ਅਚਾਨਕ ਅੱਗ ਲੱਗਣ ਨਾਲ ਸਕੂਟੀ ਸਡ਼ ਕੇ ਹੋਈ ਸੁਆਹ
Friday, Nov 16, 2018 - 04:39 AM (IST)

ਨਡਾਲਾ, (ਸ਼ਰਮਾ)- ਇਥੇ ਨਡਾਲਾ ਚੌਕ ਨੇਡ਼ੇ ਸਕੂਟੀ ਨੂੰ ਅਚਾਨਕ ਅੱਗ ਨੇ ਆਪਣੀ ਝਪੇਟ ਵਿਚ ਲੈ ਲਿਆ ਤੇ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਇਸ ਸਬੰਧੀ ਪੀਡ਼ਤ ਰਾਜ ਕੁਮਾਰ ਪੁੱਤਰ ਸਾਂਈ ਦਾਸ ਵਾਸੀ ਬਾਜੀਗਰ ਬਸਤੀ ਦਮੂਲੀਆ ਨੇ ਦੱਸਿਆ ਕਿ ਉਹ ਦੁਪਹਿਰ ਤਕਰੀਬਨ 2-20 ਤੇ ਸੋਢੀ ਮੈਡੀਕਲ ਸਟੋਰ ’ਚ ਦਵਾਈ ਲੈ ਕੇ ਆਪਣੀ ਬਜਾਜ ਸਕੂਟੀ ’ਤੇ ਸਵਾਰ ਘਰ ਨੂੰ ਜਾਣ ਲੱਗਾ ਤਾਂ ਉਸ ਦੀ ਲੱਤ ਨੂੰ ਅਚਾਨਕ ਸੇਕ ਲਗਣ ’ਤੇ ਉਸ ਨੇ ਵੇਖਿਆ ਕਿ ਸਕੂਟੀ ਦੇ ਪਿਛਲੇ ਹਿਸੇ ਨੂੰ ਅੱਗ ਲੱਗੀ ਹੋਈ ਸੀ। ਇਸ ਦੌਰਾਨ ਉਹ ਘਬਰਾ ਗਿਆ ਤੇ ਸਕੂਟੀ ਥੱਲੇ ਸੁਟ ਕੇ ਆਪਣੀ ਜਾਨ ਬਚਾਈ। ਅੱਗ ਇਨ੍ਹੀ ਤੇਜ਼ੀ ਨਾਲ ਭਡ਼ਕੀ ਕਿ ਉਸ ਨੂੰ ਵੀ ਝਪੇਟ ਵਿਚ ਲੈ ਸਕਦੀ ਸੀ । ਰਾਜ ਕੁਮਾਰ ਨੇ ਦਸਿਆ ਕਿ ਉਹ ਉਸ ਸਕੂਟੀ ਤੇ ਆਪਣਾ ਕਬਾਡ਼ੀਏ ਦਾ ਕਾਰੋਬਾਰ ਕਰਦਾ ਸੀ ਤੇ ਇਹੋ ਹੀ ਰੋਜ਼ੀ ਰੋਟੀ ਦਾ ਸਾਧਨ ਸੀ।