ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਨੌਜਵਾਨ ਨੂੰ ਬਣਾਇਆ ਨਿਸ਼ਾਨਾ, ਲੋਕਾਂ ''ਚ ਦਹਿਸ਼ਤ

12/17/2023 5:06:59 PM

ਲਾਂਬੜਾ (ਵਰਿੰਦਰ)-ਐੱਸ. ਐੱਸ. ਪੀ. ਜਲੰਧਰ ਦਿਹਾਤੀ ਮੁੱਖਵਿੰਦਰ ਸਿੰਘ ਭੁੱਲਰ ਵੱਲੋਂ ਹਰ ਥਾਣਾ ਮੁਖੀ ਨੂੰ ਆਪਣੇ- ਆਪਣੇ ਇਲਾਕਿਆਂ ਵਿੱਚ ਖ਼ਾਸ ਤੌਰ 'ਤੇ ਰਾਤ ਸਮੇਂ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਟੀ-ਪੁਆਇੰਟਾਂ 'ਤੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਅਤੇ ਇਲਾਕੇ ਵਿੱਚ ਗਸ਼ਤ ਲਗਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹੋਏ ਹਨ। ਪਰ ਥਾਣਾ ਲਾਂਬੜਾ ਦੇ ਇਲਾਕੇ ਵਿੱਚ ਐੱਸ. ਐੱਸ. ਪੀ. ਦੇ ਸਖ਼ਤ ਹੁਕਮਾਂ ਦੀ ਬੜੀ ਲਾਪਰਵਾਹੀ ਨਾਲ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸੇ ਸਦਕਾ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ ਲੁਟੇਰਿਆਂ ਵੱਲੋਂ ਇਕ ਨੌਜਵਾਨ ਨੂੰ ਲੁੱਟਣ ਦੀ ਨੀਅਤ ਨਾਲ ਨਿਸ਼ਾਨਾ ਬਣਾਇਆ ਗਿਆ ਪਰ ਨੌਜਵਾਨ ਨੇ ਮੌਕੇ ਤੋਂ ਦੌੜ ਕੇ ਮਸਾਂ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ :  ਲੋਕ ਸਭਾ ਦੀਆਂ ਚੋਣਾਂ ਵਿਚ ਵਿਰੋਧੀਆਂ ਦੀ ਕਰਾਂਗੇ ਪੱਕੀ ਛੁੱਟੀ: ਅਰਵਿੰਦ ਕੇਜਰੀਵਾਲ

