ਸੰਤ ਨਗਰ ਰੇਲਵੇ ਫਾਟਕ 40 ਮਿੰਟ ਰੱਖਿਆ ਬੰਦ, ਹੁੰਮਸ ਭਰੀ ਗਰਮੀ ’ਚ ਸੈਂਕੜੇ ਲੋਕ ਹੋਏ ਪ੍ਰੇਸ਼ਾਨ

Friday, Sep 01, 2023 - 11:46 AM (IST)

ਸੰਤ ਨਗਰ ਰੇਲਵੇ ਫਾਟਕ 40 ਮਿੰਟ ਰੱਖਿਆ ਬੰਦ, ਹੁੰਮਸ ਭਰੀ ਗਰਮੀ ’ਚ ਸੈਂਕੜੇ ਲੋਕ ਹੋਏ ਪ੍ਰੇਸ਼ਾਨ

ਜਲੰਧਰ (ਗੁਲਸ਼ਨ)–ਰੇਲਵੇ ਕਾਲੋਨੀ ਤੋਂ ਗੁਰੂ ਨਾਨਕਪੁਰਾ ਵੱਲ ਜਾਂਦੀ ਸੜਕ ’ਤੇ ਸਥਿਤ ਸੰਤ ਨਗਰ ਰੇਲਵੇ ਫਾਟਕ (1-ਸੀ) ਨੂੰ ਵੀਰਵਾਰ ਦੁਪਹਿਰ ਕਰੀਬ 40 ਮਿੰਟ ਤਕ ਲਗਾਤਾਰ ਬੰਦ ਰੱਖਿਆ ਗਿਆ, ਜਦਕਿ ਇਸ ਤੋਂ ਕੁਝ ਦੇਰ ਪਹਿਲਾਂ ਵੀ 15 ਮਿੰਟ ਲਈ ਫਾਟਕ ਬੰਦ ਕੀਤਾ ਗਿਆ। ਹੁੰਮਸ ਭਰੀ ਗਰਮੀ ਵਿਚ ਲਗਾਤਾਰ ਇੰਨੀ ਦੇਰ ਫਾਟਕ ਬੰਦ ਰਹਿਣ ਨਾਲ ਦੋਵੇਂ ਪਾਸੇ ਲੰਮਾ ਜਾਮ ਲੱਗਾ ਰਿਹਾ ਅਤੇ ਸੈਂਕੜੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਾਰਾਂ ਵਿਚ ਤਾਂ ਏ. ਸੀ. ਚੱਲ ਰਹੇ ਸਨ ਪਰ ਉਨ੍ਹਾਂ ਨੇੜੇ ਖੜ੍ਹੇ ਦੋਪਹੀਆ ਵਾਹਨ ਚਾਲਕਾਂ ਦੀ ਹਾਲਤ ਪਤਲੀ ਹੋ ਗਈ। ਲੋਕ ਰੇਲਵੇ ਵਿਭਾਗ ਨੂੰ ਨਿੰਦਦੇ ਰਹੇ। ਕੁਝ ਲੋਕ ਡਿਊਟੀ ’ਤੇ ਤਾਇਨਾਤ ਗੇਟਮੈਨ ਨਾਲ ਵੀ ਉਲਝਦੇ ਨਜ਼ਰ ਆਏ।

PunjabKesari

ਮਿਲੀ ਜਾਣਕਾਰੀ ਮੁਤਾਬਕ ਸੰਤ ਨਗਰ ਫਾਟਕ ਤੋਂ 1 ਕਿਲੋਮੀਟਰ ਪਿੱਛੇ (ਸਿਟੀ ਰੇਲਵੇ ਸਟੇਸ਼ਨ ਵੱਲ) ਰੇਲਵੇ ਟਰੈਕ ਦੀ ਮੇਨਟੀਨੈਂਸ ਲਈ ਟੈਪਿੰਗ ਮਸ਼ੀਨ ਚਲਾਈ ਜਾ ਰਹੀ ਸੀ। ਮਸ਼ੀਨ ਨਕੋਦਰ ਵੱਲੋਂ ਆਈ ਸੀ। ਪਹਿਲਾਂ ਮਸ਼ੀਨ ਆਉਣ ਕਾਰਨ ਫਾਟਕ ਬੰਦ ਕੀਤਾ ਗਿਆ। ਇਸ ਤੋਂ ਬਾਅਦ ਫਾਟਕ ਤੋਂ 1 ਕਿਲੋਮੀਟਰ ਦੂਰ ਮਸ਼ੀਨ ਨੇ ਕੰਮ ਕਰਨਾ ਸ਼ੁਰੂ ਕੀਤਾ ਪਰ ਫਾਟਕ ਪਹਿਲਾਂ ਹੀ ਬੰਦ ਕਰ ਦਿੱਤਾ। ਮਸ਼ੀਨ ਲਗਭਗ 40 ਮਿੰਟ ਵਿਚ ਸੰਤ ਨਗਰ ਫਾਟਕ ਤਕ ਪਹੁੰਚੀ ਪਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ 40 ਮਿੰਟ ਪਹਿਲਾਂ ਹੀ ਫਾਟਕ ਬੰਦ ਕਰਵਾ ਦਿੱਤਾ।

