ਕਾਰ ਪਲਟਣ ਕਾਰਨ ਪਤੀ-ਪਤਨੀ ਜ਼ਖਮੀ

Saturday, Dec 07, 2019 - 06:39 PM (IST)

ਕਾਰ ਪਲਟਣ ਕਾਰਨ ਪਤੀ-ਪਤਨੀ ਜ਼ਖਮੀ

ਬਲਾਚੌਰ/ਕਾਠਗਡ਼੍ਹ (ਤਰਸੇਮ ਕਟਾਰੀਆ/ਭੂੰਬਲਾ)— ਬਲਾਚੌਰ-ਰੋਪਡ਼ ਮੁੱਖ ਮਾਰਗ ’ਤੇ ਪਿੰਡ ਮੁੱਤੋਂ ਨਜ਼ਦੀਕ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਂਦੀ ਹੋਈ ਪਲਟ ਗਈ, ਜਿਸ ਕਾਰਨ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਰਸ਼ਮਿੰਦਰ ਕੌਰ ਕਾਰ ’ਚ ਸਵਾਰ ਹੋ ਕੇ ਬਲਾਚੌਰ ਸਾਈਡ ਨੂੰ ਆਪਣੇ ਕੰਮ ਜਾ ਰਹੇ ਸਨ। ਜਦੋਂ ਉਹ ਪਿੰਡ ਮੁੱਤੋਂ ਨਜ਼ਦੀਕ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਕੇ ਪਲਟੀਆਂ ਖਾਂਦੀ ਹੋਈ ਨਹਿਰ ਕਿਨਾਰੇ ਜਾ ਡਿੱਗੀ। ਮੌਕੇ ’ਤੇ ਲੋਕਾਂ ਵਲੋਂ ਪਤੀ-ਪਤਨੀ ਦੋਵੇਂ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।


author

shivani attri

Content Editor

Related News