ਸਕੂਲ ’ਚ ਲੱਗਾ ਕੋਵਿਡ-19 ਵੈਕਸੀਨੇਸ਼ਨ ਕੈਂਪ

04/02/2021 6:29:47 PM

ਕਪੂਰਥਲਾ (ਮਹਾਜਨ)-ਸਿਹਤ ਮਹਿਕਮੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਬਾਵਾ-ਲਾਲਵਾਨੀ ਪਬਲਿਕ ਸਕੂਲ ’ਚ ਸਕੂਲ ਦੇ ਟੀਚਿੰਗ ਸਟਾਫ਼ ਲਈ ਕੋਵਿਡ-19 ਵੈਕਸੀਨੇਸ਼ਨ ਕੈਂਪ ਡਾ. ਅਕਾਸ਼ਦੀਪ ਸਿੰਘ ਤੇ ਡਾ. ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਇਹ ਕੈਂਪ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚਲਿਆ।

ਇਹ ਵੀ ਪੜ੍ਹੋ : ਜਲੰਧਰ: ਸ਼ੱਕੀ ਹਾਲਾਤ ’ਚ ਰਿਟਾਇਰਡ ਸਬ ਇੰਸਪੈਕਟਰ ਦੇ ਪੁੱਤਰ ਦੀ ਮੌਤ, ਅਲਮਾਰੀ ਨਾਲ ਲਟਕਦੀ ਮਿਲੀ ਲਾਸ਼

ਕੈਂਪ ’ਚ ਸਕੂਲ ਦੇ ਟੀਚਿੰਗ ਸਟਾਫ ਨੇ ਸਿਹਤ ਵਿਭਾਗ ਦੀਆਂ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਉਂਦੇ ਹੋਏ ਆਪਣਾ ਟੀਕਾਕਰਨ ਕਰਵਾਇਆ। ਟੀਕਾਕਰਨ ਦਾ ਲਾਭ ਉਠਾਉਣ ਵਾਲੇ ਟੀਚਿੰਗ ਸਟਾਫ਼ ਦੇ ਮੈਂਬਰਾਂ ਨੇ ਇਸਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਇਸ ਵੈਕਸੀਨ ਸਬੰਧੀ ਸਰਟੀਫ਼ਿਕੇਟ ਵੀ ਆਨਲਾਈਨ ਪ੍ਰਾਪਤ ਕੀਤੇ।

ਇਹ ਵੀ ਪੜ੍ਹੋ : ਜਲੰਧਰ 'ਚ ਪੁਲਸ ਲਈ ਮੁਸੀਬਤ ਬਣਿਆ ਫਤਿਹ ਗਰੁੱਪ, ਛਾਪੇਮਾਰੀ ਕਰ ਰਹੀਆਂ CIA ਸਟਾਫ਼ ਦੀਆਂ ਟੀਮਾਂ

ਪ੍ਰਿੰਸੀਪਲ ਏਕਤਾ ਧਵਨ ਨੇ ਸਮੂਹ ਕੋਵਿਡ-19 ਵੈਕਸੀਨੇਸ਼ਨ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪੈਦਾ ਹੋਏ ਬੁਰੇ ਹਾਲਾਤਾਂ ’ਚ ਸਿਹਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਉਣ ਵਾਲੇ ਡਾਕਟਰ ਸਾਹਿਬਾਨ ਤੇ ਉਨ੍ਹ੍ਹਾਂ ਦੀਆ ਟੀਮਾਂ ਦੇ ਮੈਂਬਰ ਰੱਬੀ ਰੂਪ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਵੈਕਸੀਨੇਸ਼ਨ ਕਰਵਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਗਿਆ, ਸੋ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਝਿਜਕ ਦੇ ਕੋਵਿਡ-19 ਵੈਕਸੀਨੇਸ਼ਨ ਕਰਵਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਅਟਾਰੀ ਹਲਕੇ ’ਚ ਗਰਜੇ ਸੁਖਬੀਰ ਬਾਦਲ, ਨਸ਼ੇ ਸਣੇ ਕਈ ਮੁੱਦਿਆਂ ’ਤੇ ਘੇਰੀ ਕੈਪਟਨ ਸਰਕਾਰ


shivani attri

Content Editor

Related News