ਰਵਿਦਾਸ ਚੌਕ ਨੇੜੇ ਹਾਦਸੇ ਦੌਰਾਨ ਨੌਜਵਾਨ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

02/25/2020 1:04:39 PM

ਜਲੰਧਰ (ਵਿਕਰਮ,ਮ੍ਰਿਦੁਲ)— ਇਥੋਂ ਦੇ ਰਵਿਦਾਸ ਚੌਕ ਨੇੜੇ ਟਰਾਂਸਫਾਰਮਰ ਨਾਲ ਕਾਰ ਦੇ ਟਕਰਾਉਣ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਖੁਰਲਾ ਕਿੰਗਰਾ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਟਰਾਂਸਫਾਰਮਰ ਨਾਲ ਗੱਡੀ ਦੇ ਟਕਰਾਉਣ ਤੋਂ ਬਾਅਦ ਗੱਡੀ ਪਲਟੀਆਂ ਖਾ ਕੇ ਹੇਠਾਂ ਡਿੱਗ ਗਈ। ਹਾਲਾਂਕਿ ਹਾਦਸੇ ਤੋਂ ਬਾਅਦ ਕਾਰ ਦੇ ਏਅਰਬੈਗ ਖੁੱਲ੍ਹ ਗਏ ਸਨ ਪਰ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ। ਗੱਡੀ 'ਚੋਂ ਬਰਾਮਦ ਹੋਈ ਆਰ. ਸੀ. ਤੋਂ ਇਹ ਜਾਣਕਾਰੀ ਮਿਲੀ ਹੈ ਕਿ ਉਕਤ ਗੱਡੀ ਸਿਕੰਦਰ ਆਟੋ ਕਾਰਪੋਰੇਸ਼ਨ ਦੇ ਨਾਂ 'ਤੇ ਹੈ, ਜਿਸ ਨੂੰ ਫਰਮ ਦਾ ਲੜਕਾ ਚਲਾ ਰਿਹਾ ਸੀ। ਹਾਦਸੇ ਵਿਚ ਕਾਰ ਚਲਾ ਰਹੇ ਆਟੋ ਪਾਰਟਸ ਕਾਰੋਬਾਰੀ ਗੌਰਵ ਚੋਪੜਾ ਦੇ ਇਕਲੌਤੇ ਬੇਟੇ 20 ਸਾਲਾ ਸੰਭਵ ਚੋਪੜਾ (ਟੈਨਿਸ ਦਾ ਨੈਸ਼ਨਲ ਪਲੇਅਰ) ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਖੰਭੇ ਨਾਲ ਟਕਰਾਉਣ ਦੇ ਨਾਲ-ਨਾਲ ਖੰਭੇ 'ਚ ਲੱਗੀ ਲੋਹੇ ਦੀ ਰਾਡ ਸੰਭਵ ਚੋਪੜਾ ਦੇ ਸਿਰ ਦੇ ਸੱਜੇ ਹਿੱਸੇ 'ਚ ਖੁੱਭ ਗਈ। ਕਾਰ ਦੇ ਖੰਭੇ ਨਾਲ ਟਕਰਾਉਣ ਦੌਰਾਨ ਏਅਰਬੈਗ ਵੀ ਖੁੱਲ੍ਹ ਗਏ।

