ਸੜਕ ਹਾਦਸੇ ''ਚ ਪਿਓ ਦੀ ਮੌਤ, ਪੁੱਤਰ ਜ਼ਖਮੀ
Saturday, May 04, 2019 - 05:45 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)— ਹਾਈਵੇਅ 'ਤੇ ਅੱਜ ਦੁਪਹਿਰ ਪਿੰਡ ਕੁਰਾਲਾ ਨਜ਼ਦੀਕ ਹੋਏ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਉਸ ਦੇ ਪੁੱਤਰ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮੌਤ ਦਾ ਸ਼ਿਕਾਰ ਹੋਇਆ ਵਿਆਕਤੀ ਸੁਰਜੀਤ ਸਿੰਘ ਪੁੱਤਰ ਦਿਆਲ ਸਿੰਘ ਨਿਵਾਸੀ ਪਿੰਡ ਸ਼ੇਖੂਪੁਰ ਦਾ ਦੱਸਿਆ ਜਾ ਰਿਹਾ ਹੈ।
ਟਾਂਡਾ ਦੇ ਬੈਂਕ ਤੋਂ ਆਪਣੇ ਪਿੰਡ ਜਾਂਦੇ ਸਮੇਂ ਦੋਵੇਂ ਪਿਓ-ਪੁੱਤਰ ਕਿਸੇ ਵਾਹਨ ਦੀ ਲਪੇਟ 'ਚ ਆ ਗਏ। ਜ਼ਖਮੀ ਹੋਏ ਚਰਨਜੀਤ ਸਿੰਘ ਨੂੰ ਸਰਕਾਰੀ ਹਸਪਤਾਲ ਦਸੂਹਾ ਭਰਤੀ ਕਰਵਾਇਆ ਗਿਆ ਹੈ।