ਰੋਪੜ ਪੁਲਸ ਵਲੋਂ ਸੰਸੀ ਗੈਂਗ ਦਾ 9ਵਾਂ ਗੈਂਗਸਟਰ ਗ੍ਰਿਫਤਾਰ

04/01/2019 7:03:35 PM

ਰੂਪਨਗਰ(ਸੱਜਨ ਸੈਣੀ) : ਰੋਪੜ ਪੁਲਸ ਵਲੋਂ ਸੋਮਵਾਰ ਸਵੇਰ ਨੂੰ ਤਰਨਤਾਰਨ ਸ਼ਹਿਰ ਦੇ ਮਨਦੀਪ ਉਰਫ ਮਨਾ ਗੈਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਸਿਕੰਦਰ ਸੰਸੀ ਗੈਗ ਦਾ ਇਕੋ-ਇਕ ਮੈਂਬਰ ਸੀ । ਇਸ ਗੈਂਗ ਦੇ 8 ਮੈਂਬਰ ਪਹਿਲਾਂ ਹੀ ਵੱਖ-ਵੱਖ ਜੇਲਾਂ 'ਚ ਬੰਦ ਹਨ ਅਤੇ ਇਹ ਗੈਂਗ ਦਾ 9ਵਾਂ ਮੈਂਬਰ ਹੈ, ਜੋ ਕਿ ਜੇਲ 'ਚ ਫਰਾਰ ਸੀ। ਐਸ. ਐਸ. ਪੀ. ਰੋਪੜ ਸਵਪਨ ਸ਼ਰਮਾ ਨੇ ਦੱਸਿਆ ਕਿ“ਅਸੀਂ ਇਸ ਦੇ ਕਬਜ਼ੇ 'ਚੋਂ 2 ਪਿਸਤੌਲ, 32 ਬੋਰ ਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮਨਦੀਪ ਉਰਫ ਮੰਨਾ ਪਿਛਲੇ 8 ਸਾਲਾਂ ਤੋਂ ਇੰਟਰ-ਗੈਂਗ ਦੁਸ਼ਮਣੀ 'ਚ ਸਰਗਰਮ ਸੀ।“ਸੰਸੀ ਗੈਂਗ ਅੰਮ੍ਰਿਤਸਰ ਖੇਤਰ ਦੇ ਜੱਗੂ ਬਵਾਲਪੁਰੀਆ ਗਰੁੱਪ ਦੇ ਕੱਟੜ ਵਿਰੋਧੀ ਹਨ। ਸੰਸੀ ਗੈਂਗ ਅੰਮ੍ਰਿਤਸਰ, ਤਰਨਤਾਰਨ ਅਤੇ ਅਜਨਾਲਾ ਦੇ ਏਰਿਆ 'ਚ ਸਰਗਰਮ ਰਿਹਾ ਹੈ। 
ਇਸ ਨੂੰ ਪਹਿਲਾਂ ਵੀ ਫਰੀਦਕੋਟ ਤੇ ਤਰਨਤਾਰਨ ਜਿਲਿਆਂ 'ਚ ਹੱਤਿਆ ਅਤੇ ਅਸਲਾ ਐਕਟ ਦੇ 4 ਮੁਕੱਦਮਿਆਂ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਹ ਅੰਮ੍ਰਿਤਸਰ ਅਤੇ ਤਰਨਤਾਰਨ ਜਿਲਿਆ 'ਚ ਹੱਤਿਆ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ 5 ਕੇਸਾਂ 'ਚ ਲੋੜੀਂਦਾ ਸੀ। ਇਹ ਉਪਰੋਕਤ 5 ਕੇਸਾਂ 'ਚੋਂ 3 'ਚ ਭਗੋੜਾ (ਪੀ. ਓ.) ਹੈ। ਮੰਨਾ ਨੂੰ 4 ਸਾਲ ਪਹਿਲਾਂ ਲਾਂਬਾ ਪੱਟੀ ਦੁਆਰਾ ਤਿੰਨ ਵਾਰ ਗੋਲੀ ਮਾਰੀ ਗਈ ਸੀ। ਬਾਅਦ 'ਚ ਦਵਿੰਦਰ ਬੰਬੀਹਾ ਨੇ ਇੰਟਰਗੈਂਗ ਸ਼ੂਟਆਉਟ 'ਚ ਲਾਂਬਾ ਪੱਟੀ ਨੂੰ ਮਾਰ ਦਿੱਤਾ ਸੀ। ਜੱਗੂ ਬਵਾਲਪੂਰੀਆਂ ਨੂੰ ਹਾਲ ਹੀ 'ਚ ਰੋਪੜ ਜੇਲ 'ਚ ਬੰਦ ਕੀਤਾ ਗਿਆ ਸੀ ਤੇ ਮੰਨਾ ਇਸ ਖੇਤਰ 'ਚ ਕਾਫੀ ਸਰਗਰਮੀ ਨਾਲ ਘੁੰਮ ਰਿਹਾ ਸੀ ਅਤੇ ਅਦਾਲਤ ਦੀਆਂ ਤਰੀਕਾਂ ਦੌਰਾਨ ਜੱਗੂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਸੀ । ਰੋਪੜ ਪੁਲਸ ਨੇ ਪਿਛਲੇ 9 ਮਹੀਨਿਆਂ ਦੌਰਾਨ ਇਹ ਛੇਵਾਂ ਗੈਂਗਸਟਰ ਗ੍ਰਿਫਤਾਰ ਕੀਤਾ ਗਿਆ ਹੈ। ਰੋਪੜ ਪੁਲਸ ਵਲੋਂ ਪਿਛਲੇ ਸਾਲ ਅਗਸਤ 'ਚ ਦਿਲਪ੍ਰੀਤ ਗਰੁੱਪ ਦੇ ਆਕਾਸ਼ੂ ਨੂੰ ਕਾਬੂ ਕੀਤਾ ਗਿਆ ਸੀ। ਇਸ ਸਾਲ ਫਰਵਰੀ 'ਚ ਪਹਿਲਵਾਨ ਗਰੁੱਪ ਦੇ 3 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਅਤੇ ਪਿਛਲੇ ਮਹੀਨੇ ਪਿੰਦਰੀ ਗਰੁੱਪ ਦੇ ਕਾਲੇ ਨੂੰ ਕਾਬੂ ਕੀਤਾ ਗਿਆ ਸੀ। ਪੁਲਸ ਨੇ ਉਕਤ ਗੈਂਗਸਟਰ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News