ਹੁਣ PTU 'ਤੇ ਵੀ ਮੰਡਰਾਉਣ ਲੱਗਾ ਖ਼ਤਰਾ, ਹਾਈਕੋਰਟ 'ਚ ਪਟੀਸ਼ਨ ਦਾਇਰ

Saturday, Nov 21, 2020 - 12:51 PM (IST)

ਹੁਣ PTU 'ਤੇ ਵੀ ਮੰਡਰਾਉਣ ਲੱਗਾ ਖ਼ਤਰਾ, ਹਾਈਕੋਰਟ 'ਚ ਪਟੀਸ਼ਨ ਦਾਇਰ

ਕਪੂਰਥਲਾ— ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਵਿੱਤੀ ਹਾਲਤ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਰਗੀ ਨਾ ਹੋ ਜਾਵੇ, ਇਸ ਲਈ ਦੋ ਕਰਮਚਾਰੀ ਸੰਗਠਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਨਿਯਮਾਂ ਖ਼ਿਲਾਫ਼ ਜਾ ਕੇ ਯੂਨੀਵਰਸਿਟੀ ਦੇ ਵਿੱਤੀ ਸਰੋਤ ਦਾ ਨਿੱਜੀ ਹਿਤ 'ਚ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਫਿਰ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਸ ਨੂੰ ਪਈਆਂ ਭਾਜੜਾਂ

1240 ਪੰਨਿਆਂ ਦੀ ਇਸ ਪਟੀਸ਼ਨ 'ਤੇ ਹਾਈਕੋਰਟ ਦੀ ਡਬਲ ਬੈਂਚ ਨੇ ਸੁਣਵਾਈ ਲਈ 23 ਫਰਵਰੀ 2021 ਦੀ ਤਾਰੀਖ਼ ਰੱਖੀ ਹੈ। ਮੁਲਾਜ਼ਮ ਸੰਗਠਨਾਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਦੇ ਗਠਨ ਤੋਂ ਬਾਅਦ 1998 ਤੋਂ ਇਕ ਰੁਪਏ ਦੀ ਗਰਾਂਟ ਵੀ ਨਹੀਂ ਦਿੱਤੀ ਗਈ ਜਦਕਿ 500-600 ਕਰੋੜ ਦਾ ਫੰਡ ਸਰਕਾਰ ਹੋਰ ਕੰਮਾਂ 'ਤੇ ਖ਼ਰਚ ਕਰਨ ਦਾ ਦਬਾਅ ਬਣਾ ਰਹੀ ਹੈ। ਪਟੀਸ਼ਨ ਦਾਇਰ ਕਰਨ ਵਾਲੇ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਖਿੰਚੀ ਅਤੇ ਟੀਚਰਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਿਨੇਸ਼ ਗੁਪਤਾ ਨੇ ਕਿਹਾ ਕਿ ਫਿਲਹਾਲ ਉਹ ਕਾਨੂੰਨੀ ਲੜਾਈ ਲੜ ਰਹੇ ਹਨ। ਲੋੜ ਪਈ ਤਾਂ ਸਾਰੇ ਕਰਮਚਾਰੀ ਸੜਕਾਂ 'ਤੇ ਉਤਰਣਗੇ। ਪੀ. ਟੀ. ਯੂ. ਦੇ ਪੈਸੇ 'ਤੇ ਸਰਕਾਰ ਨੂੰ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਧਰਨੇ 'ਤੇ ਬੈਠੇ ਮੁਲਾਜ਼ਮਾਂ 'ਤੇ ਪੈਰ ਰੱਖ ਉਪਰੋਂ ਦੀ ਲੰਘ ਗਏ ਉਪ ਕੁਲਪਤੀ, ਵੀਡੀਓ ਵਾਇਰਲ

ਇਹ ਲਗਾਏ ਗਏ ਹਨ ਪਟੀਸ਼ਨ 'ਚ ਦੋਸ਼
19 ਆਈ. ਟੀ. ਆਈ. ਸਥਾਪਤ ਕਰਨ ਲਈ ਪੀ. ਟੀ. ਯੂ. ਤੋਂ 10 ਕਰੋੜ ਮੰਗੇ।
ਉਦਯੋਗ ਅਤੇ ਵਪਾਰਕ ਮਹਿਕਮੇ ਨੂੰ 100 ਕਰੋੜ ਦੇਣ ਨੂੰ ਕਿਹਾ।
ਰੋਜ਼ਗਾਰ ਮੇਲਿਆਂ 'ਤੇ ਖਰਚ ਦਾ 50 ਫ਼ੀਸਦੀ ਭੁਗਤਾਣ ਪੀ. ਟੀ. ਯੂ. ਤੋਂ ਕਰਵਾਇਆ।  
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਲਈ 88 ਲੱਖ ਦਾ ਭੁਗਤਾਣ ਪੀ. ਟੀ. ਯੂ. ਤੋਂ ਕਰਵਾਇਆ।
ਵਿੱਤੀ ਸੰਕਟ ਝੱਲ ਰਹੇ ਕਾਲਜਾਂ ਨੂੰ ਪੀ. ਟੀ. ਯੂ. 'ਚ ਮਰਜ਼ ਕਰਨ ਦਾ ਦਬਾਅ।
ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ ਗੁਰਦੀਪ ਰਾਣੋ ਦੇ ਰਹੱਸ ਬੇਨਕਾਬ, ਇੰਝ ਵਿਗੜੀ 'ਡਰੱਗ ਕਿੰਗ' ਦੀ ਵੱਡੀ ਖੇਡ


author

shivani attri

Content Editor

Related News