ਲੁਟੇਰੇ ਬਜ਼ੁਰਗ ਜੋੜੇ ਨੂੰ ਜ਼ਖ਼ਮੀ ਕਰ 15 ਹਜ਼ਾਰ ਦੀ ਨਕਦੀ ਤੇ 2 ਤੋਲੇ ਸੋਨੇ ਦੀ ਚੇਨ ਖੋਹ ਕੇ ਫਰਾਰ
Saturday, Mar 25, 2023 - 12:10 AM (IST)
ਫਿਲੌਰ (ਭਾਖੜੀ) : ਬੈਂਕ 'ਚੋਂ ਰੁਪਏ ਕਢਵਾ ਕੇ ਸਕੂਟਰੀ ’ਤੇ ਘਰ ਜਾ ਰਹੇ ਬਜ਼ੁਰਗ ਜੋੜੇ ’ਤੇ 2 ਹਥਿਆਰਬੰਦ ਲੁਟੇਰੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਔਰਤ ਦੇ ਹੱਥ ’ਚ ਫੜਿਆ ਪਰਸ ਖੋਹ ਕੇ ਫਰਾਰ ਹੋ ਗਏ, ਜਿਸ ਵਿੱਚ 15 ਹਜ਼ਾਰ ਦੀ ਨਕਦੀ ਤੇ 2 ਤੋਲੇ ਸੋਨੇ ਦੀ ਚੇਨ ਤੋਂ ਇਲਾਵਾ ਜ਼ਰੂਰੀ ਕਾਗਜ਼ਾਤ ਸਨ। ਲੁਟੇਰਿਆਂ ਦੇ ਹਮਲੇ ’ਚ ਔਰਤ ਦੀ ਇਕ ਲੱਤ ਅਤੇ ਮੋਢੇ ਦੀ ਹੱਡੀ ਟੁੱਟ ਜਾਣ ਦੇ ਬਾਵਜੂਦ ਬਜ਼ੁਰਗ ਜੋੜਾ ਲੁਟੇਰਿਆਂ ਨਾਲ ਭਿੜਦਾ ਰਿਹਾ। ਲੁਟੇਰੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਹੀ ਲੁੱਟ ਸਕੇ।
ਇਹ ਵੀ ਪੜ੍ਹੋ : ਅਜਬ-ਗਜ਼ਬ : ਗਿਰਗਿਟ ਤੋਂ ਇਲਾਵਾ ਵੀ ਕਈ ਜੀਵ ਬਦਲਦੇ ਹਨ ਆਪਣੇ ਸਰੀਰ ਦਾ ਰੰਗ
ਮਿਲੀ ਸੂਚਨਾ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਜ਼ੁਰਗ ਬਲਿਹਾਰ ਸਿੰਘ ਵਾਸੀ ਪਿੰਡ ਹਰਿਪੁਰ ਨੇ ਦੱਸਿਆ ਕਿ ਦੁਪਹਿਰ 3 ਵਜੇ ਉਹ ਆਪਣੀ ਪਤਨੀ ਬਲਬੀਰ ਕੌਰ ਨਾਲ ਫਿਲੌਰ ਸ਼ਹਿਰ ’ਚ ਬੈਂਕ 'ਚੋਂ ਰੁਪਏ ਕਢਵਾਉਣ ਤੋਂ ਬਾਅਦ ਵਾਪਸ ਪਿੰਡ ਸਕੂਟਰੀ ’ਤੇ ਆਪਣੇ ਘਰ ਵੱਲ ਜਾ ਰਹੇ ਸਨ ਕਿ ਪ੍ਰੀਤਮ ਪੈਲੇਸ ਕੋਲ ਉਨ੍ਹਾਂ ਦੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ 2 ਹਥਿਆਰਬੰਦ ਲੁਟੇਰਿਆਂ ਨੇ ਉਸ ਦੀ ਪਤਨੀ ਦੇ ਹੱਥ ’ਚ ਫੜਿਆ ਪਰਸ ਖੋਹਣ ਦਾ ਯਤਨ ਕੀਤਾ। ਪਤਨੀ ਨੇ ਜਦੋਂ ਪਰਸ ਨਾ ਛੱਡਿਆ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਲੁਟੇਰੇ ਨੇ ਦਾਤਰ ਕੱਢ ਕੇ ਉਸ ਦੀ ਪਤਨੀ ਦੀ ਪਿੱਠ ’ਤੇ ਵਾਰ ਕਰਕੇ ਉਸ ਦੇ ਮੋਢੇ ਦੀ ਹੱਡੀ ਤੋੜ ਦਿੱਤੀ, ਜਿਸ ਨਾਲ ਉਨ੍ਹਾਂ ਦੀ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਅਤੇ ਬਜ਼ੁਰਗ ਜੋੜਾ ਸੜਕ ’ਤੇ ਡਿੱਗ ਪਿਆ।
ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰ ਦਿੱਤੀ ਜਾਣਕਾਰੀ
