ਓਲਾ ਕੈਬ ਦੇ ਚਾਲਕ ਨੇ ਐਕਟਿਵਾ ਸਵਾਰ NRI ਔਰਤ ਨੂੰ ਟੱਕਰ ਮਾਰ ਕੇ ਕੀਤਾ ਲਹੂ-ਲੁਹਾਨ

Wednesday, Feb 12, 2020 - 05:49 PM (IST)

ਓਲਾ ਕੈਬ ਦੇ ਚਾਲਕ ਨੇ ਐਕਟਿਵਾ ਸਵਾਰ NRI ਔਰਤ ਨੂੰ ਟੱਕਰ ਮਾਰ ਕੇ ਕੀਤਾ ਲਹੂ-ਲੁਹਾਨ

ਜਲੰਧਰ (ਸੁਧੀਰ)— ਸਥਾਨਕ ਕੰਪਨੀ ਬਾਗ ਤੋਂ ਕੁਝ ਦੂਰੀ 'ਤੇ ਇਕ ਓਲਾ ਕੈਬ ਦੇ ਚਾਲਕ ਨੇ ਐਕਟਿਵਾ ਸਵਾਰ ਐੱਨ. ਆਰ. ਆਈ ਔਰਤ ਨੂੰ ਟੱਕਰ ਮਾਰ ਕੇ ਗੰਭੀਰ ਤੌਰ 'ਤੇ ਜ਼ਖਮੀ ਕਰ ਦਿੱਤਾ। ਘਟਨਾ ਤੋਂ ਬਾਅਦ ਓਲਾ ਕੈਬ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਜ਼ਖਮੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਕੇ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 3 ਦੇ ਮੁਖੀ ਰਸ਼ਮਿੰਦਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਜ਼ਖਮੀ ਐੱਨ. ਆਰ. ਆਈ. ਔਰਤ ਦੀ ਪਛਾਣ ਹਰਸ਼ਰਣ ਕੌਰ ਵਾਸੀ ਗ੍ਰੀਨ ਐੈਵੇਨਿਊ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਐੱਨ. ਆਰ. ਆਈ. ਔਰਤ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਆਈ ਸੀ ਅਤੇ ਮਾਰਚ 'ਚ ਉਸ ਨੇ ਵਾਪਸ ਕੈਨੇਡਾ ਜਾਣਾ ਸੀ। ਬੀਤੇ ਦਿਨ ਉਹ ਕਿਸੇ ਕੰਮ ਐਕਟਿਵਾ 'ਤੇ ਕੰਪਨੀ ਬਾਗ ਤੋਂ ਕੁਝ ਦੂਰੀ 'ਤੇ ਜਾ ਰਹੀ ਸੀ ਕਿ ਤੇਜ਼ ਰਫਤਾਰ ਓਲਾ ਕੈਬ ਦੇ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਘਟਨਾ ਤੋਂ ਬਾਅਦ ਚਾਲਕ ਫਰਾਰ ਹੋ ਗਿਆ।

ਦੂਜੇ ਪਾਸੇ ਥਾਣਾ ਨੰ. 3 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਐੱਨ. ਆਰ. ਆਈ. ਔਰਤ ਨੇ ਕਾਰਵਾਈ ਕਰਵਾਉਣ ਸਬੰਧੀ ਕੋਈ ਬਿਆਨ ਨਹੀਂ ਦਿੱਤੇ ਅਤੇ ਨਾ ਹੀ ਪੁਲਸ ਨੂੰ ਓਲਾ ਕੈਬ ਦੀ ਗੱਡੀ ਦਾ ਨੰਬਰ ਮਿਲਿਆ ਹੈ, ਜਿਸ ਕਾਰਨ ਪੁਲਸ ਨੇ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ।


author

shivani attri

Content Editor

Related News