ਏ. ਟੀ. ਐੱਮ. ''ਚੋਂ ਪੈਸੇ ਕਢਵਾ ਕੇ ਨਿਕਲੀ ਔਰਤ ਨੂੰ ਹਥਿਆਰ ਦਿਖਾ ਕੇ 20 ਹਜ਼ਾਰ ਲੁੱਟੇ

01/12/2019 10:55:09 AM

ਜਲੰਧਰ (ਵਰੁਣ)— ਜੀ. ਟੀ. ਬੀ. ਨਗਰ ਨੇੜੇ ਦਿਨ-ਦਿਹਾੜੇ ਏ. ਟੀ. ਐੱਮ. 'ਚੋਂ ਪੈਸੇ ਕਢਵਾ ਕੇ ਬਾਹਰ ਨਿਕਲੀ ਔਰਤ ਤੋਂ ਹਥਿਆਰਾਂ ਦੇ ਜ਼ੋਰ 'ਤੇ 20 ਹਜ਼ਾਰ ਦੀ ਨਕਦੀ ਲੁੱਟ ਲਈ ਗਈ। ਸੂਚਨਾ ਕੰਟਰੋਲ ਰੂਮ 'ਚ ਮਿਲਣ ਤੋਂ ਬਾਅਦ ਪੀ. ਸੀ. ਆਰ. ਦੀਆਂ ਟੀਮਾਂ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ 'ਚ ਲੱਗ ਗਈ। ਹੈਰਾਨੀ ਵਾਲੀ ਗੱਲ ਹੈ ਕਿ ਖਬਰ ਲੁਕਾਉਣ ਲਈ ਇਸ ਕੇਸ ਦੇ ਆਈ. ਓ. ਨੇ ਫੋਨ ਬੰਦ ਕਰ ਲਿਆ, ਜਦਕਿ ਥਾਣਾ ਨੰ. 6 ਦੇ ਐੱਸ. ਐੱਚ. ਓ. ਨੇ ਵੀ ਮੀਡੀਆ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ । ਏ. ਸੀ. ਪੀ. ਨਵੀਨ ਕੁਮਾਰ ਦੇ ਕੋਲ ਵੀ ਦੇਰ ਰਾਤ ਤੱਕ ਇਸ ਲੁੱਟ ਦੀ ਕੋਈ ਖਬਰ ਨਹੀਂ ਆਈ ਸੀ। ਪੁਲਸ ਸੂਤਰਾਂ ਦੀ ਮੰਨੀਏ ਤਾਂ ਸ਼ੁੱਕਰਵਾਰ ਦਿਨ-ਦਿਹਾੜੇ ਇਹ ਲੁੱਟ ਹੋਈ । ਜੀ. ਟੀ. ਬੀ. ਨਗਰ ਦੇ ਕੋਲ ਇਕ ਔਰਤ ਏ. ਟੀ. ਐੱਮ. 'ਚੋਂ ਪੈਸੇ ਕਢਵਾ ਕੇ ਜਿਵੇਂ ਹੀ ਬਾਹਰ ਆਈ ਤਾਂ ਕੁਝ ਨੌਜਵਾਨਾਂ ਨੇ ਉਸ ਨੂੰ ਹਥਿਆਰ ਦਿਖਾ ਕੇ ਉਸ ਤੋਂ 20 ਹਜ਼ਾਰ ਲੁੱਟ ਲਏ। ਜਿਵੇਂ ਹੀ ਮਾਮਲਾ ਮੀਡੀਆ ਕੋਲ ਪਹੁੰਚਿਆ ਤਾਂ ਥਾਣਾ-6 ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ, ਜਦਕਿ ਥਾਣੇ ਦੇ ਮੁਨਸ਼ੀ ਦਾ ਕਹਿਣਾ ਸੀ ਕਿ ਸਾਰੀ ਜਾਣਕਾਰੀ ਐੱਸ. ਐੱਚ. ਓ. ਜਾਂ ਫਿਰ ਆਈ. ਓ. ਕੋਲ ਹੈ।

ਇਸ ਕੇਸ ਦੇ ਆਈ. ਓ. ਨੇ ਪਹਿਲਾਂ ਤਾਂ ਫੋਨ ਬੰਦ ਕਰ ਲਿਆ ਪਰ ਸਾਢੇ 10 ਵਜੇ ਦੇ ਕਰੀਬ ਜਦ ਫੋਨ ਆਨ ਹੋਇਆ ਤਾਂ ਫੋਨ ਕਰਨ 'ਤੇ ਵੀ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ । ਹਾਲਾਂਕਿ ਇਸ ਸਨੈਚਿੰੰਗ ਬਾਰੇ ਏ. ਸੀ. ਪੀ. ਨਵੀ ਕੁਮਾਰ ਨੂੰ ਵੀ ਪਤਾ ਨਹੀਂ ਸੀ, ਜਦਕਿ ਕੰਟਰੋਲ ਰੂਮ ਤੋਂ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਗਈ ਹੈ।


shivani attri

Content Editor

Related News