ਰੋਜੀ-ਰੋਟੀ ਖ਼ਾਤਰ ਸਾਊਦੀ ਅਰਬ ਗਏ ਪੰਜਾਬੀ ਵਿਅਕਤੀ ਦੀ ਭੇਦਭਰੇ ਹਾਲਾਤ ''ਚ ਮੌਤ

Thursday, Aug 04, 2022 - 03:59 PM (IST)

ਰੋਜੀ-ਰੋਟੀ ਖ਼ਾਤਰ ਸਾਊਦੀ ਅਰਬ ਗਏ ਪੰਜਾਬੀ ਵਿਅਕਤੀ ਦੀ ਭੇਦਭਰੇ ਹਾਲਾਤ ''ਚ ਮੌਤ

ਅੱਪਰਾ(ਦੀਪਾ) : ਕਰੀਬੀ ਪਿੰਡ ਮੋਂਰੋਂ ਦੇ ਵਸਨੀਕ ਰੋਜੀ-ਰੋਟੀ ਕਮਾਉਣ ਦੀ ਖ਼ਾਤਰ ਸਾਊਦੀ ਅਰਬ ਗਏ ਇੱਕ ਵਿਅਕਤੀ ਦੀ ਭੇਦਭਰੇ ਹਾਲਤਾਂ 'ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਤਿਲਕ ਰਾਜ (52) ਪੁੱਤਰ ਜੈਲ ਰਾਮ ਵਾਸੀ ਪਿੰਡ ਮੋਂਰੋਂ ਪਿਛਲੇ ਲਗਭਗ 26-27 ਸਾਲਾਂ ਤੋਂ ਅਰਬ ਦੇਸ਼ ਸਾਊਦੀ ਅਰਬ ਗਿਆ ਹੋਇਆ ਸੀ ਪਰ ਪਿਛਲੇ ਕੁਝ ਮਹੀਨੇ ਪਹਿਲਾਂ ਉਸਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ, ਜਿੱਥੇ ਬੀਤੇ ਦਿਨ ਉਸਦਾ ਸਸਕਾਰ ਕਰ ਦਿੱਤਾ ਗਿਆ | ਉਕਤ ਘਟਨਾ ਦੇ ਕਾਰਣ ਇਲਾਕੇ ਭਰ 'ਚ ਸੋਗ ਦੀ ਲਹਿਰ ਫੈਲ ਗਈ ਹੈ। 

ਇਹ ਵੀ ਪੜ੍ਹੋ- ਨਹਿਰਾਂ 'ਚੋਂ ਬੇਸਹਾਰਾ ਪਸ਼ੂਆਂ ਨੂੰ ਜਾਨ ਜੋਖਿਮ 'ਚ ਪਾ ਕੇ ਬਾਹਰ ਕੱਢ ਰਹੇ ਨੌਜਵਾਨ, ਪ੍ਰਸ਼ਾਸਨ ਵੱਲੋਂ ਨਹੀਂ ਮਿਲ ਰਹੀ ਮਦਦ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News