ਬੰਗਾ ਵਿਖੇ ਬਿਜਲੀ ਘਰ ''ਚ ਚੋਰਾਂ ਨੇ ਬੋਲਿਆ ਧਾਵਾ, ਸਟੋਰਾਂ ਦੇ ਤਾਲੇ ਤੋੜ ਸਾਮਾਨ ਕੀਤਾ ਚੋਰੀ

05/02/2022 5:46:04 PM

ਬੰਗਾ (ਚਮਨ ਲਾਲ/ਰਾਕੇਸ਼)- ਬੰਗਾ ਦੇ ਗੜਸ਼ੰਕਰ ਰੋਡ ਤੇ ਸਥਿਤ ਮੁੱਖ ਬਿਜਲੀ ਘਰ ਨੂੰ ਚੋਰਾਂ ਨੇ ਨਿਸ਼ਾਨੇ 'ਤੇ ਲੈਂਦੇ ਹੋਏ ਬਿਜਲੀ ਘਰ ਅੰਦਰ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕੇ 'ਤੇ ਜਾਣਕਾਰੀ ਦਿੰਦੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਵੱਲੋਂ ਬਿਜਲੀ ਘਰ ਦੇ ਅੰਦਰ ਪੈਂਦੇ ਵੱਖ-ਵੱਖ ਅਧਿਕਾਰੀਆਂ ਨੂੰ ਮਿਲੇ ਕਮਰਿਆਂ ਅਤੇ ਪੁਰਾਣੇ ਅਤੇ ਨਵੇਂ ਸਾਮਾਨ ਨਾਲ ਭਰੇ ਹੋਏ ਸਟੋਰਾਂ ਦੇ ਤਾਲੇ, ਕੁੰਢੀਆਂ ਤੋੜ ਕੇ ਚੋਰਾਂ ਨੇ ਉਨ੍ਹਾਂ ਅੰਦਰ ਪਿਆ ਕਾਫ਼ੀ ਸਾਮਾਨ ਬਾਹਰ ਕੱਢਿਆ। ਬਿਜਲੀ ਘਰ ਦੀ ਪਿਛਲੇ ਪਾਸੇ ਦੀ ਨਵਾਂਸ਼ਹਿਰ ਰੋਡ ਵੱਲ ਬਣੀ ਦੀਵਾਰ ਰਾਹੀਂ ਉਸ ਨਾਲ ਲੱਗਦੇ ਖਾਲੀ ਪਏ ਪਲਾਟ ਵਿੱਚ ਸੁੱਟ ਦਿੱਤਾ, ਜੋਕਿ ਉਹ ਨਾਲ ਲਿਜਾਣ ਵਿੱਚ ਸਫ਼ਲ ਨਹੀ ਹੋ ਸਕੇ। 

ਇਹ ਵੀ ਪੜ੍ਹੋ: ਬਠਿੰਡਾ ’ਚ ਵਾਪਰੇ ਹਾਦਸੇ ਦੌਰਾਨ 5 ਸਾਲਾ ਬੱਚੀ ਦੀ ਦਰਦਨਾਕ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਉਨ੍ਹਾਂ ਦੱਸਿਆ ਕਿ ਉਕਤ ਸਾਮਾਨ ਵਿੱਚ ਨਵੇਂ ਅਤੇ ਪੁਰਾਣੇ ਬਿਜਲੀ ਮੀਟਰ, ਨਵੀਆਂ ਤਾਰਾਂ, ਸਟੀਲ ਪਾਵਰ ਤਾਰਾਂ ਅਤੇ ਹੋਰ ਬਹੁਤ ਸਾਰਾ ਸਾਮਾਨ ਜੋ ਚੋਰਾਂ ਨੇ ਕਮਰਿਆਂ ਵਿੱਚੋਂ ਬਾਹਰ ਕੱਢਿਆ ਅਤੇ ਉਕਤ ਸਥਾਨ 'ਤੇ ਸੁੱਟ ਦਿੱਤਾ ਜਦਕਿ ਕੁਝ ਸਮਾਨ ਤਾਂ ਬੋਰਿਆਂ ਵਿੱਚ ਪਾ ਕੇ ਰੱਖਿਆ ਗਿਆ, ਜੋ ਦਫ਼ਤਰ ਦੀ ਹਦੂਦ ਦੇ ਅੰਦਰ ਕਮਰਿਆਂ ਦੇ ਦਰਵਾਜ਼ਿਆਂ ਵਿੱਚ ਹੀ ਪਿਆ ਰਹਿ ਗਿਆ। ਉਨ੍ਹਾਂ ਦੱਸਿਆ ਕਿ ਉਕਤ ਹੋਈ ਵਾਰਦਾਤ ਬਾਰੇ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਥਾਣਾ ਸਿਟੀ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ. ਸ਼ਤੀਸ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ਉਤੇ ਪੁੱਜ ਗਏ ਅਤੇ ਮੌਕੇ 'ਤੇ ਫਿੰਗਰ ਪ੍ਰਿੰਟ ਮਾਹਿਰ ਟੀਮਾਂ ਅਤੇ ਹੋਰ ਜਾਂਚ ਏਜੰਸੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ।

