ਰਬੜ ਫੈਕਟਰੀ ’ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਸੁਆਹ
Monday, Mar 29, 2021 - 10:57 AM (IST)
ਜਲੰਧਰ (ਜ. ਬ.)- ਸੈਣੀ ਕਾਲੋਨੀ ਦੀ ਇਕ ਰਬੜ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਅਤੇ ਧੂੰਆਂ ਦੂਰ-ਦੂਰ ਤੋਂ ਵਿਖਾਈ ਦੇ ਰਿਹਾ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਨੰ.-8 ਦੀ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਸਨ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ
ਜਾਣਕਾਰੀ ਦਿੰਦੇ ਥਾਣਾ ਨੰ.-8 ਦੇ ਏ. ਐੱਸ. ਆਈ. ਮਨਜੀਤ ਰਾਮ ਨੇ ਦੱਸਿਆ ਕਿ ਐਤਵਾਰ ਸਵੇਰੇ 11 ਵਜੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਵੇਂ ਹੀ ਉਹ ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਬਹਿਲ ਪਾਲੀਮਰ ਫੈਕਟਰੀ ਵਿਚੋਂ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ। ਫੈਕਟਰੀ ’ਚ ਰਬੜ ਦਾ ਕੰਮ ਹੁੰਦਾ ਹੈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਾਟਾਂ ਨੇ ਸਾਰੀ ਫੈਕਟਰੀ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫੈਕਟਰੀ ’ਚ ਕੰਮ ਕਰਨ ਵਾਲੇ ਮਜ਼ਦੂਰ ਵੀ ਪਹੁੰਚ ਗਏ ਸਨ, ਜਿਨ੍ਹਾਂ ਕਾਫੀ ਹਿੰਮਤ ਨਾਲ ਫੈਕਟਰੀ ’ਚ ਪਿਆ ਕੈਮੀਕਲ ਸਹੀ ਸਮੇਂ ’ਤੇ ਬਾਹਰ ਕੱਢਿਆ। ਐਤਵਾਰ ਹੋਣ ਕਾਰਣ ਫੈਕਟਰੀ ਬੰਦ ਸੀ, ਜਿਸ ਕਾਰਣ ਅੱਗ ਲੱਗਣ ਦੇ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਿਲਹਾਲ ਅੱਗ ਨਾਲ ਹੋਏ ਨੁਕਸਾਨ ਦਾ ਅਜੇ ਕੋਈ ਅੰਦਾਜ਼ਾ ਨਹੀਂ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਫਤਿਹ ਗਰੁੱਪ ਦੀ ਦਹਿਸ਼ਤ, ਸ਼ਰੇਆਮ ਪੁਲਸ ਨੂੰ ਇੰਝ ਦਿੱਤੀ ਚੁਣੌਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?