PunjabKesari
ਜਾਣਕਾਰੀ ਦਿੰਦੇ ਮ੍ਰਿਤਕ ਸੰਭਵ ਚੋਪੜਾ ਦੇ ਚਾਚਾ ਸੌਰਵ ਚੋਪੜਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਨ੍ਹਾਂ ਨੂੰ ਕਰੀਬ 4 ਵਜੇ ਫੋਨ ਆਇਆ ਕਿ ਨਕੋਦਰ ਰੋਡ 'ਤੇ ਆ ਰਹੀ ਉਨ੍ਹਾਂ ਦੇ ਰਿਸ਼ਤੇਦਾਰ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ, ਜਿਸ ਤੋਂ ਬਾਅਦ ਉਹ ਆਪਣੇ ਦੋਸਤ ਸੁਨੀਲ ਖੰਨਾ ਅਤੇ ਰਮਿਤ ਕਪੂਰ ਨਾਲ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉਡ ਗਏ ਕਿਉਂਕਿ ਖੰਭੇ ਨਾਲ ਹੋਈ ਟੱਕਰ ਦੌਰਾਨ ਕਾਰ 'ਚ ਸੰਭਵ ਦੀ ਬਾਡੀ ਫਸੀ ਹੋਈ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਬੁਲਾ ਕੇ ਸੀਟ ਬੈਲਟ ਅਤੇ ਲੋਹੇ ਦੀ ਰਾਡ ਨੂੰ ਕੱਟ ਕੇ ਉਸ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ 'ਚ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਚਾਚਾ ਸੌਰਵ ਚੋਪੜਾ ਨੇ ਦੱਸਿਆ ਕਿ ਸੰਭਵ ਦੇ ਪਿਤਾ ਅਤੇ ਉਨ੍ਹਾਂ ਦੇ ਭਰਾ ਗੌਰਵ ਚੋਪੜਾ ਦੇ ਸਾਲੇ ਦੇ ਬੇਟੇ ਦਾ ਕੱਲ ਵਿਆਹ ਹੈ। ਬੀਤੀ ਰਾਤ ਹਵੇਲੀ ਹੈਰੀਟੇਜ 'ਚ ਸ਼ਗਨ ਦਾ ਫੰਕਸ਼ਨ ਸੀ, ਜਿੱਥੋਂ ਰਾਤ ਨੂੰ ਫ੍ਰੀ ਹੋ ਕੇ ਸਾਰੇ ਰਿਸ਼ਤੇਦਾਰ ਇਕੱਠੇ ਨਿਕਲੇ ਸਨ। ਸੰਭਵ ਉਸ ਸਮੇਂ ਸਾਡੇ ਨਾਲ ਹੀ ਸੀ। ਇਸ ਦੌਰਾਨ ਸੰਭਵ ਨੇ ਕਿਹਾ ਸੀ ਕਿ ਉਹ ਅੱਗੇ-ਅੱਗੇ ਚੱਲਣ ਅਤੇ ਉਹ ਸਾਰਾ ਸ਼ਗਨ ਦਾ ਸਾਮਾਨ ਆਪਣੀ ਗੱਡੀ 'ਚ ਰੱਖ ਕੇ ਆ ਰਿਹਾ ਹੈ। ਸੰਭਵ ਜਦੋਂ ਰਿਜ਼ਾਰਟ ਤੋਂ ਗੱਡੀ ਲੈ ਕੇ ਨਕੋਦਰ ਰੋਡ 'ਤੇ ਸਥਿਤ ਐਲਡੈਕੋ ਗ੍ਰੀਨ ਸਥਿਤ ਆਪਣੇ ਘਰ ਲਈ ਨਿਕਲਿਆ ਤਾਂ ਰਸਤੇ 'ਚ ਅੰਬੇਡਕਰ ਭਵਨ ਕੋਲ ਉਸ ਦੇ ਅੱਗੇ ਇਕ ਟਰੱਕ ਜਾ ਰਿਹਾ ਸੀ, ਜਿਸ ਨਾਲ ਸੰਭਵ ਨੇ ਖੱਬੇ ਪਾਸਿਓਂ ਓਵਰਟੇਕ ਕੀਤਾ ਸੀ। ਓਵਰਟੇਕ ਕਰਦੇ ਸਮੇਂ ਗਲਤ ਸਾਈਡ ਗੱਡੀ ਆ ਰਹੀ ਸੀ, ਜਿਸ ਨੂੰ ਦੇਖ ਕੇ ਸੰਭਵ ਨੇ ਹੈਂਡ ਬ੍ਰੇਕ ਲਾਈ ਤਾਂ ਕਾਰ ਲਾਕ ਹੋ ਗਈ ਅਤੇ ਘੁੰਮ ਕੇ ਪਹਿਲਾਂ ਟਰੱਕ 'ਚ ਅਤੇ ਬਾਅਦ 'ਚ ਖੰਭੇ ਨਾਲ ਜਾ ਟਕਰਾਈ। ਸੰਭਵ ਨੇ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਾਈ ਹੋਈ ਸੀ। ਅਚਾਨਕ ਟੱਕਰ ਹੋਣ ਤੋਂ ਬਾਅਦ ਗੱਡੀ ਦੇ ਏਅਰਬੈਗ ਖੁੱਲ੍ਹ ਗਏ ਅਤੇ ਉਹ ਕਾਰ 'ਚ ਫਸ ਗਿਆ। ਹਾਦਸੇ ਦੌਰਾਨ ਜਦੋਂ ਲੋਹੇ ਦੀ ਰਾਡ ਸੰਭਵ ਦੇ ਸਿਰ 'ਚ ਲੱਗੀ ਤਾਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਚਾਚਾ ਸੌਰਵ ਚੋਪੜਾ ਦੇ ਬਿਆਨਾਂ 'ਤੇ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

