ਗ੍ਰੀਸ ''ਚ ਹੁੰਦਾ ਅਜਿਹਾ ਤਾਂ ਕੁਝ ਹੀ ਘੰਟਿਆਂ ''ਚ ਗ੍ਰਿਫਤਾਰ ਹੋ ਜਾਂਦੇ ਮੁਲਜ਼ਮ : ਐੱਨ. ਆਰ. ਆਈ.

Monday, Nov 19, 2018 - 10:59 AM (IST)

ਗ੍ਰੀਸ ''ਚ ਹੁੰਦਾ ਅਜਿਹਾ ਤਾਂ ਕੁਝ ਹੀ ਘੰਟਿਆਂ ''ਚ ਗ੍ਰਿਫਤਾਰ ਹੋ ਜਾਂਦੇ ਮੁਲਜ਼ਮ : ਐੱਨ. ਆਰ. ਆਈ.

ਜਲੰਧਰ (ਕਮਲੇਸ਼)— ਸਲੇਮਪੁਰ ਮਸੰਦਾ ਵਿਖੇ ਲੁੱਟ ਦਾ ਸ਼ਿਕਾਰ ਹੋਏ ਐੱਨ. ਆਰ. ਆਈ. ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਅਜਿਹੀ ਲੁੱਟ ਜੇ ਗ੍ਰੀਸ 'ਚ ਹੋਈ ਹੁੰਦੀ ਤਾਂ ਹੁਣ ਤੱਕ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾ ਚੁੱਕਾ ਹੁੰਦਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੇਰ ਰਾਤ 20 ਲੁਟੇਰਿਆਂ ਨੇ ਸਲੇਮਪੁਰ ਮਸੰਦਾ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਦੇ ਘਰ ਹਮਲਾ ਕਰਕੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ 20 ਤੋਲੇ ਸੋਨਾ ਅਤੇ 1.80 ਲੱਖ ਰੁਪਏ ਦੀ ਨਕਦੀ ਲੁੱਟ ਲਈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਲੁੱਟ ਤੋਂ ਬਾਅਦ ਲੁਟੇਰਿਆਂ ਨੇ ਉਨ੍ਹਾਂ ਦੇ ਮੋਬਾਇਲ ਵਾਪਸ ਕਰ ਦਿੱਤੇ ਅਤੇ ਕਿਹਾ ਕਿ ਹੁਣ ਜਿਸ ਨੂੰ ਮਰਜ਼ੀ ਫੋਨ ਕਰ ਲਓ ਪਰ ਪਿੱਛੇ ਨਾ ਆਇਓ, ਇਸ ਦਾ ਅੰਜਾਮ ਮਾੜਾ ਹੋਵੇਗਾ। ਇਨ੍ਹਾਂ ਗੱਲਾਂ ਤੋਂ ਜਾਪਦਾ ਹੈ ਕਿ ਲੁਟੇਰੇ ਨੌਸਿਖੀਏ ਅਤੇ ਘਰ ਦੇ ਭੇਤੀ ਸਨ।

ਪੁਲਸ ਨੇ 1 ਨੂੰ ਕੀਤਾ ਰਾਊਂਡਅੱਪ
ਪੁਲਸ ਨੇ ਲੁੱਟ ਦੇ ਮਾਮਲੇ 'ਚ ਪਰਾਗਪੁਰ ਤੇ ਧੰਨੋਵਾਲੀ 'ਚ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਖੰਗਾਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਲੈ ਕੇ ਪੁਲਸ ਨੇ ਇਕ ਵਿਅਕਤੀ ਨੂੰ ਰਾਊਂਡਅੱਪ ਕਰਨ ਤੋਂ ਬਾਅਦ ਛੱਡ ਦਿੱਤਾ ਹੈ।


author

shivani attri

Content Editor

Related News