ਜਲੰਧਰ ''ਚ ਰੇਲਵੇ ਸਟੇਸ਼ਨ ''ਤੇ ਪੁਲਸ ਵਲੋਂ ਚਲਾਈ ਗਈ ਸਰਚ ਮੁਹਿੰਮ

12/07/2018 6:18:43 PM

ਜਲੰਧਰ— ਅੱਤਵਾਦੀ ਜਾਕਿਰ ਮੂਸਾ ਦੇ ਪੰਜਾਬ 'ਚ ਛਿਪੇ ਹੋਣ ਦੀ ਖਬਰ ਮਿਲਣ ਤੋਂ ਬਾਅਦ ਜਲੰਧਰ ਪੁਲਸ ਨੇ ਰੇਲਵੇ ਸਟੇਸ਼ਨ 'ਤੇ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਵਲੋਂ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੇ ਨਾਲ ਹੀ ਡਾਗ ਸਕੁਆਇਡ ਦੀਆਂ ਟੀਮਾਂ ਵਲੋਂ ਵੀ ਸਟੇਸ਼ਨ ਨੂੰ ਖੰਗਾਲਿਆ ਗਿਆ। ਉਥੇ ਹੀ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਪ੍ਰਕਾਰ ਦੀ ਲਾਵਾਰਿਸ ਚੀਜ ਜਦ ਨਜ਼ਰ ਆਵੇ ਤਾਂ ਪੁਲਸ ਨੂੰ ਜ਼ਰੂਰ ਸੂਚਿਤ ਕੀਤਾ ਜਾਵੇ ਅਤੇ ਸ਼ੱਕੀ ਲੋਕਾਂ ਦੇ ਬਾਰੇ 'ਚ ਤੁਰੰਤ ਪੁਲਸ ਨੂੰ ਦੱਸਿਆ ਜਾਵੇ।  


Related News