ਗੰਭੀਰ ਵਿੱਤੀ ਘਾਟਾ : ਔਰਤਾਂ ਦੇ ਮੁਫ਼ਤ ਸਫ਼ਰ ਦਾ ਬਕਾਇਆ 250 ਕਰੋੜ, ਜਾਰੀ ਹੋਣਗੇ ਸਿਰਫ 15 ਕਰੋੜ

04/14/2022 4:19:38 PM

ਜਲੰਧਰ (ਪੁਨੀਤ)–ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਵਿਚ ਸਫਰ ਕਰਨ ਵਾਲੀਆਂ ਔਰਤਾਂ ਦਾ ਟਿਕਟ ਖਰਚ ਸਰਕਾਰ ਵੱਲੋਂ ਉਠਾਇਆ ਜਾ ਰਿਹਾ ਹੈ। ਇਸ ਕ੍ਰਮ ਵਿਚ ਔਰਤਾਂ ਦੀ ਜੋ ਟਿਕਟ ਕੱਟੀ ਜਾਂਦੀ ਹੈ, ਮਸ਼ੀਨਾਂ ਵਿਚ ਉਸਦਾ ਖਰਚਾ ਜੁੜਦਾ ਰਹਿੰਦਾ ਹੈ। ਮਹੀਨੇ ਦੇ ਅਾਖੀਰ ਵਿਚ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਵੱਲੋਂ ਸਰਕਾਰ ਨੂੰ ਬਿੱਲ ਭੇਜਿਆ ਜਾਂਦਾ ਹੈ। ਨਵੰਬਰ ਤੋਂ ਹੁਣ ਤੱਕ ਲਗਭਗ 250 ਕਰੋੜ ਰੁਪਏ ਦੇ ਬਿੱਲ ਬਣ ਚੁੱਕੇ ਹਨ। ਪਨਬੱਸ, ਰੋਡਵੇਜ਼ ਨੇ 130 ਕਰੋੜ ਅਤੇ ਪੀ. ਆਰ. ਟੀ. ਸੀ. ਨੇ 120 ਕਰੋੜ ਰੁਪਏ ਦਾ ਸਫਰ ਔਰਤਾਂ ਨੂੰ ਮੁਫਤ ਕਰਵਾਇਆ ਹੈ। ਸਰਕਾਰ ਕੋਲ ਿਬੱਲ ਬਕਾਇਆ ਹਨ, ਜਿਸਦੀ ਵਿਭਾਗ ਨੂੰ ਮਨਜ਼ੂਰੀ ਨਹੀਂ ਹੋ ਰਹੀ ਅਤੇ ਆਰਥਿਕ ਤੰਗੀ ਦੇ ਇਸ ਆਲਮ ਵਿਚ ਵਿਭਾਗ ਨੂੰ ਹਰ ਪਾਸਿਓਂ ਨਿਰਾਸ਼ਾ ਹੱਥ ਲੱਗ ਰਹੀ ਹੈ।

ਪਿਛਲੇ ਦਿਨੀਂ ਚੰਡੀਗੜ੍ਹ ਵਿਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ਵਿਚ ਵਿਭਾਗ ਦੇ ਬਿੱਲਾਂ ਦੇ ਪੈਂਡਿੰਗ ਹੋਣ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 250 ਕਰੋਡ਼ ਦੇ ਬਿੱਲਾਂ ਵਿਚੋਂ ਸਰਕਾਰ ਵੱਲੋਂ ਸਿਰਫ 15 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ, ਜੋ ਕਿ ਊਠ ਦੇ ਮੂੰਹ ਵਿਚ ਜੀਰਾ ਵਾਲੀ ਕਹਾਵਤ ਨੂੰ ਸਿੱਧ ਕਰਦੇ ਹਨ। ਉਕਤ 15 ਕਰੋੜ ਰੁਪਏ ਸੋਮਵਾਰ ਤੱਕ ਜਾਰੀ ਹੋਣ ਦੀ ਉਮੀਦ ਹੈ।


Manoj

Content Editor

Related News