PunjabKesari

ਏ. ਪੀ. ਜੇ. ਕਾਲਜ 'ਚ ਬੀ. ਬੀ. ਏ. ਫਾਈਨਲ ਦਾ ਵਿਦਿਆਰਥੀ ਸੀ ਸੰਭਵ
ਚਾਚਾ ਸੌਰਵ ਨੇ ਦੱਸਿਆ ਕਿ ਸੰਭਵ ਏ. ਪੀ. ਜੇ. ਕਾਲਜ 'ਚ ਬੀ. ਬੀ. ਏ. ਫਾਈਨਲ ਦਾ ਵਿਦਿਆਰਥੀ ਸੀ। ਇਸ ਸਾਲ ਉਸ ਦੀ ਪੜ੍ਹਾਈ ਖਤਮ ਹੋ ਜਾਣੀ ਸੀ ਅਤੇ ਸੋਚ ਸੀ ਕਿ ਇਸ ਤੋਂ ਬਾਅਦ ਉਸ ਨੂੰ ਵਿਦੇਸ਼ 'ਚ ਸੈਟਲ ਕਰਾਂਗੇ ਪਰ ਅਚਾਨਕ ਹੋਏ ਹਾਦਸੇ ਕਾਰਣ ਸਾਰਾ ਪਰਿਵਾਰ ਸੋਗ ਵਿਚ ਹੈ।

ਇੰਡੀਆ ਦੇ ਟੇਬਲ ਟੈਨਿਸ ਦੇ ਟਾਪ 3 ਪਲੇਅਰਾਂ 'ਚੋਂ ਇਕ ਸੀ ਸੰਭਵ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਭਵ ਟੇਬਲ ਟੈਨਿਸ 'ਚ ਕੌਮੀ ਪੱਧਰ ਦਾ ਖਿਡਾਰੀ ਸੀ। ਉਹ ਅੰਡਰ-20 ਕੈਟਾਗਰੀ 'ਚ ਇੰਡੀਆ ਦੇ ਟਾਪ 3 ਕੌਮੀ ਖਿਡਾਰੀਆਂ 'ਚੋਂ ਇਕ ਸੀ। ਉਹ ਪੰਜਾਬ ਸਟੇਟ ਅਤੇ ਦੇਸ਼ ਲਈ ਵੀ ਬਹੁਤ ਸਾਰੇ ਇਨਾਮ ਜਿੱਤ ਚੁੱਕਾ ਸੀ। ਉਸ ਨੇ ਕੁਝ ਮਹੀਨੇ ਬਾਅਦ ਕੌਮੀ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ 'ਚ ਹਿੱਸਾ ਲੈਣਾ ਸੀ।

ਕਿਵੇਂ ਚੁਕਾਂਗੇ ਜਵਾਨ ਪੁੱਤ ਦੀ ਅਰਥੀ ਦਾ ਬੋਝ ਆਪਣੇ ਮੋਢਿਆਂ 'ਤੇ : ਪਿਤਾ ਸੌਰਵ
ਉਥੇ ਹੀ ਪਿਤਾ ਸੌਰਵ ਨੇ ਦੱਸਿਆ ਕਿ ਉਨ੍ਹਾਂ ਦੀ ਪਠਾਨਕੋਟ ਚੌਕ ਸਥਿਤ ਇਕ ਫੈਕਟਰੀ ਹੈ। ਸੰਭਵ ਦੀ ਮਾਤਾ ਸੋਨਾਲੀ ਚੋਪੜਾ ਹਾਊਸ ਵਾਈਫ ਹੈ ਅਤੇ ਇਕ ਛੋਟੀ ਭੈਣ ਆਰਸ਼ਿਆ ਹੈ, ਜੋ ਅਜੇ ਪੜ੍ਹਾਈ ਕਰ ਰਹੀ ਹੈ। ਘਰ ਵਿਚ ਵਿਆਹ ਦਾ ਮਾਹੌਲ ਹੋਣ ਕਾਰਨ ਸਾਰੇ ਬਹੁਤ ਖੁਸ਼ ਹਨ। ਸੌਰਵ ਦੇ ਸਾਲੇ ਦਾ ਪੁੱਤ ਦਾ ਵਿਆਹ ਅੱਜ ਹੈ ਪਰ ਵਿਆਹ ਦੇ ਮਾਹੌਲ 'ਚ ਜਵਾਨ ਪੁੱਤ ਦੀ ਅਰਥੀ ਦਾ ਬੋਝ ਕਿਵੇਂ ਮੋਢਿਆਂ 'ਤੇ ਚੁੱਕਾਂਗੇ। ਉਸ ਦੀ ਮੌਤ ਨਾਲ ਸਾਰਾ ਪਰਿਵਾਰ ਟੁੱਟ ਚੁੱਕਾ ਹੈ।


shivani attri

Content Editor

Related News