ਪਹਿਲੇ ਦਿਨ ਦੋਵਾਂ ਸ਼ਿਫਟਾਂ ''ਚ ਹੋਇਆ ਪੰਜਾਬੀ ਦਾ ਪੇਪਰ

03/04/2020 5:03:59 PM

ਜਲੰਧਰ (ਸੁਮਿਤ)— ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਬੋਰਡ ਪ੍ਰੀਖਿਆ ਦੇ ਤਹਿਤ ਬੀਤੇ ਦਿਨ 12ਵੀਂ ਅਤੇ 8ਵੀਂ ਦੀ ਪ੍ਰੀਖਿਆ ਸ਼ੁਰੂ ਹੋ ਗਈ। ਪਹਿਲੇ ਦਿਨ ਸਵੇਰੇ ਦੀ ਸ਼ਿਫਟ 'ਚ 8ਵੀਂ ਦਾ ਪੰਜਾਬੀ ਦਾ ਪੇਪਰ ਹੋਇਆ। ਇਸ ਦੇ ਨਾਲ ਹੀ ਸ਼ਾਮ ਦੀ ਸ਼ਿਫਟ 'ਚ 12ਵੀਂ ਜਮਾਤ ਦਾ ਪੰਜਾਬੀ ਦਾ ਪੇਪਰ ਹੋਇਆ। ਸਵੇਰ ਦੀ ਸ਼ਿਫਟ 'ਚ ਪਹੁੰਚੇ ਵਿਦਿਆਰਥੀ ਥੋੜ੍ਹੇ ਡਰੇ ਹੋਏ ਸਨ ਕਿਉਂਕਿ ਕਰੀਬ 10 ਸਾਲ ਬਾਅਦ 8ਵੀਂ ਬੋਰਡ ਦੀ ਪ੍ਰੀਖਿਆ ਦੋਬਾਰਾ ਤੋਂ ਸ਼ੁਰੂ ਹੋ ਗਈ ਹੈ ਪਰ ਜਦੋਂ ਵਿਦਿਆਰਥੀ ਪ੍ਰੀਖਿਆ ਦੇ ਕੇ ਨਿਕਲੇ ਤਾਂ ਉਨ੍ਹਾਂ ਦੇ ਚਿਹਰੇ ਕਾਫੀ ਖਿੜ੍ਹੇ ਹੋਏ ਨਜ਼ਰ ਆਏ। ਸਵੇਰ ਦੀ ਸ਼ਿਫਟ 'ਚ ਫਲਾਇੰਗ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਨਕਲ ਦਾ ਕੇਸ ਨਹੀਂ ਫੜਿਆ ਗਿਆ।

ਪ੍ਰੀਖਿਆ ਦੇ ਕੇ ਨਿਕਲੀ ਵਿਦਿਆਰਥਣ ਹਰਨੂਰ ਨੇ ਕਿਹਾ ਕਿ ਪ੍ਰੀਖਿਆ ਦਾ ਡਰ ਸੀ ਪਰ ਪ੍ਰਸ਼ਨ ਪੱਤਰ ਫੜਦੇ ਹੀ ਸਾਰਾ ਡਰ ਖਤਮ ਹੋ ਗਿਆ। ਉਸ ਨੇ ਕਿਹਾ ਕਿ ਪੇਪਰ ਕਾਫੀ ਚੰਗਾ ਰਿਹਾ।

ਪਹਿਲੀ ਵਾਰ ਬੋਰਡ ਦੀ ਪ੍ਰੀਖਿਆ ਦੇ ਰਹੀ ਨੈਂਸੀ ਨੇ ਕਿਹਾ ਕਿ ਉਸ ਨੂੰ ਬਹੁਤ ਚੰਗਾ ਲੱਗਾ ਕਿ ਉਸ ਨੂੰ 8ਵੀਂ ਵਿਚ ਬੋਰਡ ਦੀ ਪ੍ਰੀਖਿਆ ਦਾ ਅਨੁਭਵ ਪ੍ਰਾਪਤ ਹੋ ਰਿਹਾ ਹੈ। ਉਸ ਨੇ ਕਿਹਾ ਕਿ ਪੇਪਰ ਕਾਫੀ ਆਸਾਨ ਰਿਹਾ।

ਹਿਮਾਂਸ਼ੂ ਸੈਣੀ ਨੇ ਕਿਹਾ ਕਿ ਪੇਪਰ ਆਸਾਨ ਸੀ ਅਤੇ ਉਨ੍ਹਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਕਿਹਾ ਕਿ ਇਸ ਵਾਰ ਬੋਰਡ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ।
ਅੰਸ਼ਦੀਪ ਦਾ ਕਹਿਣਾ ਹੈ ਕਿ ਉਸ ਨੇ ਬੋਰਡ ਦੀ ਪ੍ਰੀਖਿਆ ਲਈ ਪੂਰੀ ਤਿਆਰੀ ਕਰ ਲਈ ਸੀ। ਉਸ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਪਹਿਲਾਂ ਤੋਂ ਹੀ ਬੋਰਡ ਪ੍ਰੀਖਿਆ ਦਾ ਅਨੁਭਵ ਹੋ ਜਾਵੇਗਾ ਅਤੇ ਅੱਗੇ ਡਰ ਘੱਟ ਰਹੇਗਾ।

ਅਧਿਆਪਕ ਰਵਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਸਵੇਰੇ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਥੋੜ੍ਹਾ ਡਰ ਲੱਗ ਰਿਹਾ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਬੋਰਡ ਪ੍ਰੀਖਿਆ ਦੌਰਾਨ ਕਿਸ ਤਰ੍ਹਾਂ ਦਾ ਮਾਹੌਲ ਪ੍ਰੀਖਿਆ ਕੇਂਦਰ ਵਿਚ ਹੁੰਦਾ ਹੈ ਇਸ ਬਾਰੇ ਵੀ ਦੱਸਿਆ ਗਿਆ ਹੈ।


shivani attri

Content Editor

Related News