ਇਸ ਸਬੰਧੀ ਪੀੜਤ ਨੌਜਵਾਨ ਮੁਕੇਸ਼ ਕੁਮਾਰ ਵਾਸੀ ਪਿੰਡ ਰਾਮਪੁਰ ਨੇ ਦੱਸਿਆ ਕਿ ਸ਼ਨੀਵਾਰ ਤੜਕੇ ਕਰੀਬ ਤਿੰਨ ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਜਲੰਧਰ ਦਫ਼ਤਰ ਤੋਂ ਆਪਣਾ ਕੰਮ ਮੁਕਾ ਕੇ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਨੂੰ ਆ ਰਿਹਾ ਸੀ ਜਦ ਉਹ ਲਾਂਬੜਾ ਦੇ ਚਿੱਟੀ ਮੋੜ ਟੀ-ਪੁਆਇੰਟ ਤੋਂ ਪਿੰਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਉਸ ਦੇ ਪਿੱਛੇ ਆ ਗਏ। ਉਕਤ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਕੱਪੜਿਆਂ ਨਾਲ ਆਪਣੇ ਚਿਹਰੇ ਲੁਕੋਏ ਹੋਏ ਸਨ। ਲੁਟੇਰਿਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਅਚਾਨਕ ਲੁਟੇਰਿਆਂ ਨੂੰ ਵੇਖ ਕੇ ਘਬਰਾ ਗਿਆ ਅਤੇ ਉਸ ਨੇ ਤੁਰੰਤ ਯੂ-ਟਰਨ ਮਾਰ ਕੇ ਮੋਟਰਸਾਈਕਲ ਦੋਬਾਰਾ ਚਿੱਟੀ ਮੋੜ ਵੱਲ ਮੋੜ ਕੇ ਦੌੜਾਂ ਲਿਆ। ਲੁਟੇਰਿਆਂ ਨੇ ਉਸ ਨੂੰ ਮੋਟਰਸਾਈਕਲ ਤੋਂ ਹੇਠਾਂ ਸੁੱਟਣ ਲਈ ਇਕ ਗੰਡਾਸਾ ਟਾਈਪ ਹਥਿਆਰ ਉਸ ਦੀ ਪਿਛਲੀ ਸੀਟ ਦੇ ਨੇੜੇ ਸਟੈਂਡ ਵਿੱਚ ਫਸਾ ਕੇ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਪਰ ਚੰਗੀ ਕਿਸਮਤ ਨਾਲ ਉਹ ਡਿੱਗਿਆ ਨਹੀਂ। ਪੀੜਤ ਨੇ ਦੱਸਿਆ ਕਿ ਡਰਦੇ ਮਾਰੇ ਉਸ ਨੇ ਦੋਬਾਰਾ ਆਪਣੇ ਘਰ ਜਾਣ ਦੀ ਹਿੰਮਤ ਨਹੀਂ ਕੀਤੀ। ਉਸ ਨੇ ਬਾਕੀ ਸਮਾਂ ਲਾਂਬੜਾ ਆਬਾਦੀ ਵਿਖੇ ਆਪਣੇ ਇਕ ਰਿਸ਼ਤੇਦਾਰ ਦੇ ਘਰ ਗੁਜ਼ਾਰਿਆ। ਪੀੜਤ ਨੇ ਦੱਸਿਆ ਕਿ ਰਾਤ ਸਾਰੇ ਰਸਤੇ ਵਿਚ ਉਸ ਨੂੰ ਕਿਤੇ ਵੀ ਕੋਈ ਪੁਲਸ ਵਾਲਾ ਵਿਖਾਈ ਨਹੀਂ ਦਿੱਤਾ ਅੱਜ ਸਵੇਰ ਲਾਂਬੜਾ ਥਾਣੇ ਵਿਚ ਉਸ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਇਥੇ ਜ਼ਿਕਰਯੋਗ ਹੈ ਕਿ ਇਹ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇਲਾਕੇ ਵਿੱਚ ਪਹਿਲਾਂ ਵੀ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਪਰ ਅਜੇ ਵੀ ਇਹ ਪੁਲਸ ਦੀ ਗ੍ਰਿਫ਼ਤ ਤੋਂ ਕਾਫ਼ੀ ਦੂਰ ਹੀ ਵਿਖਾਈ ਦੇ ਰਹੇ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਤੱਕ ਪੁਲਸ ਟੀ-ਪੁਆਇੰਟਾਂ 'ਤੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਵੀ ਹੁੰਦੀ ਸੀ ਅਤੇ ਰਾਤ ਸਮੇਂ ਪੁਲਸ ਵੱਲੋਂ ਗਸ਼ਤ ਵੀ ਕੀਤੀ ਜਾਂਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਇਹ ਸਭ ਅਚਾਨਕ ਬੰਦ ਕਰ ਦਿੱਤਾ ਗਿਆ ਹੈ। ਇਸੇ ਕਾਰਨ ਇਲਾਕੇ ਵਿਚ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ ਜਦਕਿ ਲੋਕਾਂ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ :  ਬਠਿੰਡਾ 'ਚ 'ਆਪ' ਦੀ 'ਵਿਕਾਸ ਕ੍ਰਾਂਤੀ ਰੈਲੀ', CM ਅਰਵਿੰਦ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News