ਜਲੰਧਰ ਵਿਖੇ ਗੈਸ ਏਜੰਸੀ ਦੇ ਵਰਕਰ ਤੋਂ ਪਿਸਤੌਲ ਦੀ ਨੋਕ ’ਤੇ ਲੁੱਟੇ 34 ਹਜ਼ਾਰ ਰੁਪਏ

Saturday, Jan 28, 2023 - 12:29 PM (IST)

ਜਲੰਧਰ ਵਿਖੇ ਗੈਸ ਏਜੰਸੀ ਦੇ ਵਰਕਰ ਤੋਂ ਪਿਸਤੌਲ ਦੀ ਨੋਕ ’ਤੇ ਲੁੱਟੇ 34 ਹਜ਼ਾਰ ਰੁਪਏ

ਜਲੰਧਰ (ਸੁਰਿੰਦਰ)- ਲੰਮਾ ਪਿੰਡ ਤੋਂ ਹੁਸ਼ਿਆਰਪੁਰ ਰੋਡ ’ਤੇ ਗੁਲਮਰਗ ਕਾਲੋਨੀ ਦੇ ਸਾਹਮਣੇ ਇਕ ਨਿੱਜੀ ਗੈਸ ਏਜੰਸੀ ਦੇ ਵਰਕਰ ਤੋਂ ਪੈਸੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਗੈਸ ਏਜੰਸੀ ਦੇ ਵਰਕਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਵਿਫਟ ਕਾਰ ’ਚ 2 ਵਿਅਕਤੀ ਆਏ ਅਤੇ ਪਿਸਤੌਲ ਦੀ ਨੋਕ ’ਤੇ 34600 ਰੁਪਏ ਲੁੱਟ ਕੇ ਫਰਾਰ ਹੋ ਗਏ। ਪੀੜਤ ਲਕਸ਼ਮਣ ਨੇ ਦੱਸਿਆ ਕਿ ਉਹ ਗੈਸ ਸਿਲੰਡਰ ਸਪਲਾਈ ਕਰਨ ਲਈ ਜਾ ਰਿਹਾ ਸੀ ਕਿ ਅਚਾਨਕ ਇਕ ਕਾਰ ਆ ਕੇ ਉਸ ਦੇ ਕੋਲ ਰੁਕੀ ਤੇ 2 ਵਿਅਕਤੀ ਉਤਰ ਕੇ ਇਹ ਕਹਿਣ ਲੱਗੇ ਕਿ ਸਿਲੰਡਰ ’ਚ ਗੈਸ ਘੱਟ ਹੈ ਅਤੇ ਕਈ ਬਹਾਨੇ ਬਣਾਉਣ ਲੱਗੇ, ਜਿਸ ਤੋਂ ਬਾਅਦ ਦੋਵੇਂ ਵਿਅਕਤੀਅਾਂ ਨੇ ਪਿਸਤੌਲ ਦੀ ਨੋਕ ’ਤੇ ਉਸ ਤੋਂ ਪੈਸੇ ਲੁੱਟ ਲਏ, ਜਿਸ ਦੀ ਸ਼ਿਕਾਇਤ ਥਾਣਾ-8 ’ਚ ਕੀਤੀ ਗਈ। 

ਮੌਕੇ ’ਤੇ ਪਹੁੰਚੇ ਐੱਸ. ਅੈੱਚ. ਓ. ਨਵਦੀਪ ਸਿੰਘ ਨੇ ਸਾਰੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਐੱਸ. ਐੱਚ. ਓ. ਨਵਦੀਪ ਸਿੰਘ ਨੇ ਕਿਹਾ ਕਿ ਵਰਕਰ ਤੋਂ ਪੈਸੇ ਤਾਂ ਲੁੱਟੇ ਗਏ ਹਨ ਪਰ ਪਿਸਤੌਲ ਦੀ ਨੋਕ ’ਤੇ ਨਹੀਂ। ਵੈਪਨ ਨਹੀਂ ਸੀ, ਜਿਹੜੇ ਵਿਅਕਤੀਅਾਂ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੂੰ ਹਰ ਹਾਲਤ ’ਚ ਫੜਾਂਗੇ। ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਵੇਖੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਲਵੇਗਾ ਕਰਵਟ, ਧੁੱਪ ਮਗਰੋਂ ਹੁਣ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News