋਨਾ ਦੇ ਲਾਗ ਨੂੰ ਹਲਕੇ 'ਚ ਲੈਣਾ ਅਤੇ ਬਚਾਅ 'ਚ ਲਾਪਰਵਾਹੀ ਵਰਤਣਾ ਇਲਾਕੇ ਦੇ ਲੋਕਾਂ ਲਈ ਹੁਣ ਖਤਰਾ ਬਣਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਬਲਾਕ ਨਾਲ ਜੁੜੇ 17 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚ ਨਗਰ ਪੰਚਾਇਤ ਦਫਰਤ ਦੇ ਤਿੰਨ ਮੁਲਾਜ਼ਮ ਸ਼ਾਮਲ ਹਨ ਤਾਂ ਬਾਜਵਾ ਕਲਾਂ ਦੇ ਪਟਵਾਰੀ ਅਤੇ ਉਨ੍ਹਾਂ ਦੀ ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਪਾਜ਼ੇਟਿਵ ਆਏ ਮਰੀਜ਼ਾਂ 'ਚੋਂ ਤਿੰਨ ਬਲਾਕ ਤੋਂ ਬਾਹਰ ਦੇ ਹਨ। ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਆਏ ਨਤੀਜਿਆਂ 'ਚੋਂ 12 ਦਾ ਟੈਸਟ ਦੋ ਦਿਨ ਪਹਿਲਾਂ ਹੋਇਆ ਸੀ, ਜਦਕਿ ਪੰਜ ਪਾਜ਼ੇਟਿਵ ਕੇਸ ਸ਼ਾਹਕੋਟ 'ਚ ਹੋਏ ਰੈਪਿਡ ਟੈਸਟ ਦੇ ਹਨ। ਨਗਰ ਪੰਚਾਇਤ ਦਫਤਰ ਲੋਹੀਆਂ ਦੇ ਤਿੰਨ
ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚੋਂ ਇੱਕ ਜਲੰਧਰ ਦਾ ਨਿਵਾਸੀ ਹੈ, ਜਦਕਿ ਬਾਕੀ ਦੋ ਲੋਹੀਆਂ ਦੇ ਹੀ ਹਨ। ਇਨ੍ਹਾਂ ਦੋ ਇਲਾਵਾਂ ਲੋਹੀਆਂ ਦੇ ਹੀ ਦੋ ਹੋਰ ਲੋਕਾਂ ਦੀ, ਗੱਟਾ ਮੁੰਡੀ ਕਾਸੂ, ਕੋਟਲੀ ਗਾਜਰਾਂ, ਮੁਰੀਦਵਾਲ, ਅਜ਼ਾਦ ਨਗਰ ਸ਼ਾਹਕੋਟ, ਨਿਮਾਜੀਪੁਰ, ਕਾਂਗਣਾ ਦੇ ਇੱਕ-ਇੱਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਆਰਟੀ-ਪੀਸੀਆਰ ਟੈਸਟ 'ਚ ਮੋਗਾ ਦਾ ਇੱਕ ਡਰਾਈਵਰ ਵੀ ਪਾਜ਼ੇਟਿਵ ਆਇਆ ਹੈ।

ਪਟਵਾਰੀ ਤੇ ਪਤਨੀ ਸਮੇਤ ਪੰਜ ਲੋਕਾਂ ਦਾ ਰੈਪਿਡ ਟੈਸਟ ਆਇਆ ਪਾਜ਼ੇਟਿਵ
ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੀ. ਐਚ. ਸੀ. ਸ਼ਾਹਕੋਟ 'ਚ ਕੀਤੇ ਗਏ ਰੈਪਿਡ ਟੈਸਟਾਂ ਵਿੱਚ ਪੰਜ ਲੋਕ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਵਿੱਚ ਬਾਜਵਾਂ ਕਲਾਂ ਨਿਵਾਸੀ ਪਟਵਾਰੀ ਅਤੇ ਉਸ ਦੀ ਪਤਨੀ, ਰਾਈਵਾਲ ਦੋਨਾ ਦਾ ਇੱਕ ਨੌਜਵਾਨ, ਮੈਦਾ ਪਿੰਡ ਵਿੱਚ ਦੋ ਦਿਨ ਪਹਿਲਾਂ ਪਾਜ਼ੇਟਿਵ ਆਈ ਮਹਿਲਾ ਦਾ ਬੇਟਾ ਅਤੇ ਨਕੋਦਰ ਨਿਵਾਸੀ ਇੱਕ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ
ਸ਼ੁੱਕਰਵਾਰ ਦੇਰ ਸ਼ਾਮ ਵੀ ਨਲ੍ਹ ਨਿਵਾਸੀ ਇੱਕ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ। ਇਹ ਮਹਿਲਾ ਸਿਵਿਲ ਹਸਪਤਾਲ ਜਲੰਧਰ ਵਿਖੇ ਭਰਤੀ ਹੈ। ਸ਼ਨੀਵਾਰ ਨੂੰ ਸੀ. ਐਚ. ਸੀ. ਸ਼ਾਹਕੋਟ ਵਿਖੇ 46 ਰੈਪਿਡ ਟੈਸਟ ਅਤੇ 64 ਆਰਟੀ-ਪੀਸੀਆਰ ਟੈਸਟ ਕੀਤੇ ਗਏ। ਦੋ ਟੀਮਾਂ ਨੇ ਸੈਂਪਲਿੰਗ ਕੀਤੀ। ਇਨ੍ਹਾਂ ਟੀਮਾਂ ਵਿੱਚ ਡਾ. ਮਨਪ੍ਰੀਤ ਸਿੰਘ, ਡਾ. ਧੀਰਜ ਕੁਮਾਰ, ਡਾ. ਪੂਨਮ ਯਾਦਵ, ਸੀ. ਐਚ. ਓ. ਪਵਨਦੀਪ ਕੌਰ, ਅਵਨੀਤ ਕੌਰ, ਕਿਰਣਜੀਤ ਕੌਰ, ਸਟਾਫ ਰਾਜਦੀਪ ਕੌਰ, ਸੀਨੀਅਰ ਐਲਟੀ ਕਮਲਜੀਤ ਸਿੰਘ, ਵਿਨੋਦ ਚੌਧਰੀ, ਰਛਪਾਲ ਸਿੰਘ, ਅਨਿਲ ਕੁਮਾਰ, ਗੁਰਪ੍ਰੀਤ, ਅਮਿਤ ਸ਼ਾਮਲ ਸਨ।


 


author

Deepak Kumar

Content Editor

Related News