ਲੁਟੇਰਿਆਂ ਦੇ ਹੌਂਸਲੇ ਬੁਲੰਦ, ਮੂਣਕਾ ਮਾਡਲ ਟਾਊਨ ਸੜਕ ''ਤੇ  ਦੂਸਰੀ ਘਟਨਾ ਨੂੰ ਦਿੱਤਾ ਅੰਜਾਮ

8/4/2020 4:17:40 PM

ਟਾਂਡਾ ( ਜਸਵਿੰਦਰ) - ਅੱਜ ਚਿੱਟੇ ਦਿਨ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਟਾਂਡੇ ਤੋਂ ਮੂਣਕਾ ਦੋ ਔਰਤਾਂ ਇਕ ਬੱਚੀ ਸਮੇਤ ਗੁਜ਼ਰ ਰਹੀਆਂ ਸਨ । ਅੱਗੋਂ ਦੀ ਆ ਰਹੇ ਦੋ ਮੋਟਰ ਸਾਈਕਲ ਸਵਾਰ ਮੋਨੇ ਵਿਅਕਤੀਆਂ ਵੱਲੋਂ ਉਹਨਾਂ ਨੂੰ ਦਾਤਰ ਦੀ ਨੋਕ 'ਤੇ ਰੋਕਿਆ ਗਿਆ।

ਉਪਰੋਕਤ ਲੁਟੇਰਿਆਂ ਵਲੋਂ ਪਰਸ ਖੋਹ ਕੇ ਫਰਾਰ  ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਰ ਹੋਈਆਂ ਔਰਤਾਂ ਕਿਰਨਦੀਪ ਕੌਰ ਪਤਨੀ ਸਤਨਾਮ ਸਿੰਘ  ਵਾਸੀ ਖੂੰਨਣ ਕਲਾਂ ਨਵਪ੍ਰੀਤ ਕੌਰ ਪਤਨੀ ਕੰਵਲਜੀਤ ਸਿੰਘ ਬਖਸ਼ੀ ਮੂਣਕ ਕਲਾਂ ਨੇ ਦੱਸਿਆ ਕਿ ਉਹ ਟਾਂਡਾ ਸ਼ਹਿਰ ਤੋਂ ਵਾਪਸ ਆਪਣੇ ਪਿੰਡ ਮੂਣਕਾ ਪਰਤ ਰਹੀਆਂ ਸਨ। ਲੁਟੇਰਿਆਂ ਨੇ ਉਨ੍ਹਾਂ ਦੇ ਅੱਗੇ ਮੋਟਰ ਸਾਈਕਲ ਲਗਾ ਦਿੱਤਾ। ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ। ਜਿਨ੍ਹਾਂ ਦਾਤਰ ਦੀ ਨੋਕ 'ਤੇ ਉਹਨਾਂ ਦਾ ਪਰਸ ਖੋਹ ਲਿਆ ਹੈ ਜਿਸ ਵਿਚ ਕਰੀਬ 6000  ਰੁਪਏ ਸੋਨੇ ਦੀ ਮੁੰਦਰੀ,  ਚਾਂਦੀ ਦੀ ਚੇਨ ਅਤੇ  ਮੋਬਾਇਲ ਵੀ ਸੀ। ਉਪਰੋਕਤ ਲੁਟੇਰੇ ਸਮਾਨ ਲੈ ਕੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ  ਇਹ ਦੂਸਰੀ ਘਟਨਾ ਹੈ ਜਦੋਂ ਕਿ ਪੁਲਸ ਪ੍ਰਸ਼ਾਸਨ ਉਪਰੋਕਤ ਲੁਟੇਰਿਆਂ ਨੂੰ ਫੜਨ ਵਿਚ ਨਾਕਾਮਯਾਬ ਰਿਹਾ ਹੈ। ਜਿਸ ਦੇ ਚਲਦਿਆਂ ਲੁਟੇਰਿਆਂ ਦੇ ਹੌਸਲੇ ਬੁਲੰਦ ਹੋਏ ਪਏ ਹਨ। ਇਹ ਰਵੱਈਆ ਪ੍ਰਸ਼ਾਸ਼ਨਿਕ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ ਲਗਾ ਰਿਹਾ ਹੈ।
 


Harinder Kaur

Content Editor Harinder Kaur