ਲੁਟੇਰੇ ਇਕ ਔਰਤ ਦੀ ਚੇਨ ਖੋਹ ਕੇ ਫਰਾਰ

Thursday, Sep 13, 2018 - 03:53 AM (IST)

ਲੁਟੇਰੇ ਇਕ ਔਰਤ ਦੀ ਚੇਨ ਖੋਹ ਕੇ ਫਰਾਰ

ਨੰਗਲ,    (ਸੈਣੀ)-  ਨੰਗਲ ਇਲਾਕੇ  ਲੁੱਟ ਖੋਹ  ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਂ  ਹੀ  ਨਹੀਂ ਲੈ ਰਹੀਅਾਂ। ਭੀੜਭਾੜ ਵਾਲੇ ਇਲਾਕੇ ’ਚ ਚੋਰ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਿਲਕੁੱਲ  ਵੀ ਨਹੀਂ ਡਰ ਰਹੇ। ਮੰਗਲਵਾਰ ਰਾਤ ਨੂੰ ਕਰੀਬ 8.30 ਵਜੇ ਕੈਪਟਨ ਅਮੋਲ ਕਾਲੀਆ ਪਾਰਟ ’ਚੋਂ ਲੁਟੇਰੇ ਇਕ ਔਰਤ ਦੀ ਚੇਨ ਲੈ ਕੇ ਫਰਾਰ ਹੋ ਗਏ ਪਰ ਟੁੱਟਣ ਕਾਰਨ ਅੱਧੀ ਚੈਨ ਉਥੇ  ਡਿਗ ਗਈ ਜਿਸ ਨਾਲ ਇਕ ਬੱਚੇ ਨੇ ਦੇਖਿਆ ਤੇ ਔਰਤ ਨੂੰ ਦਿੱਤੀ।
ਜਾਣਕਾਰੀ ਦਿੰਦੇ ਹੋਏ  ਪੀੜਤ ਔਰਤ ਨੀਲਮ ਸਿੰਘ ਪਤਨੀ ਏ.ਕੇ. ਸਿੰਘ ਨੇ ਦੱਸਿਆ ਕਿ ਉਹ ਤੇ ਉਸਦੇ ਪਤੀ ਸੈਰ ਕਰ ਰਹੇ ਸੀ ਕਿ ਅਚਾਨਕ 2 ਨੌਜਵਾਨਾਂ ’ਚੋਂ ਇਕ  ਨੇ   ਗਲੇ ਦੀ ਚੇਨ ਖੋਹ ਲਈ ਤੇ ਦੂਜੇ ਨੇ ਕੰਨਾਂ ਦੇ ਝੁਮਕੇ ਖੋਹਣ ਦੀ ਕੋਸ਼ਿਸ਼ ਕੀਤੀ  ਪਰ ਰੋਲਾ ਪਾਉਣ ਦੇ ਕਾਰਨ ਉਹ ਖੋਹ ਨਹੀਂ  ਸਕਿਆ ਅਤੇ ਉਹ  ਫਰਾਰ ਹੋ ਗਏ। ਪੁਲਸ ਘਟਨਾ ਦੀ ਸੂਚਨਾ  ਮਿਲਣ ’ਤੇ ਮੌਕੇ  ਪਹੁੰਚ ਗਈ।
  ਜਾਣਕਾਰੀ ਦਿੰਦੇ ਹੋਏ ਨਵਾਂ ਨੰਗਲ ਚੌਕੀ ਦੇ  ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ ਦੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ  ਹੈ। ਜਲਦ ਹੀ ਲੁਟੇਰੇ ਪੁਲਸ ਨੂੰ ਗ੍ਰਿਫਤ ’ਚ ਹੋਣਗੇ।
 


Related News