ਵੱਖ-ਵੱਖ ਟੀਮਾਂ ਵੱਲੋਂ ਫਿਲੌਰ ਤੋਂ ਲੋਹੀਆਂ ਤੱਕ ਧੁੱਸੀ ਬੰਨ੍ਹ ਦਾ ਨਿਰੀਖਣ, ਡੀਸੀ ਨੇ ਡਰੇਨਜ਼ ਵਿਭਾਗ ਨੂੰ ਦਿੱਤੇ ਇਹ ਹੁਕਮ

Tuesday, Aug 15, 2023 - 06:54 PM (IST)

ਵੱਖ-ਵੱਖ ਟੀਮਾਂ ਵੱਲੋਂ ਫਿਲੌਰ ਤੋਂ ਲੋਹੀਆਂ ਤੱਕ ਧੁੱਸੀ ਬੰਨ੍ਹ ਦਾ ਨਿਰੀਖਣ, ਡੀਸੀ ਨੇ ਡਰੇਨਜ਼ ਵਿਭਾਗ ਨੂੰ ਦਿੱਤੇ ਇਹ ਹੁਕਮ

ਜਲੰਧਰ/ਸ਼ਾਹਕੋਟ/ਫਿਲੌਰ : ਹਿਮਾਚਲ ਵਿਖੇ ਭਾਰੀ ਮੀਂਹ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਦੇ ਖਦਸ਼ੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਫਿਲੌਰ ਤੋਂ ਲੋਹੀਆਂ ਤੱਕ ਸਤਲੁਜ ਦੇ ਲਗਭਗ 90 ਕਿਲੋਮੀਟਰ ਲੰਬੇ ਖੇਤਰ ਦੇ ਕੰਢੇ ਧੁੱਸੀ ਬੰਨ੍ਹ ਉੱਪਰ ਐੱਸ ਡੀ ਐੱਮਜ਼/ਤਹਿਸੀਲਦਾਰਾਂ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੌਰਾ ਕਰਕੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ।

ਇਹ ਵੀ ਪੜ੍ਹੋ : ਹਿਮਾਚਲ: 24 ਘੰਟਿਆਂ 'ਚ 50 ਤੋਂ ਵੱਧ ਮੌਤਾਂ, ਮੰਦਰ 'ਚੋਂ ਕੱਢੀਆਂ ਗਈਆਂ 11 ਲਾਸ਼ਾਂ, ਬਚਾਅ ਕਾਰਜ ਜਾਰੀ

ਡੀਸੀ ਨੇ ਜਾਰੀ ਹੁਕਮਾਂ ਵਿੱਚ ਸਤਲੁਜ ਦੇ ਕੰਢੇ ਵਸੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਖੜਾ ਡੈਮ ਤੋਂ ਸੀਮਤ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦਾ ਖ਼ਦਸ਼ਾ ਹੈ, ਜਿਸ ਕਰਕੇ ਲੋਕ ਸਾਵਧਾਨੀ ਦੇ ਤੌਰ 'ਤੇ ਦਰਿਆ ਵੱਲ ਜਾਣ ਤੋਂ ਗੁਰੇਜ਼ ਕਰਨ।  ਉਨ੍ਹਾਂ ਕਿਹਾ ਕਿ ਦਰਿਆ ਨੇੜਲੇ ਖੇਤਰਾਂ ਅੰਦਰ ਪੰਚਾਇਤਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਲੋਕਾਂ ਨੂੰ ਸੁਚੇਤ ਰਹਿਣ ਬਾਰੇ ਜਾਗਰੂਕ ਕਰਨ ਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਦੇ ਟਾਕਰੇ ਲਈ ਤਿਆਰ ਰਹਿਣ ਵਾਸਤੇ ਕਹਿਣ। 

ਇਹ ਵੀ ਪੜ੍ਹੋ : ਰਿੰਦਾ ਤੇ ਗੋਲਡੀ ਬਰਾੜ ਵੱਲੋਂ ਚਲਾਏ ਜਾ ਰਹੇ ਇਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਹਥਿਆਰਾਂ ਸਣੇ 5 ਕਾਬੂ

ਉਨ੍ਹਾਂ ਕਿਹਾ ਕਿ ਡਰੇਨਜ਼ ਵਿਭਾਗ 24 ਘੰਟੇ ਬੰਨ੍ਹ 'ਤੇ ਗਸ਼ਤ ਯਕੀਨੀ ਬਣਾਵੇ ਤਾਂ ਜੋ ਲੋੜ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾ ਸਕੇ। ਅੱਜ ਫਿਲੌਰ ਵਿਖੇ ਐੱਸ ਡੀ ਐੱਮ ਅਮਨਪਾਲ ਸਿੰਘ ਤੇ ਸ਼ਾਹਕੋਟ ਦੇ ਐੱਸ ਡੀ ਐੱਮ ਰਿਸ਼ਭ ਬਾਂਸਲ ਵੱਲੋਂ ਧੁੱਸੀ ਬੰਨ੍ਹ ਦਾ ਦੌਰਾ ਕਰਕੇ ਤੁਰੰਤ ਚੁੱਕੇ ਜਾਣ ਵਾਲੇ ਕਦਮਾਂ ਨੂੰ ਸ਼ੁਰੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਹਤਿਆਤ ਵਜੋਂ ਪਹਿਲਾਂ ਹੀ ਮਿੱਟੀ ਦੇ ਬੋਰਿਆਂ ਦੇ ਪ੍ਰਬੰਧ ਕੀਤੇ ਜਾਣ ਤੇ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News