ਸਕੂਟਰੀ ਦੇ ਥੱਲੇ ਡਿੱਗਣ ਨਾਲ ਉਸ ਦੀ ਪਤਨੀ ਦੀ ਇਕ ਲੱਤ ਵੀ ਟੁੱਟ ਗਈ। ਇਸ ਦੇ ਬਾਵਜੂਦ ਜਦੋਂ ਬਲਿਹਾਰ ਸਿੰਘ ਨੇ ਲੁਟੇਰਿਆਂ ਦਾ ਅੱਗੋਂ ਮੁਕਾਬਲਾ ਕਰਨਾ ਸ਼ੁਰੂ ਕੀਤਾ ਤਾਂ ਜ਼ਖ਼ਮੀ ਹੋਈ ਉਸ ਦੀ ਪਤਨੀ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਉਸ ਨੇ ਵੀ ਥੱਲੇ ਡਿੱਗੇ ਹੋਣ ਦੇ ਬਾਵਜੂਦ ਇਕ ਲੁਟੇਰੇ ਦੀਆਂ ਦੋਵੇਂ ਲੱਤਾਂ ਫੜ ਲਈਆਂ ਤੇ ਦੂਜੇ ਲੁਟੇਰੇ ਨਾਲ ਉਸ ਦਾ ਬਜ਼ੁਰਗ ਪਤੀ ਭਿੜ ਪਿਆ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਜਾਪਾਨ, ਰਿਕਟਰ ਪੈਮਾਨੇ 'ਤੇ ਇੰਨੀ ਰਹੀ ਤੀਬਰਤਾ
ਲੁਟੇਰੇ ਨੇ ਬਲਿਹਾਰ ਸਿੰਘ ਦੇ ਹੱਥ ’ਤੇ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਦੂਜੇ ਲੁਟੇਰੇ ਦਾ ਸਾਥ ਦਿੰਦਿਆਂ ਉਨ੍ਹਾਂ ਦੋਵਾਂ ਨੇ ਬਲਬੀਰ ਕੌਰ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਉਸ ਦੇ ਹੱਥ ’ਚ ਫੜਿਆ ਪਰਸ ਖੋਹ ਕੇ ਫਰਾਰ ਹੋ ਗਏ, ਜਿਸ ਵਿੱਚ 15 ਹਜ਼ਾਰ ਦੀ ਨਕਦੀ, 2 ਤੋਲੇ ਸੋਨੇ ਦੀ ਚੇਨ, ਪੈਨ ਕਾਰਡ ਤੇ ਆਧਾਰ ਕਾਰਡ ਸਨ। ਜਿਸ ਤਰ੍ਹਾਂ ਬਜ਼ੁਰਗ ਜੋੜੇ ਨੇ ਦੋਵਾਂ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ, ਜੇਕਰ ਰਾਹ ਜਾਂਦੇ ਲੋਕ ਉਨ੍ਹਾਂ ਦਾ ਸਾਥ ਦੇ ਦਿੰਦੇ ਤਾਂ ਦੋਵੇਂ ਲੁਟੇਰੇ ਫੜੇ ਜਾ ਸਕਦੇ ਸਨ।
ਇਹ ਵੀ ਪੜ੍ਹੋ : ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ 'ਤੇ NRI ਪਤੀ ਸਮੇਤ 5 ਖ਼ਿਲਾਫ਼ ਮਾਮਲਾ ਦਰਜ
ਜ਼ਖ਼ਮੀ ਜੋੜੇ ਨੂੰ ਇਲਾਜ ਲਈ ਸਥਾਨਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰ ਮੁਤਾਬਕ ਔਰਤ ਬਲਬੀਰ ਕੌਰ ਦੀ ਲੱਤ ਅਤੇ ਮੋਢੇ ਦੀ ਹੱਡੀ ਟੁੱਟ ਚੁੱਕੀ ਹੈ, ਜਦੋਂਕਿ ਬਲਿਹਾਰ ਸਿੰਘ ਦੇ ਹੱਥ ’ਤੇ ਵੀ ਤੇਜ਼ਧਾਰ ਦਾਤਰ ਦਾ ਜ਼ਖ਼ਮ ਬਣਿਆ ਹੋਇਆ ਹੈ। ਮੌਕੇ ’ਤੇ ਪੁੱਜੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਰਸਤੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਕੇ ਲੁਟੇਰਿਆਂ ਦਾ ਪਤਾ ਲਗਾਇਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।