ਹਾਈ ਅਲਰਟ ਕਾਰਨ ਰੇਲਵੇ ਸਟੇਸ਼ਨ ''ਤੇ ਜੀ. ਆਰ. ਪੀ. ਨੇ ਚਲਾਈ ਸਰਚ ਮੁਹਿੰਮ

Friday, Jun 08, 2018 - 05:53 AM (IST)

ਜਲੰਧਰ, (ਗੁਲਸ਼ਨ)- ਅੱਤਵਾਦੀ ਸੰਗਠਨਾਂ ਦੀ ਧਮਕੀ ਭਰੇ ਪੱਤਰ ਮਿਲਣ ਤੋਂ ਬਾਅਦ ਪੰਜਾਬ, ਹਰਿਆਣਾ ਤੇ ਜੰਮੂ 'ਚ ਐਲਾਨੇ ਹਾਈ ਅਲਰਟ ਕਾਰਨ ਜੀ. ਆਰ. ਪੀ. ਨੇ ਵੀਰਵਾਰ ਨੂੰ ਸਿਟੀ ਰੇਲਵੇ ਸਟੇਸ਼ਨ 'ਤੇ ਸਰਚ ਮੁਹਿੰਮ ਚਲਾਈ। ਜੀ. ਆਰ. ਪੀ. ਥਾਣੇ ਦੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਦੇ ਨਿਰਦੇਸ਼ਾਂ 'ਤੇ ਸਬ ਇੰਸਪੈਕਟਰ ਮੁਝੈਲ ਰਾਮ, ਏ. ਐੱਸ. ਆਈ. ਗੁਰਿੰਦਰ ਸਿੰਘ, ਅਸ਼ੋਕ ਕੁਮਾਰ, ਰਾਜਿੰਦਰ ਕੁਮਾਰ ਤੇ ਹੋਰ ਮੁਲਾਜ਼ਮਾਂ ਨੇ ਸਟੇਸ਼ਨ 'ਤੇ ਚੱਪੇ-ਚੱਪੇ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਫਸਟ ਕਲਾਸ ਵੇਟਿੰਗ ਹਾਲ ਆਦਿ 'ਚ ਵੀ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ। ਚੈਕਿੰਗ ਦੌਰਾਨ ਕੁਝ ਟਰੇਨਾਂ 'ਚ ਵੀ ਸਰਚ ਕੀਤੀ ਗਈ।
PunjabKesari
ਪੁਲਸ ਨੇ ਚੈਕਿੰਗ ਦੌਰਾਨ ਆਟੋ ਸਟੈਂਡ, ਰਿਕਸ਼ਾ ਸਟੈਂਡ ਤੇ ਟੈਕਸੀ ਚਾਲਕਾਂ ਨੂੰ ਵੀ ਅਲਰਟ ਰਹਿਣ ਨੂੰ ਕਿਹਾ। ਸਟੇਸ਼ਨ 'ਤੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਵੀ ਪੂਰੀ ਤਰ੍ਹਾਂ ਮੁਸਤੈਦ ਰਹਿਣ ਨੂੰ ਕਿਹਾ।


Related News