ਟਰਾਲੀ ਤੇ ਟਾਟਾ 407 ’ਚ ਹੋਈ ਟੱਕਰ, ਕਾਫ਼ੀ ਦੇਰ ਤਕ ਵਿਚ ਫਸਿਆ ਰਿਹਾ ਡਰਾਈਵਰ, ਗੰਭੀਰ ਜ਼ਖ਼ਮੀ

Saturday, Jan 10, 2026 - 12:13 PM (IST)

ਟਰਾਲੀ ਤੇ ਟਾਟਾ 407 ’ਚ ਹੋਈ ਟੱਕਰ, ਕਾਫ਼ੀ ਦੇਰ ਤਕ ਵਿਚ ਫਸਿਆ ਰਿਹਾ ਡਰਾਈਵਰ, ਗੰਭੀਰ ਜ਼ਖ਼ਮੀ

ਜਲੰਧਰ (ਮਹੇਸ਼)–ਰਾਮਾ ਮੰਡੀ-ਹੁਸ਼ਿਆਰਪੁਰ ਰੋਡ ’ਤੇ ਇੰਪੀਰੀਅਲ ਮੈਨਰ ਨੇੜੇ ਸੜਕ ਵਿਚਕਾਰ ਖਰਾਬ ਹਾਲਤ ਵਿਚ ਖੜ੍ਹੀ ਇੱਟਾਂ ਨਾਲ ਲੱਦੀ ਹੋਈ ਟਰਾਲੀ ਨਾਲ ਟਾਟਾ-407 ਗੱਡੀ ਦੀ ਟੱਕਰ ਹੋ ਗਈ, ਜਿਸ ਦੇ ਬਾਅਦ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ ਟਾਟਾ-407 ਦਾ ਡਰਾਈਵਰ, ਜੋਕਿ ਰਾਮਾ ਮੰਡੀ ਵੱਲੋਂ ਆ ਰਿਹਾ ਸੀ, ਆਪਣੀ ਗੱਡੀ ਵਿਚ ਹੀ ਫਸ ਗਿਆ, ਜਿਸ ਨੂੰ ਭਾਰੀ ਮੁਸ਼ੱਕਤ ਨਾਲ ਬਾਹਰ ਕੱਢ ਕੇ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਵੱਡੀ ਮੁਸੀਬਤ! ਪ੍ਰਾਪਰਟੀ ਸੌਦਿਆਂ ’ਤੇ ਸਰਕਾਰੀ ਰਾਡਾਰ, ਸਖ਼ਤ ਹੁਕਮ ਜਾਰੀ

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਟਾਟਾ-407 ਦੇ ਡਰਾਈਵਰ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਅਰਜੁਨ ਦਾਸ ਨਿਵਾਸੀ ਪਿੰਡ ਜੌਹਲ, ਜ਼ਿਲ੍ਹਾ ਜਲੰਧਰ ਦੇ ਰੂਪ ਵਿਚ ਹੋਈ ਹੈ, ਜਦਕਿ ਟਰਾਲੀ ਦਾ ਡਰਾਈਵਰ ਬਲੇਸ਼ਵਰ ਪੁੱਤਰ ਤਿਲਕ ਯਾਦਵ ਹੈ, ਜੋਕਿ ਢਿੱਲੋਂ ਬਿਲਡਿੰਗ ਮਟੀਰੀਅਲ ਵਿਖੇ ਕੰਮ ਕਰਦਾ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਨੁਕਸਾਨੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਸਾਈਡ ’ਤੇ ਕਰਵਾ ਦਿੱਤਾ ਗਿਆ ਹੈ ਅਤੇ ਟਾਟਾ-407 ਦੇ ਜ਼ਖ਼ਮੀ ਡਰਾਈਵਰ ਦੇ ਬਿਆਨਾਂ ਦੇ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ 'ਈਜ਼ੀ ਰਜਿਸਟਰੀ' ਨੇ ਜਾਇਦਾਦ ਰਜਿਸਟ੍ਰੇਸ਼ਨ ਦਾ ਬਣਾਇਆ ਰਿਕਾਰਡ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News