ਰੂਪਨਗਰ ਦੇ ਸਕੂਲਾਂ ''ਚ 21 ਤੇ 22 ਅਗਸਤ ਨੂੰ ਰਹੇਗੀ ਛੁੱਟੀ
Tuesday, Aug 20, 2019 - 08:48 PM (IST)

ਰੂਪਨਗਰ (ਵਿਜੇ)— ਡਾ. ਸੁਮੀਤ ਕੁਮਾਰ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹੇ 'ਚ ਪੈਂਦੇ 28 ਸਕੂਲਾਂ 'ਚ 21 ਅਤੇ 22 ਅਗਸਤ ਦਿਨ ਵੀਰਵਾਰ ਨੂੰ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਭਾਰੀ ਬਰਸਾਤ ਪੈਣ ਨਾਲ ਆਮ ਜਨ ਜੀਵਨ 'ਤੇ ਅਸਰ ਪੈ ਰਿਹਾ ਹੈ ਤੇ ਬੱਚਿਆਂ ਨੂੰ ਵੀ ਸਕੂਲ ਜਾਣ 'ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸਕੂਲ ਦਰਿਆ ਕੰਢੀ ਇਲਾਕਿਆਂ ਦੇ ਨੇੜੇ ਹੋਣ ਕਾਰਣ ਇਨ੍ਹਾਂ ਸਕੂਲਾਂ ਦੇ ਬੱਚਿਆਂ ਦੀ ਸਿਹਤ ਅਤੇ ਆਮ ਜਨ-ਜੀਵਨ ਨੂੰ ਮੁੱਖ ਰੱਖਦੇ ਹੋਏ ਜ਼ਿਲੇ ਦੇ 28 ਸਕੂਲਾਂ 'ਚ ਛੁੱਟੀ ਕੀਤੀ ਗਈ ਹੈ।