ਜਲੰਧਰ ਹਾਈਟਸ ਨੇੜੇ ਵਾਪਰਿਆ ਸੜਕ ਹਾਦਸਾ, ਆਪਸ ’ਚ 3 ਕਾਰਾਂ ਦੀ ਹੋਈ ਟੱਕਰ
Friday, May 13, 2022 - 05:29 PM (IST)

ਜਲੰਧਰ (ਵੈੱਬ ਡੈਸਕ, ਮਹੇਸ਼ )— ਜਲੰਧਰ ਹਾਈਟਸ ਨੇੜੇ ਭਿਆਨਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ 66 ਫੁੱਟੀ ਰੋਡ ਨੇੜੇ ਤਿੰਨ ਕਾਰਾਂ ਦੀ ਆਪਸ ’ਚ ਟੱਕਰ ਹੋ ਗਈ। ਹਾਦਸੇ ਦਾ ਕਾਰਨ ਇਥੇ ਬਣਿਆ ਡਿਵਾਈਡਰ ਦੱਸਿਆ ਜਾ ਰਿਹਾ ਹੈ। ਇਸ ਫੁੱਟਪਾਥ ’ਤੇ ਆਏ ਦਿਨ ਰੋਜ਼ਾਨਾ ਹਾਦਸੇ ਹੁੰਦੇ ਰਹਿੰਦੇ ਹਨ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਗੱਡੀਆਂ ਬੇਹੱਦ ਨੁਕਸਾਨੀਆਂ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ
ਹਾਦਸੇ ਮੌਕੇ ਉਥੋਂ ਲੰਘ ਟਰੈਫਿਕ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕ ਗੱਡੀ ਫੁੱਟਪਾਥ ਦੇ ਉੱਪਰ ਚੜ੍ਹ ਗਈ। ਇਸ ਦੇ ਪਿੱਛੇ ਹੀ ਦੋ ਗੱਡੀਆਂ ਵੀ ਇਸ ਗੱਡੀ ’ਚ ਆ ਵੱਜੀਆਂ। ਉਥੇ ਹੀ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਗੱਡੀਆਂ ਦੇ ਚਾਲਕਾਂ ਵੱਲੋਂ ਆਪਸ ’ਚ ਰਾਜੀਨਾਮਾ ਕਰ ਲਿਆ ਗਿਆ, ਜਿਸ ਦੇ ਚਲਦਿਆਂ ਪੁਲਸ ਨੇ ਇਸ ਸਬੰਧ ’ਚ ਕੋਈ ਕਾਰਵਾਈ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਲਾਸਪੁਰ 'ਚ ਕਬਜ਼ਾ ਛੁਡਾਉਣ ਗਈ ਪੁਲਸ 'ਤੇ ਹੋਈ ਥੱਪੜਾਂ ਦੀ ਬਰਸਾਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