ਕੱਲ੍ਹ ਨੂੰ ਮਿਲੇਗਾ ਪਿੰਡ ਸੀਚੇਵਾਲ ਨੂੰ 2018-19 ਦਾ ''ਰਾਸ਼ਟਰੀ ਪੰਚਾਇਤੀ ਐਵਾਰਡ''

Thursday, Aug 06, 2020 - 09:25 PM (IST)

ਕੱਲ੍ਹ ਨੂੰ ਮਿਲੇਗਾ ਪਿੰਡ ਸੀਚੇਵਾਲ ਨੂੰ 2018-19 ਦਾ ''ਰਾਸ਼ਟਰੀ ਪੰਚਾਇਤੀ ਐਵਾਰਡ''

ਜਲੰਧਰ- ਜ਼ਿਲ੍ਹੇ ਦੇ ਪਿੰਡ ਸੀਚੇਵਾਲ ਨੂੰ ਕੱਲ੍ਹ (ਸ਼ੁੱਕਰਵਾਰ) ਨੂੰ ਕੇਂਦਰ ਸਰਕਾਰ ਵਲੋਂ ਰਾਸ਼ਟਰੀ ਪੰਚਾਇਤੀ ਐਵਾਰਡ ਹਾਸਲ ਹੋਵੇਗਾ। ਕੇਂਦਰ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦਿੱਤੇ ਜਾਂਦੇ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਐਵਾਰਡ ਲਈ ਇਸ ਵਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਸੀਚੇਵਾਲ ਨੂੰ ਵੀ ਚੁਣਿਆ ਗਿਆ ਹੈ। ਪੰਚਾਇਤ ਨੂੰ ਦਿੱਤੇ ਜਾਂਦੇ ਇਸ ਸਨਮਾਨ ਦੀ ਰਕਮ 5 ਤੋਂ 10 ਲੱਖ ਰੁਪਏ ਹੋਵੇਗੀ। ਇਹ ਸਨਮਾਨ ਪਿੰਡ 'ਚ ਪੰਚਾਇਤ ਵਲੋਂ ਕੀਤੇ ਕੰਮਾਂ ਦੇ ਆਧਾਰ 'ਤੇ ਦਿੱਤੇ ਜਾਂਦੇ ਹਨ। 2018-19 ਦੇ ਸਨਮਾਨ ਨੂੰ ਪ੍ਰਾਪਤ ਕਰ ਕੇ ਸੀਚੇਵਾਲ ਨਿਵਾਸੀ ਖੁਸ਼ ਹਨ। ਉਨ੍ਹਾਂ ਦੀ ਖੁਸ਼ੀ ਜਾਇਜ਼ ਵੀ ਹੈ ਕਿਉਂਕਿ ਸਨਮਾਨ ਦੇ ਅਸਲ ਹੱਕਦਾਰ ਇਹ ਲੋਕ ਹੀ ਹਨ। ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਹਨ ਅਤੇ ਇਥੇ ਬੀਬੀਆਂ ਨੇ ਆਪਣੇ ਨਿੱਜੀ ਮਸਲਿਆਂ ਲਈ ਕਮੇਟੀ ਬਣਾਈ ਹੋਈ ਹੈ। ਇਸ ਤੋਂ ਇਲਾਵਾ ਇਥੇ ਪੜ੍ਹਾਈ ਲਈ ਸਿੱਖਿਆ ਸੰਸਥਾਨ ਹਨ, ਮਜ਼ਦੂਰਾਂ ਨੂੰ ਮਨਰੇਗਾ ਰਾਹੀਂ ਰੁਜ਼ਗਾਰ ਮਿਲਦਾ ਹੈ ਤੇ ਕਿਸਾਨਾਂ ਨੇ ਖੇਤੀ ਲਈ ਯੋਗ ਪ੍ਰਬੰਧ ਵੀ ਕੀਤੇ ਹੋਏ ਹਨ, ਹੋਰ ਤਾਂ ਹੋਰ ਪੰਛੀਆਂ ਲਈ ਹਰੇ ਭਰੇ ਰੁੱਖ਼ਾਂ ਦੀ ਵੀ ਭਰਮਾਰ ਹੈ।


author

Deepak Kumar

Content Editor

Related News