PunjabKesari

ਕੀ ਕਹਿਣਾ ਹੈ ਥਾਣਾ ਸਿਟੀ ਦੇ ਐੱਸ. ਐੱਚ. ਓ. ਸ਼ਤੀਸ ਕੁਮਾਰ ਦਾ 
ਜਦੋਂ ਹੋਈ ਚੋਰੀ ਬਾਰੇ ਮੌਕੇ 'ਤੇ ਪੁੱਜੇ ਥਾਣਾ ਸਿਟੀ ਦੇ ਐੱਸ. ਐੱਚ. ਓ. ਸ਼ਤੀਸ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਚੋਰੀ ਵਿੱਚ ਮਹਿਕਮੇ ਦਾ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਵਿਭਾਗ ਦੇ ਅਧਿਕਾਰੀ ਰਿਕਾਰਡ ਦੀ ਪੜਤਾਲ ਕਰਨ ਉਪੰਰਤ ਜੋ ਤੱਥ ਦੱਸਣਗੇ, ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਜਾਂਚ ਟੀਮਾਂ ਉਕਤ ਹੋਈ ਵਾਰਦਾਤ ਦੀ ਬਹੁਤ ਹੀ ਡੂੰਘਾਈ ਨਾਲ ਜਾਂਚ ਕਰ ਰਹੀਆ ਹਨ। ਉਨ੍ਹਾਂ ਦੱਸਿਆ ਕਿ ਜਿਸ ਹਿਸਾਬ ਨਾਲ ਚੋਰਾਂ ਨੇ ਚੋਰੀ ਨੂੰ ਇੰਜਾਮ ਦਿੱਤਾ ਹੈ, ਉਸ ਹਿਸਾਬ ਨਾਲ ਉਨ੍ਹਾਂ ਦੀ ਗਿਣਤੀ ਇਕ ਦੋ ਨਹੀਂ ਸਗੋਂ ਇਸ ਤੋਂ ਜ਼ਿਆਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਗਰਮੀ ਨੇ ਤੋੜਿਆ 122 ਸਾਲ ਦਾ ਰਿਕਾਰਡ, ਲੰਮੇ ਪਾਵਰਕੱਟ 'ਚ ਇਨਵਰਟਰ ਵੀ ਦੇ ਗਏ ਜਵਾਬ, ਵਾਇਰਲ ਹੋਣ ਲੱਗੀਆਂ ਇਹ ਤਸਵੀਰਾਂ

PunjabKesari

ਨਹੀ ਹੈ ਵਿਭਾਗ ਕੋਲ ਕੋਈ ਚੌਕੀਦਾਰ 
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਸਥਾਨ 'ਤੇ ਚੋਰੀ ਹੋਈ ਹੈ, ਉਸ ਸਥਾਨ 'ਤੇ ਸਰਕਾਰ ਦਾ ਬਿਜਲੀ ਉਪਕਰਨਾਂ ਦਾ ਲੱਖਾ ਰੁਪਏ ਦਾ ਸਾਮਾਨ ਵਿਭਾਗ ਵੱਲੋਂ ਸਟੋਰ ਕੀਤਾ ਹੋਇਆ ਹੈ ਪਰ ਦਿਨ ਪ੍ਰਤੀ ਦਿਨ ਮੁਲਾਜ਼ਮਾ ਦੀ ਘੱਟ ਰਹੀ ਗਿਣਤੀ ਅਤੇ ਨਵੀਂ ਭਰਤੀ ਨਾ ਹੋਣ ਕਾਰਨ ਮੁਲਾਜ਼ਮਾਂ ਦੀ ਕਮੀ ਨਾਲ ਵਿਲਕ ਰਹੇ ਵਿਭਾਗ ਕੋਲ ਕਰਮਚਾਰੀਆਂ ਦੀ ਕਮੀ ਹੈ, ਉੱਥੇ ਹੀ ਉਕਤ ਦਫ਼ਤਰ ਕੋਲ ਕੋਈ ਵੀ ਚੌਕੀਦਾਰ ਨਾ ਹੋਣ ਕਾਰਨ ਚੋਰਾਂ ਵੱਲੋਂ ਉਕਤ ਦਫ਼ਤਰ ਨੂੰ ਨਿਸ਼ਾਨੇ 'ਤੇ ਲੈਣਾ ਚੋਰੀ ਦਾ ਮੁੱਖ ਕਾਰਨ ਹੋ ਸਕਦਾ ਹੈ।

ਇਹ ਵੀ ਪੜ੍ਹੋ: 21 ਸਾਲਾ ਮੁੰਡੇ ਨਾਲ ਪ੍ਰੇਮ ਸੰਬੰਧਾਂ ਨੇ ਪਾਇਆ ਕਲੇਸ਼, 4 ਬੱਚਿਆਂ ਦੀ ਮਾਂ ਨੇ ਚੁੱਕਿਆ ਹੈਰਾਨ ਕਰਦਾ ਕਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

PunjabKesari


shivani attri

Content Editor

Related News