ਟੈਂਕਰ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਪਲਟਿਆ ਟਰਾਲਾ

Wednesday, May 01, 2019 - 03:19 PM (IST)

ਟੈਂਕਰ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਪਲਟਿਆ ਟਰਾਲਾ

ਰੂਪਨਗਰ (ਸੱਜਣ, ਵਿਜੇ) - ਬੀਤੀ ਰਾਤ 1 ਵਜੇ ਦੇ ਕਰੀਬ ਰੂਪਨਗਰ-ਚੰਡੀਗੜ੍ਹ ਹਾਈਵੇ 'ਤੇ ਪੁਲਸ ਲਾਈਨ ਦੇ ਸਾਹਮਣੇ ਲਾਈਟਾਂ 'ਤੇ 2 ਟਰੱਕਾਂ ਦੇ ਆਪਸ 'ਚ ਟਕਰਾਉਣ ਕਾਰਨ ਇਕ ਟਰੱਕ ਹਾਦਸਾਗ੍ਰਸਤ ਹੋ ਗਿਆ ਅਤੇ ਦੂਜਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ।
ਜਾਣਕਾਰੀ ਅਨੁਸਾਰ ਟਰੱਕ ਚਾਲਕ ਪ੍ਰਮੋਦ ਕੁਮਾਰ ਪੁੱਤਰ ਰਾਮਚੰਦ ਨਿਵਾਸੀ ਬੁਲੰਦ ਸ਼ਹਿਰ (ਯੂ.ਪੀ) ਹੁਸ਼ਿਆਰਪੁਰ ਤੋਂ ਬਿਲਟਾਨਾ ਜ਼ੀਰਕਪੁਰ ਆਰਮੀ ਦਾ ਸਾਮਾਨ ਜਿਸ 'ਚ ਘੋੜਿਆਂ ਦਾ ਚਾਰਾ ਆਦਿ ਸੀ ਲੈ ਕੇ ਜਾ ਰਿਹਾ ਸੀ। ਰਾਸਤੇ 'ਚ ਜਦੋਂ ਉਹ ਪੁਲਸ ਲਾਈਨ ਸਾਹਮਣੇ ਲਾਈਟਾਂ 'ਤੇ ਹਰੀ ਬੱਤੀ ਹੋਣ 'ਤੇ ਚੰਡੀਗੜ੍ਹ ਵੱਲ ਮੁੜਨ ਲੱਗਾ ਤਾਂ ਸਾਹਮਣੇ ਤੋਂ ਲੁੱਕ ਨਾਲ ਭਰਿਆ ਟਰੱਕ ਆ ਰਿਹਾ ਸੀ, ਜਿਸ ਨੂੰ ਬਚਾਉਣ ਦੇ ਚੱਕਰ 'ਚ ਉਹ ਬੇਕਾਬੂ ਹੋ ਕੇ ਮਾਰਗ 'ਤੇ ਪਲਟ ਗਿਆ। ਇਸ ਦੌਰਾਨ ਦੂਸਰਾ ਟਰੱਕ ਚਾਲਕ ਰੁਪਿੰਦਰ ਸਿੰਘ ਨਿਵਾਸੀ ਓਜਾ ਜ਼ਿਲਾ ਪਟਿਆਲਾ ਬਠਿੰਡਾ ਤੋਂ ਮੰਡੀ ਹਿਮਾਚਲ ਪ੍ਰਦੇਸ਼ ਨੂੰ ਲੁੱਕ ਲੈ ਜਾ ਰਿਹਾ ਸੀ। ਹਾਦਸੇ ਕਾਰਨ ਜਾਨੀ ਨੁਕਸਾਨ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ ਤੇ ਵਾਹਨ ਹਾਦਸਾਗ੍ਰਸਤ ਹੋ ਗਏ। ਹਾਈਵੇ 'ਤੇ ਟਰੱਕ ਪਲਟਣ ਦੇ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਅਤੇ ਟਰੱਕ ਮਾਰਗ ਤੋਂ ਹਟਾਏ ਜਾਣ 'ਤੇ ਬਾਅਦ ਸੁਚਾਰੂ ਹੋ ਸਕੀ।


author

rajwinder kaur

Content Editor

Related News