ਸੈਸ਼ਨ ਕੋਰਟ ਜਲੰਧਰ ਦੇ 4 ਜੱਜ ਕੋਰੋਨਾ ਪਾਜ਼ੇਟਿਵ
Saturday, Apr 17, 2021 - 11:30 AM (IST)

ਜਲੰਧਰ (ਜਤਿੰਦਰ, ਭਾਰਦਵਾਜ)-ਸੈਸ਼ਨ ਕੋਰਟ ਜਲੰਧਰ ਦੇ ਵੱਖ-ਵੱਖ ਅਦਾਲਤਾਂ ਦੇ 4 ਜੱਜ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਮਾਣਯੋਗ ਸੈਸ਼ਨ ਜੱਜ ਰੁਪਿੰਦਰਜੀਤ ਚਾਹਲ ਦੇ ਹੁਕਮਾਂ ਮੁਤਾਬਕ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੇ ਮੱਦੇਨਜ਼ਰ ਇਨ੍ਹਾਂ ਜੱਜਾਂ ਨੂੰ ਘਰ ਵਿਚ ਇਕਾਂਤਵਾਸ ਰਹਿਣ ਲਈ ਹੁਕਮ ਜਾਰੀ ਕੀਤੇ ਗਏ । ਇਨ੍ਹਾਂ ਵਿਚੋਂ ਤ੍ਰਿਪਤਜੋਤ ਕੌਰ ਐਡੀਸ਼ਨਲ ਸੈਸ਼ਨ ਜੱਜ ਨੂੰ 9 ਤੋਂ 22 ਅਪ੍ਰੈਲ ਤੱਕ, ਮਨਜਿੰਦਰ ਸਿੰਘ ਅਡੀਸ਼ਨਲ ਸੈਸ਼ਨ ਜੱਜ ਦੇ ਛੋਟੇ ਪੁੱਤਰ ਦੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ 11 ਤੋਂ 24 ਅਪ੍ਰੈਲ ਤੱਕ, ਸੁਸ਼ਮਾ ਦੇਵੀ ਏ. ਸੀ. ਜੀ. ਐੱਮ. ਜੀ. ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ 11 ਤੋਂ 24 ਅਪ੍ਰੈਲ ਤੱਕ ਅਤੇ ਗਗਨਦੀਪ ਸਿੰਘ ਸੀ. ਜੀ. ਐੱਮ. ਐੱਨ .ਆਰ .ਆਈ. ਕੋਰਟ ਦੀ ਵੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ 10 ਤੋਂ 18 ਅਪ੍ਰੈਲ ਤੱਕ ਆਪਣੇ ਘਰ ਵਿਚ ਹੀ ਆਪਣੇ-ਆਪ ਨੂੰ ਇਕਾਂਤਵਾਸ ਕੀਤਾ ਹੈ ਤਾਂ ਕਿ ਉਹ ਕੋਰੋਨਾ ਮਾਹਾਮਾਰੀ ਤੋਂ ਜਲਦੀ ਹੀ ਨਿਜਾਤ ਪਾ ਸਕਣ।