ਇਹ ਵੀ ਪੜ੍ਹੋ- ਪਰਿਵਾਰ 'ਚ ਮਚਿਆ ਕੋਹਰਾਮ, ਨਕੋਦਰ ਵਿਖੇ ਮਾਪਿਆਂ ਦੇ ਜਵਾਨ ਪੁੱਤ ਦੀ ਸੱਪ ਦੇ ਡੱਸਣ ਕਾਰਨ ਮੌਤ

PunjabKesari

ਜਾਣਕਾਰੀ ਮੁਤਾਬਕ ਇੰਨੀ ਦੇਰ ਤਕ ਫਾਟਕ ਬੰਦ ਰੱਖਣਾ ਰੇਲਵੇ ਦੇ ਨਿਯਮਾਂ ਦੇ ਉਲਟ ਹੈ। ਜੇਕਰ ਫਾਟਕ ਨੂੰ ਲੰਮੇ ਸਮੇਂ ਤਕ ਬੰਦ ਰੱਖਿਆ ਜਾਣਾ ਹੈ ਤਾਂ ਇਸ ਦੇ ਲਈ ਪਰਮਿਸ਼ਨ ਲੈਣੀ ਪੈਂਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਪਰ ਰੇਲਵੇ ਅਧਿਕਾਰੀਆਂ ਨੇ ਬਿਨਾਂ ਅਗਾਊਂ ਸੂਚਨਾ ਦੇ ਹੀ ਇੰਨੀ ਦੇਰ ਤਕ ਫਾਟਕ ਨੂੰ ਬੰਦ ਰੱਖਿਆ। ਹੈਰਾਨੀ ਦੀ ਗੱਲ ਹੈ ਕਿ ਫਾਟਕ ਤੋਂ ਅੱਗੇ (ਨਕੋਦਰ ਵੱਲ) ਹੋਮ ਸਿਗਨਲ ਪਾਰ ਕਰਨ ਤੋਂ ਬਾਅਦ ਵੀ ਜਦੋਂ ਫਾਟਕ ਨਾ ਖੁੱਲ੍ਹਿਆ ਤਾਂ ਲੋਕ ਭੜਕਣ ਲੱਗੇ। ਪਸੀਨੇ ਵਿਚ ਭਿੱਜੇ ਲੋਕ ਰੇਲਵੇ ਵਿਭਾਗ ਨੂੰ ਨਿੰਦਦੇ ਨਜ਼ਰ ਆਏ। ਕੁਝ ਲੋਕ ਗੇਟਮੈਨ ’ਤੇ ਵੀ ਗੁੱਸਾ ਕੱਢਦੇ ਰਹੇ ਪਰ ਉਹ ਤਰਕ ਦਿੰਦਾ ਰਿਹਾ ਕਿ ਉਸ ਕੋਲ ਚਾਬੀ ਨਹੀਂ ਹੈ। ਵਰਣਨਯੋਗ ਹੈ ਕਿ ਇਸ ਸੜਕ ’ਤੇ ਟਰੈਫਿਕ ਦਾ ਲੋਡ ਕਾਫ਼ੀ ਜ਼ਿਆਦਾ ਹੈ। ਲੰਮੇ ਸਮੇਂ ਤਕ ਫਾਟਕ ਬੰਦ ਰਹਿਣ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ।

ਇਹ ਵੀ ਪੜ੍ਹੋ- 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੰਜਾਬ ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News