ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਪੀੜਤ 2 ਲੋਕਾਂ ਦੀ ਮੌਤ,11 ਪਾਜ਼ੇਟਿਵ

10/21/2020 1:42:46 AM

ਰੂਪਨਗਰ,(ਵਿਜੇ ਸ਼ਰਮਾ)-ਜ਼ਿਲ੍ਹੇ 'ਚ ਕੋਰੋਨਾ ਪੀੜਤ 2 ਲੋਕਾਂ ਦੀ ਮੌਤ ਅਤੇ 11 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ 'ਚ 58568 ਸੈਂਪਲ ਲਏ ਗਏ ਜਿਨ੍ਹਾਂ 'ਚੋਂ 55663 ਦੀ ਰਿਪੋਰਟ ਨੈਗੇਟਿਵ ਆਈ ਅਤੇ 1054 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ 'ਚ 2390 ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ ਅਤੇ 2065 ਰਿਕਵਰ ਹੋਏ ਹਨ।
ਅੱਜ 11 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲੇ 'ਚ ਐਕਟਿਵ ਕੇਸਾਂ ਦੀ ਗਿਣਤੀ 218 ਹੋ ਗਈ। ਅੱਜ ਜ਼ਿਲੇ 'ਚ ਹੋਈਆਂ ਦੋ ਮੌਤਾਂ ਨਾਲ ਹੁਣ ਤੱਕ ਜ਼ਿਲੇ 'ਚ ਕੋਰੋਨਾ ਕਾਰਣ ਹੋਈਆਂ ਮੌਤਾਂ ਦਾ ਆਂਕੜਾ 107 ਹੋ ਗਿਆ ਹੈ। ਸਿਹਤ ਵਿਭਾਗ ਦੁਆਰਾ ਅੱਜ 459 ਸੈਂਪਲ ਲਏ ਗਏ। ਜ਼ਿਲੇ 'ਚ ਅੱਜ ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ 'ਚ ਰੂਪਨਗਰ ਤੋਂ 4, ਸ੍ਰੀ ਅਨੰਦਪੁਰ ਸਾਹਿਬ ਤੋਂ 4, ਮੋਰਿੰਡਾ ਤੋਂ 1, ਸ੍ਰੀ ਚਮਕੌਰ ਸਾਹਿਬ ਤੋਂ 1 ਅਤੇ ਭਰਤਗੜ੍ਹ ਤੋਂ 1 ਵਿਅਕਤੀ ਸ਼ਾਮਲ ਹੈ।
ਜ਼ਿਲੇ 'ਚ ਹੋਈਆਂ ਦੋ ਮੌਤਾਂ 'ਚ ਪਹਿਲੀ ਮੌਤ ਕਕਰਾਲੀ ਬਲਾਕ ਸ੍ਰੀ ਚਮਕੌਰ ਸਾਹਿਬ ਦੇ 63 ਸਾਲਾ ਮਰੀਜ਼ ਦੀ ਹੋਈ ਜੋ ਐੱਸ.ਜੀ.ਐੱਚ.ਐੱਸ. ਸੋਹਾਣਾ ਸੈਕਟਰ 77 ਮੋਹਾਲੀ 'ਚ ਜ਼ੇਰੇ ਇਲਾਜ ਸੀ। ਦੂਜੀ ਮੌਤ ਗੰਭੀਰਪੁਰ ਬਲਾਕ ਕੀਰਤਪੁਰ ਸਾਹਿਬ ਨਿਵਾਸੀ ਦੀ ਹੋਈ ਜੋ ਫੋਰਟਿਸ ਹਸਪਤਾਲ ਮੋਹਾਲੀ 'ਚ ਜ਼ੇਰੇ ਇਲਾਜ ਸੀ।


Deepak Kumar

Content Editor Deepak Kumar